ਪੰਜਾਬ 'ਚ ਬਿਜਲੀ ਖਪਤਕਾਰਾਂ ਲਈ ਖੁਸ਼ਖਬਰੀ, ਇੱਕ ਮਹੀਨਾ 12 ਪੈਸੇ ਪ੍ਰਤੀ ਯੂਨਿਟ ਘੱਟ ਆਵੇਗਾ ਬਿੱਲ

By  Jashan A May 31st 2019 11:29 AM -- Updated: May 31st 2019 11:32 AM

ਪੰਜਾਬ 'ਚ ਬਿਜਲੀ ਖਪਤਕਾਰਾਂ ਲਈ ਖੁਸ਼ਖਬਰੀ, ਇੱਕ ਮਹੀਨਾ 12 ਪੈਸੇ ਪ੍ਰਤੀ ਯੂਨਿਟ ਘੱਟ ਆਵੇਗਾ ਬਿੱਲ,ਚੰਡੀਗੜ੍ਹ: ਪੰਜਾਬ ਸਟੇਟ ਰੈਗੁਲੇਟਰੀ ਕਮਿਸ਼ਨ ਨੇ ਬਿਜਲੀ ਖਪਤਕਾਰਾਂ ਨੂੰ ਇਕ ਮਹੀਨੇ ਲਈ 12 ਪੈਸੇ ਪ੍ਰਤੀ ਯੂਨਿਟ ਦੀ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਪੰਜਾਬ ਪਾਵਰਕਾਮ ਨੂੰ ਨਿਰਦੇਸ਼ ਦਿੱਤੇ ਹਨ ਕਿ ਬਿਜਲੀ ਖਪਤਕਾਰਾਂ ਤੋਂ 12 ਪੈਸੇ ਪ੍ਰਤੀ ਯੂਨਿਟ ਦੇ ਰੂਪ 'ਚ ਵਸੂਲੀ ਜਾ ਰਹੀ 'ਫਿਊਲ ਕੌਸਟ ਐਡਜਸਟਮੈਂਟ' ਨੂੰ ਇਕ ਜੂਨ ਤੋਂ ਨਵਾਂ ਟੈਰਿਫ ਲਾਗੂ ਹੁੰਦੇ ਹੀ ਬੰਦ ਕਰ ਦਿੱਤਾ ਜਾਵੇ। ਜਿਸ ਦੀ ਪੁਸ਼ਟੀ ਪਾਵਰਕਾਮ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਨੇ ਕੀਤੀ ਹੈ। ਹਾਲਾਂਕਿ ਖਪਤਕਾਰਾਂ ਨੂੰ ਰਾਹਤ ਸਿਰਫ ਇਕ ਮਹੀਨੇ ਲਈ ਹੀ ਨਸੀਬ ਹੋਵੇਗੀ ਕਿਉਂਕਿ ਇਕ ਜੁਲਾਈ ਤੋਂ ਸ਼ੁਰੂ ਹੋਣ ਵਾਲੀ ਤਿਮਾਹੀ ਲਈ ਪਿਛਲੇ ਸਾਲ ਦੀ ਚੌਥੀ ਤਿਮਾਹੀ ਦੇ 'ਫਿਊਲ ਕੌਸਟ' ਦੇ ਆਧਾਰ 'ਤੇ ਨਵੀਂ ਦਰ ਦੀ ਗਿਣਤੀ ਕੀਤੀ ਜਾਵੇਗੀ। ਹੋਰ ਪੜ੍ਹੋ:ਫਗਵਾੜਾ ਗੋਲੀ ਕਾਂਡ ‘ਚ ਮਰਨ ਵਾਲੇ ਬੌਬੀ ਦੇ ਪਰਿਵਾਰ ਨੂੰ ਮਿਲਿਆ 5 ਲੱਖ ਦਾ ਚੈੱਕ ਇਸ ਤੋਂ ਪਹਿਲਾਂ ਰੈਗੂਲੇਟਰੀ ਕਮਿਸ਼ਨ ਨੇ ਪੰਜਾਬ ਪਾਵਰਕਾਮ ਦੀ ਪਿਛਲੇ ਸਾਲ ਦੀ ਦੂਜੀ ਤਿਮਾਹੀ ਦੇ ਬਕਾਏ ਦੀ ਰਿਕਵਰੀ ਨੂੰ ਯਕੀਨੀ ਕਰਨ ਦੀ ਮੰਗ ਨੂੰ ਇਸ ਆਧਾਰ 'ਤੇ ਨਾ-ਮਨਜ਼ੂਰ ਕਰ ਦਿੱਤਾ ਕਿ ਪਾਵਰਕਾਮ ਨੂੰ ਇਸ ਰਾਸ਼ੀ ਦੀ ਰਿਕਵਰੀ ਵਿੱਤੀ ਸਾਲ ਦੌਰਾਨ ਹੀ ਯਕੀਨੀ ਕਰਨੀ ਚਾਹੀਦੀ ਸੀ। ਕਮਿਸ਼ਨ ਨੇ ਸਾਫ ਕੀਤਾ ਹੈ ਕਿ ਪਿਛਲੇ ਸਾਲ ਦੀ ਤੀਜੀ ਤਿਮਾਹੀ ਦੇ ਫਿਊਲ ਕੌਸਟ ਦੀ ਅਡਜਸਟਮੈਂਟ ਚਾਲੂ ਵਿੱਤੀ ਸਾਲ ਲਈ ਜਾਰੀ ਟੈਰਿਫ 'ਚ ਕਰ ਕਰ ਦਿੱਤੀ ਗਈ ਹੈ, ਇਸ ਲਈ 12 ਪੈਸੇ ਪ੍ਰਤੀ ਯੂਨਿਟ ਦੇ ਮੁਤਾਬਕ ਬਿਜਲੀ ਖਪਤਕਾਰਾਂ ਤੋਂ ਕੀਤੀ ਜਾ ਰਹੀ ਵਸੂਲੀ ਨੂੰ 1 ਜੂਨ ਤੋਂ ਬੰਦ ਕਰ ਦਿੱਤਾ ਜਾਵੇਗਾ। -PTC News

Related Post