ਪੰਜਾਬ ਚੋਣਾਂ 2022: ਕਾਂਗਰਸ ਦੇ ਸ਼ਮਸ਼ੇਰ ਦੂਲੋ ਨੇ ਪਾਰਟੀ 'ਚ ਟਿਕਟਾਂ ਦੀ ਵਿਕਰੀ ਦੇ ਲਾਏ ਦੋਸ਼

By  Jasmeet Singh February 10th 2022 03:51 PM -- Updated: February 10th 2022 03:55 PM

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਕਾਂਗਰਸ ਨੇਤਾ ਅਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਵੀਰਵਾਰ ਨੂੰ ਆਪਣੀ ਪਾਰਟੀ 'ਤੇ ਟਿਕਟਾਂ ਵੇਚਣ ਦਾ ਦੋਸ਼ ਲਗਾਇਆ ਹੈ। ਪੀਟੀਸੀ ਨਿਊਜ਼ ਨਾਲ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ "ਪੰਜਾਬ ਦੇ ਵੋਟਰ ਆਪਣੀ ਵੋਟ ਦਾ ਇਸਤੇਮਾਲ ਮਾਫ਼ੀਆ ਨਾਲ ਜੁੜੇ ਲੋਕਾਂ ਨੂੰ ਆਪਣੀ ਵੋਟ ਦੇਣ ਨੂੰ ਨਹੀਂ ਕਰਨਗੇ।" ਇਹ ਵੀ ਪੜ੍ਹੋ: 1158 ਸਹਾਇਕ ਪ੍ਰੋਫ਼ੈਸਰ ਫ਼ਰੰਟ ਨੇ ਪਰਗਟ ਸਿੰਘ ਦੇ ਹਲਕੇ 'ਚ ਕੀਤਾ ਰੋਸ਼ ਪ੍ਰਦਰਸ਼ਨ Punjab elections 2022: Congress' Shamsher Dullo alleges ticket sale in party ਉਨ੍ਹਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ.ਪੀ.ਸੀ.ਸੀ.) ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ 'ਤੇ 'ਘਪਲੇਬਾਜ਼ਾਂ ਨੂੰ ਟਿਕਟਾਂ ਦੀ ਵੰਡ' 'ਤੇ ਚੁੱਪ ਰਹਿਣ 'ਤੇ ਸਵਾਲ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਟਿਕਟਾਂ ਅਲਾਟ ਨਹੀਂ ਹੋਈਆਂ, ਸਗੋਂ ਵਿਕ ਗਈਆਂ। ਉਨ੍ਹਾਂ ਨੇ ਹਰੀਸ਼ ਚੌਧਰੀ 'ਤੇ 'ਟਿਕਟਾਂ ਦੀ ਵਿਕਰੀ' ਰਾਹੀਂ ਪੈਸਾ ਇਕੱਠਾ ਕਰਨ ਦਾ ਦੋਸ਼ ਲਗਾਇਆ। Punjab elections 2022: Congress' Shamsher Dullo alleges ticket sale in party ਦੂਲੋ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸ੍ਰੀ ਚਮਕੌਰ ਸਾਹਿਬ ਤੋਂ ਹਾਰ ਪੱਕੀ ਹੈ, ਇਸ ਲਈ ਉਹ ਦੋ ਥਾਵਾਂ ਤੋਂ ਚੋਣ ਲੜ ਰਹੇ ਹਨ, ਇੱਕ ਚਮਕੌਰ ਤੋਂ 'ਤੇ ਦੂਜਾ ਭਦੌੜ ਤੋਂ। ਉਨ੍ਹਾਂ ਕਾਂਗਰਸ ਹਾਈਕਮਾਂਡ ਤੋਂ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਸਵਾਲ ਕੀਤਾ ਕਿ ਹਾਈਕਮਾਂਡ ਨੇ ਮਾਫ਼ੀਆ ਨਾਲ ਜੁੜੇ ਲੋਕਾਂ ਨੂੰ ਟਿਕਟਾਂ ਕਿਉਂ ਦਿੱਤੀਆਂ? Punjab elections 2022: Congress' Shamsher Dullo alleges ticket sale in party ਇਹ ਵੀ ਪੜ੍ਹੋ: ਲਖੀਮਪੁਰ ਖੀਰੀ ਕਾਂਡ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਮਿਲੀ ਜ਼ਮਾਨਤ ਉਨ੍ਹਾਂ ਸਵਾਲ ਕੀਤਾ ਕਿ ਰਾਹੁਲ ਗਾਂਧੀ ਦਾ ਨਸ਼ਾ ਮੁਕਤ ਪੰਜਾਬ ਦਾ ਦਾਅਵਾ ਕਿੱਥੇ ਹੈ? ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਕਾਂਗਰਸ ਦਾ ਬੁਰਾ ਹਾਲ ਹੋਵੇਗਾ। ਪੰਜਾਬ ਵਿਧਾਨ ਸਭਾ ਚੋਣਾਂ 20 ਫਰਵਰੀ ਨੂੰ ਹੋਣੀਆਂ ਹਨ ਜਦਕਿ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। -PTC News

Related Post