ਕਰਫ਼ਿਊ 'ਚ ਡਿਊਟੀ 'ਤੇ ਜਾ ਰਹੇ ASI ਦੀ ਸੜਕ ਹਾਦਸੇ 'ਚ ਮੌਤ, ਇਸ ਵਜ੍ਹਾ ਕਰਕੇ ਵਾਪਰਿਆ ਹਾਦਸਾ

By  Shanker Badra March 28th 2020 04:27 PM

ਕਰਫ਼ਿਊ 'ਚ ਡਿਊਟੀ 'ਤੇ ਜਾ ਰਹੇ ASI ਦੀ ਸੜਕ ਹਾਦਸੇ 'ਚ ਮੌਤ, ਇਸ ਵਜ੍ਹਾ ਕਰਕੇ ਵਾਪਰਿਆ ਹਾਦਸਾ:ਜਲੰਧਰ : ਜਲੰਧਰ -ਅੰਮ੍ਰਿਤਸਰ ਹਾਈਵੇ 'ਤੇ ਚੌਗਿਟੀ ਫਲਾਈ ਓਵਰ 'ਤੇ ਮੀਂਹ ਦੇ ਪਾਣੀ ਦੇ ਕਾਰਨ ਸਵਿਫ਼ਟ ਗੱਡੀ ਬੇਕਾਬੂ ਹੋ ਕੇ ਸੜਕ 'ਤੇ ਪਲਟ ਗਈ ਹੈ। ਇਸ ਹਾਦਸੇ ਵਿਚ ਏ.ਐਸ.ਆਈ. ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਰੀਚਰਡ ਮਸੀਹ ਨਿਵਾਸੀ ਅੰਮ੍ਰਿਤਸਰ ਦੇ ਰੂਪ ਵਿਚ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਏ.ਐਸ.ਆਈ. ਅੰਮ੍ਰਿਤਸਰ ਤੋਂ ਜਲੰਧਰ ਵੱਲ ਡਿਊਟੀ 'ਤੇ ਜਾ ਰਿਹਾ ਸੀ। ਜਦੋਂ ਫਲਾਈ ਓਵਰ ਲਾਗੇ ਖੜ੍ਹੇ ਬਰਸਾਤੀ ਪਾਣੀ 'ਚੋਂ ਗੱਡੀ ਲੰਘਾਉਣ ਲੱਗਿਆਂ ਪਾਣੀ ਦੇ ਛਿੱਟੇ ਸ਼ੀਸ਼ੇ 'ਤੇ ਪੈਣ ਨਾਲ ਏਐੱਸਆਈ ਨੂੰ ਕੁਝ ਦਿਖਾਈ ਨਹੀਂ ਦਿੱਤਾ ਅਤੇ ਉਸ ਦੀ ਗੱਡੀ ਪਲਟ ਕੇ ਦੂਜੇ ਪਾਸੇ ਚਲੀ ਗਈ,ਜਿਸ ਨਾਲ ਮੌਕੇ 'ਤੇ ਹੀ ਏਐੱਸਆਈ ਦੀ ਮੌਤ ਹੋ ਗਈ। ਇਸ ਮੌਕੇ ਤੇ ਪਹੁੰਚੀ ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸੇ ਥਾਂ 'ਤੇ ਹੀ ਇਕ ਹੋਰ ਸੜਕ ਹਾਦਸਾ ਵਾਪਰ ਗਿਆ, ਜਦੋਂ ਇਸੇ ਪਾਣੀ ਦੀਆਂ ਛਿੱਟਾਂ ਪੈਣ ਨਾਲ ਇਕ ਈਟੀਓ ਦੀ ਗੱਡੀ ਵੀ ਹਾਦਸਾਗ੍ਰਸਤ ਹੋ ਗਈ,ਜਿਸ ਨਾਲ ਈਟੀਓ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ,ਜਿਸ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। -PTCNews

Related Post