ਪੰਜਾਬ ਬਜਟ 2018 : 200 ਰੁਪਏ ਪ੍ਰਤੀ ਮਹੀਨੇ ਵਿਕਾਸ ਟੈਕਸ ਨਾਮੀ ਆਮਦਨ ਕਰ ਲੱਗੇਗਾ, ਪਟਿਆਲਾ 'ਚ ਹੋਵੇਗੀ ਖੇਡ ਯੂਨੀਵਰਸਿਟੀ ਸਥਾਪਿਤ, ਜਾਣੋ ਕੀ ਰਿਹਾ ਹੁਣ ਤੱਕ ਅਹਿਮ!

By  Joshi March 24th 2018 12:18 PM -- Updated: March 24th 2018 12:26 PM

Punjab Budget Development Tax, Manpreet Badal presents budget estimate: ਪੰਜਾਬ ਬਜਟ 2018 : 200 ਰੁਪਏ ਪ੍ਰਤੀ ਮਹੀਨੇ ਵਿਕਾਸ ਟੈਕਸ ਨਾਮੀ ਆਮਦਨ ਕਰ ਲੱਗੇਗਾ, ਪਟਿਆਲਾ 'ਚ ਹੋਵੇਗੀ ਖੇਡ ਯੂਨੀਵਰਸਿਟੀ ਸਥਾਪਿਤ, ਜਾਣੋ ਕੀ ਰਿਹਾ ਹੁਣ ਤੱਕ ਅਹਿਮ! ਅੱਜ ਵਿਧਾਨ ਸਭਾ 'ਚ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਪੰਜਾਬ ਵਿਧਾਨ ਸਭਾ 'ਚ ਕਾਂਗਰਸ ਸਰਕਾਰ ਦਾ ਦੂਜਾ ਬਜਟ ਪੇਸ਼ ਕਰ ਰਹੇ ਹਨ। ਹੁਣ ਤੱਕ ਹੋਏ ਐਲਾਨ: ਕਿਸਾਨਾਂ ਦੀ ਮੁਫਤ ਬਿਜਲੀ ਲਈ 6256 ਕਰੋੜ ਰਾਖਵੇਂ ਰੱਖੇ ਜਾ ਸਕਦੇ ਹਨ। ਬਾਗਬਾਨੀ ਲਈ ਤਕਰੀਬਨ 55 ਕਰੋੜ ਰਾਖਵੇਂ, ਗੰਨਾ ਕਿਸਾਨਾਂ ਲਈ 180 ਕਰੋੜ ਰਾਖਵੇਂ ਰੱਖੇ ਜਾਣ ਦੀ ਖਬਰ ਹੈ। ਵੱਡੀ ਖਬਰ: ਪੰਜਾਬ ਸਰਕਾਰ 200 ਰੁਪਏ ਪ੍ਰਤੀ ਮਹੀਨੇ ਡਿਵੈਲਪਮੈਂਟ ਟੈਕਸ ਲਾਉਣ ਦਾ ਲਿਆ ਫੈਸਲਾ ਲਿਆ ਜਾ ਸਕਦਾ ਹੈ, ਜਿਸਨੂੰ ਵਿਕਾਸ ਟੈਕਸ ਨਾਮ ਦਿੱਤੇ ਜਾਣ ਦਾ ਅਨੁਮਾਨ ਹੈ। ਬਜਟ ਮੁਤਾਬਕ, ਤਨਖਾਹ ਅਤੇ ਪੈਨਸ਼ਨਾਂ ਦਾ ਖਰਚਾ 13 ਫੀਸਦੀ ਵਧਣ ਦੇ ਅਨੁਮਾਨ ਹਨ। ਬਜਟ 'ਚ ਖੇਤੀਬਾੜੀ ਸੈਕਟਰ ਲਈ 14,734 ਕਰੋੜ ਰਾਖਵੇਂ ਰੱਖੇ ਜਾ ਸਕਦੇ ਹਨ। ਪਟਿਆਲਾ 'ਚ ਖੇਡ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ, ਜਿਸ 'ਚ 10 ਕਰੋੜ ਰੁਪਏ ਰਾਖਵੇਂ ਰੱਖੇ ਜਾ ਸਕਦੇ ਹਨ। ਹਰ ਐਜੂਕੇਸ਼ਨ ਬਲਾਕ 'ਚ ਬਣਾਏ ਜਾਣਗੇ ਸਮਾਰਟ ਸੂਕਲ ਸਮਾਰਟ ਸੂਕਲਾਂ ਤੋਂ ਇਲਾਵਾ ਪੰਜਾਬ ਨੌਜਵਾਨਾਂ ਲਈ ਹੁਨਰ ਵਿਕਾਸ ਯੋਜਨਾ ਤਹਿਤ ਦਿੱਤੀ ਜਾਵੇਗੀ ਮੁਫ਼ਤ ਟ੍ਰੇਨਿੰਗ ਦਿੱਤੇ ਜਾਣ ਦੀ ਯੋਜਨਾ। ਇਸ ਤੋਂ ਇਲਾਵਾ ਪੰਜਾਬ ਦੇ ਕਈ ਜ਼ਿਿਲ੍ਹਆਂ ਜਿੰਨ੍ਹਾਂ 'ਚ ਬਠਿੰਡਾ, ਗਿੱਦੜਬਾਹਾ ਤੇ ਸੰਗਰੂਰ ਸ਼ਾਮਿਲ ਹਨ, 'ਚ ਪਾਰਕਾਂ ਬਣਾਏ ਜਾਣ ਦੀ ਯੋਜਨਾ। —PTC News

Related Post