ਕੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੈਂਦੇ ਨੇ 9 ਪੈਨਸ਼ਨਾਂ ? ਜਾਣੋਂ ਅਸਲੀ ਸੱਚ

By  Shanker Badra September 13th 2021 02:14 PM -- Updated: September 13th 2021 02:33 PM

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ 9 ਪੈਨਸ਼ਨਾਂ ਲੈਣ ਬਾਰੇ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡਿਆ 'ਤੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਬਰਾੜ ਨੇ ਪੰਜਾਬ ਵਿਧਾਨ ਸਭਾ ਤੋਂ ਪ੍ਰਾਪਤ ਆਰ.ਟੀ.ਆਈ. ਦੀ ਕਾਪੀ ਦਿਖਾਉਂਦਿਆਂ ਸ਼ਪੱਸਟ ਕੀਤਾ ਹੈ ਕਿ ਮੌਜੂਦਾ ਕੋਈ ਵੀ ਵਿਧਾਇਕ ਪੈਨਸ਼ਨ ਨਹੀਂ ਲੈਂਦਾ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ 9 ਪੈਨਸ਼ਨਾਂ ਲੈਣ ਬਾਰੇ ਅਸਲ ਸੱਚਾਈ ਆਈ ਸਾਹਮਣੇ

ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਇਸ ਸਬੰਧੀ ਆਰ.ਟੀ.ਆਈ. ਦਾਖ਼ਲ ਕੀਤੀ ਸੀ , ਜਿਸ ਦਾ 23 ਜੂਨ ਨੂੰ ਜਵਾਬ ਮਿਲ ਗਿਆ ਸੀ ਪਰ ਕੁੱਝ ਕਾਰਨਾਂ ਕਰਕੇ ਆਰ.ਟੀ.ਆਈ. ਦੀ ਕਾਪੀ ਲੇਟ ਮਿਲੀ ਹੈ। ਜਿਸ ਵਿੱਚ ਸਾਫ਼ ਲਿਖਿਆ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ (ਹੁਣ ਵਿਧਾਇਕ ) ਨੂੰ ਪੰਜਾਬ ਵਿਧਾਨ ਸਭਾ ਵੱਲੋਂ ਬਤੌਰ ਐਮ.ਐਲ.ਏ. ਰਹਿਣ ਕਰਕੇ ਪਿਛਲੇ ਸਮੇਂ ਦੌਰਾਨ ਕੋਈ ਪੈਨਸ਼ਨ ਨਹੀਂ ਦਿੱਤੀ ਜਾਂਦੀ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ 9 ਪੈਨਸ਼ਨਾਂ ਲੈਣ ਬਾਰੇ ਅਸਲ ਸੱਚਾਈ ਆਈ ਸਾਹਮਣੇ

ਇਸ ਦੇ ਨਾਲ ਹੀ ਲਿਖਿਆ ਹੈ ਕਿ ਮੌਜੂਦਾ ਮੈਂਬਰ ਹੋਣ ਕਰਕੇ ਉਨ੍ਹਾਂ ਵੱਲੋਂ ਤਨਖ਼ਾਹ ਪ੍ਰਾਪਤ ਕੀਤੀ ਜਾ ਰਹੀ ਹੈ ਅਤੇ ਕੋਈ ਵੀ ਪੈਨਸ਼ਨ ਮਿਲਣਯੋਗ ਨਹੀਂ ਹੈ। ਪੈਨਸ਼ਨ ਕੇਵਲ ਸਾਬਕਾ ਵਿਧਾਇਕਾਂ ਨੂੰ ਦਿੱਤੀ ਜਾਂਦੀ ਹੈ। ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਇਸ ਸਬੰਧੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਜਾਣ ਬੁੱਝ ਕੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਸੀ , ਜੋ ਹੁਣ ਵਿਰੋਧੀਆਂ ਦੇ ਮੂੰਹ 'ਤੇ ਚਪੇੜ ਹੈ।

-PTCNews

Related Post