'ਨਾਨਕ ਸ਼ਾਹ ਫ਼ਕੀਰ' ਵਿਰੁਧ ਸਿੱਖ ਸੰਗਠਨਾਂ ਵਲੋਂ ਪੰਜਾਬ ਅਤੇ ਹਰਿਆਣਾ 'ਚ ਰੋਸ ਪ੍ਰਦਰਸ਼ਨ

By  Shanker Badra April 13th 2018 06:51 PM -- Updated: April 19th 2018 05:52 PM

'ਨਾਨਕ ਸ਼ਾਹ ਫ਼ਕੀਰ' ਵਿਰੁਧ ਸਿੱਖ ਸੰਗਠਨਾਂ ਵਲੋਂ ਪੰਜਾਬ ਅਤੇ ਹਰਿਆਣਾ 'ਚ ਰੋਸ ਪ੍ਰਦਰਸ਼ਨ:ਪੰਜਾਬ ਅਤੇ ਹਰਿਆਣਾ ਦੇ ਸਿੱਖ ਸੰਗਠਨਾਂ ਨੇ ਸ਼ੁੱਕਰਵਾਰ ਨੂੰ ਵਿਵਾਦਤ ਫਿ਼ਲਮ 'ਨਾਨਕ ਸ਼ਾਹ ਫ਼ਕੀਰ' ਵਿਰੁਧ ਪ੍ਰਦਰਸ਼ਨ ਕੀਤਾ ਹੈ।ਇਸ ਫਿ਼ਲਮ ਦੀ ਕਹਾਣੀ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਨ੍ਹਾਂ ਦੇ ਉਪਦੇਸ਼ਾਂ 'ਤੇ ਅਧਾਰਤ ਹੈ।'ਨਾਨਕ ਸ਼ਾਹ ਫ਼ਕੀਰ' ਵਿਰੁਧ ਸਿੱਖ ਸੰਗਠਨਾਂ ਵਲੋਂ ਪੰਜਾਬ ਅਤੇ ਹਰਿਆਣਾ 'ਚ ਰੋਸ ਪ੍ਰਦਰਸ਼ਨਇਹ ਫਿ਼ਲਮ ਅੱਜ ਰਿਲੀਜ਼ ਹੋਈ ਹੈ।ਰੇਲਵੇ ਅਧਿਕਾਰੀਆ ਨੇ ਦਸਿਆ ਕਿ ਪੰਜਾਬ ਦੇ ਫ਼ਤਿਹਗੜ੍ਹ ਸਾਹਿਬ ਵਿਚ ਪ੍ਰਦਸ਼ਨਕਾਰੀਆਂ ਨੇ ਇਕ ਮਾਲ ਗੱਡੀ ਨੂੰ ਕਰੀਬ 20 ਮਿੰਟ ਤਕ ਰੋਕ ਕੇ ਰਖਿਆ ਹੈ।ਉਨ੍ਹਾਂ ਦੱਸਿਆ ਕਿ ਵਿਰੋਧ ਪ੍ਰਦਰਸ਼ਨ ਕਿਸੇ ਨੂੰ ਪਰੇਸ਼ਾਨ ਕਰਨ ਲਈ ਨਹੀਂ ਹੈ।ਸ੍ਰੀ ਅਕਾਲ ਤਖ਼ਤ ਸਾਹਿਬ ਨੇ 'ਨਾਨਕ ਸ਼ਾਹ ਫ਼ਕੀਰ' ਫਿ਼ਲਮ 'ਤੇ ਇਹ ਕਹਿੰਦੇ ਹੋਏ ਪਾਬੰਦੀ ਲਗਾ ਦਿਤੀ ਸੀ ਕਿ ਗੁਰੂ ਜੀ ਨੂੰ ਜੀਵਤ ਰੂਪ ਵਿਚ ਦਿਖਾਉਣ ਦੀ ਇਜਾਜ਼ਤ ਕਿਸੇ ਨੂੰ ਨਹੀਂ ਹੈ।'ਨਾਨਕ ਸ਼ਾਹ ਫ਼ਕੀਰ' ਵਿਰੁਧ ਸਿੱਖ ਸੰਗਠਨਾਂ ਵਲੋਂ ਪੰਜਾਬ ਅਤੇ ਹਰਿਆਣਾ 'ਚ ਰੋਸ ਪ੍ਰਦਰਸ਼ਨਇਸ ਫਿ਼ਲਮ ਦੀ ਰਿਲੀਜ਼ ਦੇ ਵਿਰੋਧ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਣ ਵਾਲੇ ਅਦਾਰੇ ਬੰਦ ਰਹੇ ਹਨ।ਜਲੰਧਰ ਵਿਚ ਵੀ ਸਿੱਖਾਂ ਵਲੋਂ ਵਿਰੋਧ ਪ੍ਰਦਰਸ਼ਨ ਕੀਤੇ ਜਾਣ ਦੀਆਂ ਖ਼ਬਰਾਂ ਹਨ।ਇੱਥੇ ਪ੍ਰਦਰਸ਼ਨਕਾਰੀਆਂ ਨੇ ਫਿ਼ਲਮ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਦਾ ਪੁਤਲਾ ਫੂਕਿਆ।ਫਿ਼ਰੋਜ਼ਪੁਰ ਵਿਚ ਵੀ ਫਿ਼ਲਮ ਦੀ ਰਿਲੀਜ਼ ਵਿਰੁਧ ਪ੍ਰਦਰਸ਼ਨ ਹੋਇਆ।'ਨਾਨਕ ਸ਼ਾਹ ਫ਼ਕੀਰ' ਵਿਰੁਧ ਸਿੱਖ ਸੰਗਠਨਾਂ ਵਲੋਂ ਪੰਜਾਬ ਅਤੇ ਹਰਿਆਣਾ 'ਚ ਰੋਸ ਪ੍ਰਦਰਸ਼ਨਜਦਕਿ ਹਰਿਆਣਾ ਵਿਚ ਵੀ ਸਿੱਖ ਸੰਗਠਨਾਂ ਨੇ ਸਿਰਸਾ,ਕਰਨਾਲ,ਯਮੁਨਾਨਗਰ ਅਤੇ ਕੁਰੂਕਸ਼ੇਤਰ ਵਿਚ ਵਿਰੋਧ ਪ੍ਰਦਰਸ਼ਨ ਕੀਤਾ।ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬੀਤੇ ਦਿਨ ਸਿੱਕਾ ਨੂੰ ਪੰਥ ਤੋਂ ਛੇਕਣ ਦਾ ਐਲਾਨ ਕੀਤਾ ਸੀ।'ਨਾਨਕ ਸ਼ਾਹ ਫ਼ਕੀਰ' ਵਿਰੁਧ ਸਿੱਖ ਸੰਗਠਨਾਂ ਵਲੋਂ ਪੰਜਾਬ ਅਤੇ ਹਰਿਆਣਾ 'ਚ ਰੋਸ ਪ੍ਰਦਰਸ਼ਨਸੁਪਰੀਮ ਕੋਰਟ ਨੇ 10 ਅਪ੍ਰੈਲ ਨੂੰ ਅਪਣੇ ਆਦੇਸ਼ ਵਿਚ ਦੇਸ਼ ਵਿਚ 13 ਅਪ੍ਰੈਲ ਨੂੰ ਇਸ ਫਿ਼ਲਮ ਨੂੰ ਰਿਲੀਜ਼ ਕਰਨ ਦਾ ਰਸਤਾ ਸਾਫ਼ ਕਰ ਦਿਤਾ ਸੀ ਅਤੇ ਇਸ ਫਿ਼ਲਮ 'ਤੇ ਲੱਗੀ ਪਾਬੰਦੀ ਦੀ ਆਲੋਚਨਾ ਕੀਤੀ ਸੀ।ਦਸ ਦਈਏ ਕਿ ਸਾਲ 2015 ਵਿਚ ਸਿੱਖ ਧਰਮ ਦੇ ਵੱਖ-ਵੱਖ ਸੰਗਠਨਾਂ ਵਲੋਂ ਇਸ ਫਿ਼ਲਮ ਦਾ ਦੁਨੀਆਂ ਭਰ ਵਿਚ ਵਿਰੋਧ ਕੀਤੇ ਜਾਣ ਤੋਂ ਬਾਅਦ ਇਸ ਫਿ਼ਲਮ ਦੇ ਨਿਰਮਾਤਾ ਨੇ ਇਸ ਨੂੰ ਸਿਨੇਮਾ ਹਾਲ ਤੋਂ ਹਟਾਉਣ ਦਾ ਫ਼ੈਸਲਾ ਕੀਤਾ ਸੀ। -PTCNews

Related Post