ਇਹਨਾਂ ਕਾਰਨਾਂ ਕਰਕੇ ਪੰਜਾਬ 'ਚ ਫੈਲ ਰਿਹੈ ਕੈਂਸਰ, ਪੜ੍ਹੋ ਸੂਚੀ

By  Jashan A November 20th 2018 08:15 PM -- Updated: November 21st 2018 02:49 PM

ਇਹਨਾਂ ਕਾਰਨਾਂ ਕਰਕੇ ਪੰਜਾਬ 'ਚ ਫੈਲ ਰਿਹੈ ਕੈਂਸਰ, ਪੜ੍ਹੋ ਸੂਚੀ,ਪੰਜਾਬ ਵਿੱਚ ਕੈਂਸਰ ਦਾ ਕਹਿਰ ਵਧਦਾ ਜਾ ਰਿਹਾ ਹੈ, ਅਤੇ ਅਨੇਕਾਂ ਹੀ ਲੋਕ ਇਸ ਬਿਮਾਰੀ ਦੇ ਚੰਗੁਲ ‘ਚ ਫਸ ਕੇ ਇਸਦਾ ਸ਼ਿਕਾਰ ਹੋ ਰਹੇ ਹਨ। ਇੱਕ ਸਰਵੇ ਮੁਤਾਬਕ, ਕੈਂਸਰ ਮਰੀਜ਼ਾਂ ਦੀ ਗਿਣਤੀ ਵਿੱਚ ਪੰਜ ਸਾਲਾਂ ਵਿੱਚ ਦੋਗੁਣਾ ਵਾਧਾ ਦਰਜ ਕੀਤਾ ਗਿਆ ਹੈ। ਪੰਜਾਬ ਵਿੱਚ ਹਰ ਰੋਜ਼ ਕੈਂਸਰ ਦੇ ਕਾਰਨ ਔਸਤਨ ੪੩ ਦੇ ਕਰੀਬ ਮੌਤਾਂ ਹੁੰਦੀਆਂ ਹਨ। ਦੇਸ਼ ਅੰਦਰ ਪੰਜਾਬ ਹੀ ਇੱਕ ਅਜਿਹਾ ਸੂਬਾ ਹੈ, ਜਿੱਥੇ ਕੈਂਸਰ ਦੇ ਕਾਰਨ ਇੰਨੀਆਂ ਮੌਤਾਂ ਹੁੰਦੀਆਂ ਹਨ।ਇੱਥੋਂ ਤੱਕ ਕਿ ਕਿਸੇ ਹੋਰ ਬਾਹਰੀ ਦੇਸ਼ ਤੋਂ ਵੀ ਇੰਨੀਆਂ ਮੌਤਾਂ ਹੋਣ ਦੀ ਖ਼ਬਰ ਕਦੇ ਸਾਹਮਣੇ ਨਹੀਂ ਆਈ ਹੈ। ਪੰਜਾਬ 'ਚ ਕਿਹੜੇ ਸ਼ਹਿਰ ਹਨ ਸਭ ਤੋਂ ਜ਼ਿਆਦਾ ਪ੍ਰਭਾਵਿਤ :ਕੈਪੀਟੋਲ ਮਾਹਰਾਂ ਅਨੁਸਾਰ ਪੰਜਾਬ ਦੇਸ਼ ਦੇ ਵਿਕਸਿਤ ਸੂਬਿਆਂ ਵਿਚੋਂ ਇੱਕ ਹੈ ਪਰ ਇਥੇ ਹਰ ਵਕਤ ਕੈਂਸਰ ਦਾ ਕਾਲਾ ਛਾਇਆ ਮੰਡਰਾ ਰਿਹਾ ਹੈ। ਕੈਂਸਰ ਪੀੜਤਾਂ ਦੇ ਮਾਮਲਿਆਂ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਭ ਤੋਂ ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਲੁਧਿਆਣਾ, ਫਿਰ ਬਠਿੰਡਾ ਤਰਨ ਤਾਰਨ ਅਤੇ ਪਠਾਨਕੋਟ ਵਿੱਚ ਮਾਝਾ ਖੇਤਰ ਵਿੱਚ ਵੀ ਕੈਂਸਰ ਦੇ ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਤੋਂ ਇਲਾਵਾ ਸੰਗਰੂਰ, ਪਟਿਆਲਾ ਅਤੇ ਫਿਰੋਜ਼ਪੁਰ ਵਿਚ ਵੀ ਵਧੇਰੇ ਮਾਤਰਾ 'ਚ ਮਾਮਲੇ ਦਰਜ ਹੋਏ।ਮਾਲਵੇ ਵਿੱਚ ਕੈਂਸਰ ਦੀ ਬਿਮਾਰੀ ਦਿਨੋਂ-ਦਿਨ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ, ਜਿਸ ਕਰਕੇ ਮਾਲਵੇ ਨੂੰ ਕੈਂਸਰ ਦਾ ਇਲਾਕਾ ਵੀ ਕਿਹਾ ਜਾਣ ਲੱਗਿਆ ਹੈ।

ਕੀ ਹੈ ਮਾਹਰਾਂ ਦਾ ਕਹਿਣਾ:ਕੈਪੀਟੋਲ ਹਸਪਤਾਲ ਦੇ ਮਾਹਰਾਂ ਅਨੁਸਾਰ ਅੱਜ ਦੇ ਸਮੇਂ 'ਚ ਪੰਜਾਬ 'ਚ ਡਬਲਯੂ.ਐਚ.ਓ. ਦੁਆਰਾ ਸਥਾਪਤ ਕੀਤੇ ਗਏ ਨਮੂਨਿਆਂ ਦੇ 20% ਨਾਈਟ੍ਰੇਟ ਪੱਧਰਾਂ ਦੀ ਸੁਰੱਖਿਆ ਦੀ ਸੀਮਾ 50 mg ਤੋਂ ਵਧ ਗਈ ਹੈ, ਇਸ ਅਧਿਐਨ ਨੇ ਸਿੰਥੈਟਿਕ ਨਾਈਟ੍ਰੋਜਨ ਖਾਦਾਂ ਦੀ ਉੱਚ ਵਰਤੋਂ ਨਾਲ ਇਸ ਨੂੰ ਜੋੜਿਆ ਹੈ। ਜਿਸ ਦੌਰਾਨ ਪੰਜਾਬ 'ਚ ਸਭ ਤੋਂ ਵੱਧ ਕੈਂਸਰ ਦੇ ਮਰੀਜ਼ ਪਾਏ ਜਾ ਰਹੇ ਹਨ। ਨਾਲ ਹੀ ਮਾਹਰਾਂ ਦਾ ਕਹਿਣਾ ਹੈ ਕਿ ਦੇਸ਼ ਅੰਦਰ ਪੰਜਾਬ ਹੀ ਇੱਕ ਅਜਿਹਾ ਸੂਬਾ ਹੈ, ਜਿੱਥੇ ਕੈਂਸਰ ਦੇ ਕਾਰਨ ਇੰਨੀਆਂ ਮੌਤਾਂ ਹੁੰਦੀਆਂ ਹਨ।

cancerਇੱਥੋਂ ਤੱਕ ਕਿ ਕਿਸੇ ਹੋਰ ਬਾਹਰੀ ਦੇਸ਼ ਤੋਂ ਵੀ ਇੰਨੀਆਂ ਮੌਤਾਂ ਹੋਣ ਦੀ ਖ਼ਬਰ ਕਦੇ ਸਾਹਮਣੇ ਨਹੀਂ ਆਈ ਹੈ।ਕੈਪੀਟੋਲ ਮਾਹਰਾਂ ਅਨੁਸਾਰ ਪੰਜਾਬ ਦੇਸ਼ ਦੇ ਵਿਕਸਿਤ ਸੂਬਿਆਂ ਵਿਚੋਂ ਇੱਕ ਹੈ ਪਰ ਇਥੇ ਹਰ ਵਕਤ ਕੈਂਸਰ ਦਾ ਕਾਲਾ ਛਾਇਆ ਮੰਡਰਾ ਰਿਹਾ ਹੈ। ਕੈਂਸਰ ਪੀੜਤਾਂ ਦੇ ਮਾਮਲਿਆਂ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਭ ਤੋਂ ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਲੁਧਿਆਣਾ, ਫਿਰ ਬਠਿੰਡਾ ਤਰਨ ਤਾਰਨ ਅਤੇ ਪਠਾਨਕੋਟ ਵਿੱਚ ਮਾਝਾ ਖੇਤਰ ਵਿੱਚ ਵੀ ਕੈਂਸਰ ਦੇ ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਤੋਂ ਇਲਾਵਾ ਸੰਗਰੂਰ, ਪਟਿਆਲਾ ਅਤੇ ਫਿਰੋਜ਼ਪੁਰ ਵਿਚ ਵੀ ਵਧੇਰੇ ਮਾਤਰਾ 'ਚ ਮਾਮਲੇ ਦਰਜ ਹੋਏ।punjabਕੀ ਹੈ ਕਾਰਨ: ਪੰਜਾਬ 'ਚ ਕੈਂਸਰ ਵਧਣ ਦਾ ਮੁੱਖ ਕਾਰਨ ਇਹੀ ਹੈ ਕਿ ਪੰਜਾਬ ਦੇ ਲੋਕ ਮਿਲਾਵਟੀ ਰੇਆਂ ਸਪਰੇਆਂ ਵਾਲਾ ਭੋਜਨ ਖਾ ਰਹੇ ਹਨ। ਜਿਸ ਦੌਰਾਨ ਲੋਕਾਂ ਨੂੰ ਸਾਹ ਲੈਣ 'ਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਾ ਰਿਹਾ ਹੈ। ਪੰਜਾਬ ਜਿਹੇ ਖੇਤੀ ਪ੍ਰਧਾਨ ਸੂਬੇ 'ਚ ਦਿਨ ਬ ਦਿਨ ਕੈਂਸਰ ਦੀ ਮਾਤਰਾ ਵਧਦੀ ਜਾ ਰਹੀ ਹੈ, ਜਿਸ ਦੌਰਾਨ ਅੱਜ ਪੰਜਾਬ ਦੇ ਲੋਕਾਂ ਨੂੰ ਕੈਂਸਰ ਜਿਹੀ ਭਿਆਨਕ ਬਿਮਾਰੀ ਨਾਲ ਲੜਨਾ ਪੈ ਰਿਹਾ ਹੈ।

ਜਿਸ ਪੰਜਾਬ ਨੂੰ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਸੀ, ਉਸ ਸੂਬੇ ਦੇ ਲੋਕ ਹੀ ਆਪਣੀਆਂ ਫਸਲਾਂ ਖਾ ਕੇ ਕੈਂਸਰ ਜਿਹੀਆਂ ਨਾ ਮੁਰਾਦ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਪੁਰਾਣੇ ਸਮਿਆਂ 'ਚ ਪੰਜਾਬ ਦੇ ਲੋਕ ਜੋ ਖੇਤੀ ਕਰਿਆ ਕਰਦੇ ਸਨ ਅਤੇ ਉਹ ਖੇਤੀ ਬਿਨਾਂ ਕਿਸੇ ਰੇਅ ਸਪਰੇਅ ਦੇ ਹੁੰਦੀ ਸੀ।ਪਰ ਅੱਜ ਦੇ ਲੋਕ ਜ਼ਿਆਦਾ ਉਤਪਾਦਨ ਦੇ ਲਾਲਚ 'ਚ ਰੇਆਂ ਸਪਰੇਆਂ ਦਾ ਇਸਤੇਮਾਲ ਕਰਨ ਲੱਗੇ ਹਨ। ਜਿਸ ਦੌਰਾਨ ਕੈਂਸਰ ਵਰਗੀਆਂ ਬਿਮਾਰੀਆਂ ਦਾ ਜਨਮ ਹੋਇਆ ਹੈ।

ਕਿਵੇਂ ਕਰੀਏ ਰੋਕਥਾਮ:ਕੈਪੀਟੋਲ ਐਕਸਪਰਟਜ਼ ਨੇ ਇਹ ਵੀ ਕਹਿਣਾ ਹੈ ਕਿ ਕੈਂਸਰ ਨੂੰ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਉਹ ਇਸ ਤੋਂ ਜਾਣੂ ਹੋਣਾ। ਕੈਪੀਟਲ ਹਸਪਤਾਲ ਦੀ ਟੀਮ ਹਰ ਤਰ੍ਹਾਂ ਦੇ ਕੈਂਸਰ ਬਾਰੇ ਜਾਣੂ ਕਰਵਾਉਣ ਲਈ ਇਸ ਸ਼ਾਨਦਾਰ ਪਹਿਲ ‘ਤੇ ਕੰਮ ਕਰ ਰਹੀ ਹੈ।ਇਸ ਬਿਮਾਰੀ ਤੋਂ ਬਚਣ ਲੋਕਾਂ ਨੂੰ ਵੱਧ ਤੋਂ ਵੱਧ ਆਰਗੈਨਿਕ ਖੇਤੀਬਾੜੀ ਕਰਨੀ ਚਾਹੀਦੀ ਹੈ।

ਆਪਣੀ ਨੇੜੇ ਦੀ ਆਬੋ ਹਵਾ ਨੂੰ ਸੁੱਧ ਬਣਾਉਣ ਲਈ ਘੱਟ ਤੋਂ ਘੱਟ ਰੇਆਂ ਸਪਰੇਆਂ ਦੀ ਲਿਮਿਟ 'ਚ ਵਰਤੋਂ ਕਰਨੀ ਚਾਹੀਦੀ ਹੈ। ਉਥੇ ਹੀ ਖੇਤੀ ਕਰਨ ਲਈ ਰਸਾਇਣਿਕ ਖਾਦਾਂ ਤੋਂ ਪਾਸਾ ਵੱਟ ਦੇਸੀ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਦੂਸਰੀ ਗੱਲ ਇਹ ਹੈ ਕਿ ਇਸ ਬਿਮਾਰੀ ਤੋਂ ਘਬਰਾਉਣ ਦੀ ਜਰੂਰਤ ਨਹੀਂ ਹੈ, ਇਸ ਬਿਮਾਰੀ ਨਾਲ ਸੋਖੇ ਤਰੀਕੇ ਨਾਲ ਨਜਿੱਠਿਆ ਜਾ ਸਕਦਾ ਹੈ। ਕੈਪੀਟੋਲ ਐਕਸਪਰਟਸ ਦਾ ਮੰਨਣਾ ਹੈ ਕਿ ਜੇਕਰ ਤੁਸੀ ਇਸ ਸਹੀ ਤਰੀਕੇ ਨਾਲ ਕੁਝ ਨਿਯਮਾਂ ਦੀ ਪਾਲਣਾ ਕਰੋ ਤਾਂ ਕੈਂਸਰ ਤੋਂ ਆਸਾਨੀ ਨਾਲ ਰਾਹਤ ਪਾਈ ਜਾ ਸਕਦੀ ਹੈ।

—PTC News

Related Post