ਜਨਮ ਦਿਨ ਮੁਬਾਰਕ : ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਨਾਲ ਇੱਕ ਬੇਬੇ ਨੇ ਪਾਈਆਂ ਧਮਾਲਾਂ ,ਵੀਡੀਓ ਵਾਇਰਲ

By  Shanker Badra January 4th 2019 03:24 PM

ਜਨਮ ਦਿਨ ਮੁਬਾਰਕ : ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਨਾਲ ਇੱਕ ਬੇਬੇ ਨੇ ਪਾਈਆਂ ਧਮਾਲਾਂ  ,ਵੀਡੀਓ ਵਾਇਰਲ:ਦੁਨੀਆਂ ਭਰ ਵਿੱਚ ਜਦੋਂ ਵੀ ਕਿਸੇ ਕਲਾਕਾਰ, ਸੰਗੀਤਕਾਰ, ਗੀਤਕਾਰ ਜਾਂ ਫਿਲਮੀ ਐਕਟਰ ਦੀ ਗੱਲ ਹੁੰਦੀ ਹੈ ਤਾਂ ਸਭ ਤੋ ਪਹਿਲਾਂ ਨਾਂਅ ਗੁਰਦਾਸ ਮਾਨ ਦਾ ਹੀ ਆਉਦਾ ਹੈ।ਜੋ ਪੰਜਾਬੀਆਂ ਦੇ ਦਿਲ ਦੀ ਧੜਕਣ ਹੈ।ਪੰਜਾਬ ਦੀ ਧਰਤੀ 'ਤੇ ਅਨੇਕਾਂ ਹੀ ਕਲਾਕਾਰਾਂ ਨੇ ਆਪਣੀ ਕਲਾਕਾਰੀ ਨੂੰ ਪੰਜਾਬੀਆਂ ਦੇ ਅੱਗੇ ਰੱਖਿਆ ਹੈ ਪਰ ਗੁਰਦਾਸ ਮਾਨ ਦਾ ਮੁਕਾਬਲਾ ਕੋਈ ਵੀ ਨਾ ਕਰ ਸਕਿਆ।ਗੁਰਦਾਸ ਮਾਨ ਦਾ ਨਾਮ ਸੁਣਦੀਆਂ ਹੀ ਪੰਜਾਬੀ ਗੁਲਾਬ ਦੇ ਫੁੱਲ ਵਾਂਗ ਖਿੜ੍ਹ ਜਾਂਦੇ ਹਨ। [caption id="attachment_236114" align="aligncenter" width="300"]Punjab famous singer Gurdas Mann video social media Viral
ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਨਾਲ ਇੱਕ ਬੇਬੇ ਨੇ ਪਾਈਆਂ ਧਮਾਲਾਂ ,ਵੀਡੀਓ ਵਾਇਰਲ[/caption] ਪੰਜਾਬੀ ਗਾਇਕੀ ਦੇ ਬਾਬਾ ਬੋਹੜ ਮੰਨੇ ਜਾਣ ਵਾਲੇ ਗੁਰਦਾਸ ਮਾਨ ਦਾ ਅੱਜ ਜਨਮ ਦਿਨ ਹੈ ਅਤੇ ਅੱਜ ਉਹ 62 ਸਾਲ ਦੇ ਹੋ ਗਏ ਹਨ।ਇਸ ਦੌਰਾਨ ਉਨ੍ਹਾਂ ਨੇ ਆਪਣੀ ਮਾਤਾ ਤੇਜ ਕੌਰ ਦੀ ਤਸਵੀਰ ਇੰਸਟਾਗ੍ਰਾਮ ‘ਤੇ ਸਾਂਝਾ ਕਰਦਿਆਂ ਹੋਇਆਂ ਲਿਖਿਆ ਹੈ ਕਿ “ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਕਿ ਇਸ ਮਾਂ ਨੇ ਮੈਨੂੰ ਜਨਮ ਦਿੱਤਾ ਹੈ।ਇਸ ਤੋਂ ਇਲਾਵਾ ਗੁਰਦਾਸ ਮਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ,ਜਿਸ 'ਚ ਉਹ ਇੱਕ ਬਜ਼ੁਰਗ ਬੇਬੇ ਨੇ ਧਮਾਲਾਂ ਪਾ ਰਹੇ ਹਨ। [caption id="attachment_236112" align="aligncenter" width="300"]Punjab famous singer Gurdas Mann video social media Viral
ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਨਾਲ ਇੱਕ ਬੇਬੇ ਨੇ ਪਾਈਆਂ ਧਮਾਲਾਂ ,ਵੀਡੀਓ ਵਾਇਰਲ[/caption] ਦੱਸ ਦਈਏ ਕਿ ਇਹ ਵੀਡੀਓ ਕਾਫੀ ਪੁਰਾਣਾ ਹੈ।ਜਦੋਂ ਬਜ਼ੁਰਗ ਉਨ੍ਹਾਂ ਨੂੰ ਸਟੇਜ 'ਤੇ ਆ ਕੇ ਮਿਲਦੇ ਹਨ ਤਾਂ ਉਹ ਬੜੇ ਆਦਰ ਸਤਿਕਾਰ ਨਾਲ ਉਨ੍ਹਾਂ ਨੂੰ ਮਿਲਦੇ ਹਨ।ਇਸ ਦੌਰਾਨ ਗੁਰਦਾਸ ਮਾਨ ਨੇ ਮਾਤਾ ਦੀ ਪਸੰਦ 'ਤੇ ਛੱਲਾ ਗੀਤ ਵੀ ਗਾਇਆ, ਜਿਸ 'ਤੇ ਮਾਤਾ ਨੇ ਗੁਰਦਾਸ ਮਾਨ ਨਾਲ ਸਟੇਜ 'ਤੇ ਭੰਗੜਾ ਵੀ ਪਾਇਆ।ਜਦੋਂ ਮਾਤਾ ਨੱਚਣ ਲੱਗੇ ਤਾਂ ਉਨ੍ਹਾਂ ਗਾਇਆ ਕਿ 'ਹੋਲੀ ਹੋਲੀ ਨੱਚੀ ਨੀ ਸਟੇਜ ਟੁੱਟ ਜਾਉਗਾ ਸਟੇਜ ਟੁੱਟ ਜਾਏਗੀ ਤਾਂ ਗੱਲ ਮੁੱਕ ਜਾਏਗੀ'। ਗੁਰਦਾਸ ਮਾਨ ਦੀ ਬਾਕੀ ਕਲਾਕਰਾਂ ਨਾਲੋਂ ਇੱਕ ਗੱਲ ਹੋਰ ਵੀ ਵੱਖਰੀ ਹੈ, ਉਹ ਹੈ ਕਿ ਉਨ੍ਹਾਂ ਨੇ ਹਮੇਸ਼ਾ ਆਪਣੇ ਪੰਜਾਬੀ ਗਾਣਿਆਂ ਦੇ ਮਾਧਿਅਮ ਨਾਲ ਪੰਜਾਬੀ ਸਮਾਜ ਵਿੱਚ ਬੁਰਾਈਆਂ ਨੂੰ ਨਿਸ਼ਾਨਾ ਬਣਾਇਆ ਹੈ।ਜੇਕਰ ਗੁਰਦਾਸ ਮਾਨ ਦੀਆਂ ਉਪਲਬਧੀਆਂ ਦੀ ਗੱਲ ਕਰੀਏ ਤਾਂ 14 ਦਸੰਬਰ 2012 ਨੂੰ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ 36ਵੇਂ ਦੀਕਸ਼ਾਂਤ ਸਮਾਰੋਹ ਵਿੱਚ ਗਵਰਨਰ ਨੇ ਡਾਕਟਰੇਟ ਆਫ ਲਿਟਰੇਚਰ ਦੀ ਮਾਨ ਉਪਾਧੀ ਨਾਲ ਸਨਮਾਨਿਤ ਕੀਤਾ ਸੀ।ਇਸ ਤੋਂ ਇਲਾਵਾ ਸਤੰਬਰ 2010 ਵਿੱਚ ਬ੍ਰਿਟੇਨ ਦੇ ਵੋਲਵਜਰਹੈਮਟਨ ਯੂਨੀਵਰਸਿਟੀ ਨੇ ਗੁਰਦਾਸ ਮਾਨ ਨੂੰ ਵਿਸ਼ਵ ਸੰਗੀਤ ਵਿੱਚ ਡਾਕਟਰੇਟ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ।ਉਨ੍ਹਾਂ ਦੇ ਨਾਲ ਸਰ ਪਾਲ,ਮਕਕਾਨਰਟਨੀ, ਬਿਲ ਕਾਸਬੀਬ ਅਤੇ ਬਾਬ ਡਾਇਲਨ ਨੂੰ ਵੀ ਇਸ ਸਨਮਾਨ ਨਾਲ ਨਵਾਜਿਆ ਗਿਆ। [caption id="attachment_236109" align="aligncenter" width="275"]Punjab famous singer Gurdas Mann video social media Viral
ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਨਾਲ ਇੱਕ ਬੇਬੇ ਨੇ ਪਾਈਆਂ ਧਮਾਲਾਂ ,ਵੀਡੀਓ ਵਾਇਰਲ[/caption] ਦਰਅਸਲ ਗੁਰਦਾਸ ਮਾਨ ਨੇ 1980 ਵਿੱਚ ਸੰਗੀਤ ਸਫ਼ਰ ਦੀ ਸ਼ੁਰੂਆਤ ਕੀਤੀ ਸੀ।ਇਸ ਦੌਰਾਨ ਮਾਨ ਸਾਬ ਦੇ ਪਹਿਲੇ ਗੀਤ 'ਦਿਲ ਦਾ ਮਾਮਲਾ ਹੈ' ਨੇ ਇਨ੍ਹਾਂ ਦੀ ਚੜਤ ਕਰਵਾਈ ਸੀ।ਉਸ ਤੋਂ ਬਾਅਦ ਅੱਜ ਤੱਕ ਗੁਰਦਾਸ ਮਾਨ ਪੰਜਾਬੀਆਂ ਦੇ ਸਭ ਤੋਂ ਮੰਨਪਸੰਦ ਹਨ।ਇਸ ਗੀਤ ਦੇ ਹਿੱਟ ਹੋਣ ਤੋਂ ਬਾਅਦ ਗੁਰਦਾਸ ਮਾਨ ਨੇ ਪੰਜਾਬ ਮਿਊਜ਼ਿਕ ਇੰਡਸਟਰੀ ਨੂੰ 300 ਤੋਂ ਵੱਧ ਗੀਤ ਦਿੱਤੇ ਹਨ।ਗੁਰਦਾਸ ਮਾਨ ਨੇ ਸੰਗੀਤ ਦੇ ਨਾਲ ਨਾਲ ਅਦਾਕਾਰੀ 'ਚ ਵੀ ਆਪਣਾ ਜੌਹਰ ਦਿਖਾਇਆ ਹੈ।ਇਨ੍ਹਾਂ ਨੇ ਕਈ ਪੰਜਾਬੀ, ਹਿੰਦੀ ਅਤੇ ਤਮਿਲ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ ਹੈ।ਇਸ ਦੌਰਾਨ ਲੋਕਾਂ ਨੇ ਫਿਲਮ 'ਵਾਰਿਸ ਸ਼ਾਹ-ਇਸ਼ਕ ਦਾ ਵਾਰਿਸ' 'ਚ ਇਨ੍ਹਾਂ ਦੀ ਅਦਾਕਾਰੀ ਨੂੰ ਭਰਪੂਰ ਸਰਾਹਿਆ ਹੈ। -PTCNews

Related Post