ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬਲਾਤਕਾਰ ਮਾਮਲੇ 'ਚ ਨਵੀਂ SIT ਕੀਤੀ ਗਠਿਤ

By  Baljit Singh May 28th 2021 01:39 PM

ਚੰਡੀਗੜ੍ਹ: ਪੁਲਿਸ ਅਧਿਕਾਰੀ ਦੁਆਰਾ 38 ਸਾਲਾ ਵਿਧਵਾ ਨਾਲ ਜਬਰ ਜਨਾਹ ਦੇ ਇੱਕ ਕਥਿਤ ਕੇਸ ਵਿੱਚ ਪੰਜਾਬ ਪੁਲਿਸ ਦੀ ਭਾਰੀ ਨਿੰਦਾ ਕਰਦਿਆਂ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਅਜਿਹੇ ਕਾਰੇ ਨੂੰ ਦੇਖਣਾ ਬਹੁਤ ਹੀ ਨਿਰਾਸ਼ਾਜਨਕ ਹੈ, ਜਿਸ ਵਿਚ ਗਠਿਤ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਸਾਰੇ ਮੇਲ ਮੈਂਬਰਾਂ ਨੇ ਆਪਸ ਮਿਲ ਕੇ ਕੰਮ ਕੀਤਾ।

ਪੜ੍ਹੋ ਹੋਰ ਖ਼ਬਰਾਂ : ਡਰੱਗ ਕੇਸ ‘ਚ NCB ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਦੋਸਤ ਸਿਧਾਰਥ ਪਿਠਾਣੀ ਨੂੰ ਕੀਤਾ ਗ੍ਰਿਫ਼ਤਾਰ

ਜਸਟਿਸ ਅਰੁਣ ਮੋਂਗਾ ਨੇ ਪੀੜਤ ਦੁਆਰਾ ਸਰੀਰਕ ਨੁਕਸਾਨ ਨੂੰ ਰੋਕਣ ਅਤੇ ਸਬੂਤਾਂ ਨਾਲ ਛੇੜਛਾੜ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ 25 ਮਈ ਨੂੰ ਪੰਜਾਬ ਸਰਕਾਰ ਨੂੰ ਆਪਣੇ ਡਾਇਰੈਕਟਰ-ਜਨਰਲ ਪੁਲਿਸ ਰਾਹੀਂ ਇਕ ਨਵੀਂ ਐੱਸ.ਆਈ.ਟੀ. ਗਠਿਤ ਕਰਨ ਦੇ ਨਿਰਦੇਸ਼ ਦਿੱਤੇ।

ਪੜ੍ਹੋ ਹੋਰ ਖ਼ਬਰਾਂ : ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ 1.86 ਲੱਖ ਨਵੇਂ ਕੇਸ, 3660 ਮੌਤਾਂ

ਇਸ ਐੱਸ.ਆਈ.ਟੀ. ਦੇ ਤਿੰਨੋਂ ਮੈਂਬਰ ਮਹਿਲਾ ਅਧਿਕਾਰੀ ਏਡੀਜੀਪੀ ਗੁਰਪ੍ਰੀਤ ਦਿਓ, ਐੱਸ.ਐੱਸ.ਪੀ. ਮੁਕਤਸਰ ਡੀ. ਸੁਡਰਵਿਜੀ ਅਤੇ ਡੀ.ਐੱਸ.ਪੀ. ਬੁਢਲਾਢਾ ਪ੍ਰਭਜੋਤ ਕੌਰ ਹਨ। ਮਾਮਲੇ ਵਿਚ ਮੁਲਜ਼ਮ ਸੀ.ਆਈ.ਏ. ਦਾ ਏ.ਐੱਸ.ਆਈ. ਗੁਰਵਿੰਦਰ ਸਿੰਘ ਹੈ। ਪੰਜਾਬ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਗੁਰਪ੍ਰੀਤ ਸਿੰਘ ਨੇ ਪੀੜਤਾ ਨੂੰ ਇਨਸਾਫ ਦਿਵਾਉਣ ਦੇ ਲਈ ਪਟੀਸ਼ਨ ਦਾਇਰ ਕੀਤੀ ਸੀ।

ਦੱਸ ਦਈਏ ਕਿ ਮੁਲਜ਼ਮ ਏ.ਐੱਸ.ਆਈ. ਗੁਰਵਿੰਦਰ ਸਿੰਘ ਵਿਧਵਾ ਮਹਿਲਾ ਨਾਲ ਸੰਬਧ ਬਣਾਉਣਾ ਚਾਹੁੰਦਾ ਸੀ ਲੇਕਿਨ ਜਦ ਉਹ ਨਹੀਂ ਮੰਨੀ ਤਾਂ ਪੀੜਤ ਔਰਤ ਨੂੰ ਬਲੈਕਮੇਲ ਕਰਨ ਦੇ ਲਈ ਉਸ ਦੇ 20 ਸਾਲਾ ਬੇਟੇ ਉੱਤੇ ਨਸ਼ਾ ਤਸਕਰੀ ਦਾ ਝੂਠਾ ਕੇਸ ਦਰਜ ਕਰ ਕੇ ਗ੍ਰਿਫਤਾਰ ਕੀਤਾ ਅਤੇ ਬਾਅਦ ਵਿਚ ਛੱਡਣ ਦੇ ਬਦਲੇ ਸਰੀਰਕ ਸਬੰਧ ਬਣਾਉਣ ਦਾ ਦਬਾਅ ਪਾਇਆ। ਇਸ ਤੋਂ ਬਾਅਦ ਮਹਿਲਾ ਨਾਲ ਇੱਕ ਵਾਰ ਬਲਾਤਕਾਰ ਵੀ ਕੀਤਾ। ਇਸ ਤੋਂ ਪ੍ਰੇਸ਼ਾਨ ਔਰਤ ਨੇ ਪੰਚਾਇਤ ਦੀ ਮਦਦ ਨਾਲ ਏ.ਐੱਸ.ਆਈ. ਨੂੰ ਰੰਗੇ ਹੱਥੀ ਫੜਾਇਆ।

-PTC News

Related Post