ਪੰਜਾਬ ਸਰਕਾਰ ਵੱਲੋਂ ਬਲੈਕ ਫੰਗਸ ਨਾਲ ਨਜਿੱਠਣ ਲਈ ਮਾਹਿਰਾਂ ਦੀ 5 ਮੈਂਬਰੀ ਕਮੇਟੀ ਗਠਿਤ 

By  Shanker Badra May 24th 2021 11:15 AM

ਪਟਿਆਲਾ : ਪੰਜਾਬ ਸਰਕਾਰ ਨੇ ਬਲੈਕ ਫੰਗਸ (Mucro-Mycosis) ਨਾਲ ਨਜਿੱਠਣ ਦੇ ਲਈ ਮਾਹਿਰਾਂ ਦੀ ਇੱਕ 5 ਮੈਂਬਰੀ ਕਮੇਟੀ ਗਠਿਤ ਕੀਤੀ ਹੈ। ਜਿਹੜੀ ਪੰਜਾਬ ਦੇ ਸਾਰੇ ਹਸਪਤਾਲਾਂ ਵਿੱਚ ਬਲੈਕ ਫੰਗਸ ਨੂੰ ਰੋਕਣ ਅਤੇ ਇਲਾਜ ਦੇ ਲਈ ਗਾਈਡ ਕਰੇਗੀ।

Punjab government forms 5 member committee of experts to deal with black fungus ਪੰਜਾਬ ਸਰਕਾਰ ਵੱਲੋਂ ਬਲੈਕ ਫੰਗਸ ਨਾਲ ਨਜਿੱਠਣ ਲਈ ਮਾਹਿਰਾਂ ਦੀ 5 ਮੈਂਬਰੀ ਕਮੇਟੀ ਗਠਿਤ

ਪੜ੍ਹੋ ਹੋਰ ਖ਼ਬਰਾਂ :ਭਾਰਤ 'ਚ ਕਦੋਂ ਖ਼ਤਮ ਹੋਵੇਗੀ ਕੋਰੋਨਾ ਦੀ ਦੂਜੀ ਲਹਿਰ ਅਤੇ ਕਦੋਂ ਆਵੇਗੀ ਤੀਜੀ ਲਹਿਰ ?

ਇਸ ਤੋਂ ਇਲਾਵਾ ਦਵਾਈਆਂ ਦੀ ਖਰੀਦ ਦੇ ਲਈ ਵੀ ਸਰਕਾਰ ਦੀ ਮਦਦ ਕਰੇਗੀ। ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਦੇ ਵਾਇਸ ਪ੍ਰਿੰਸੀਪਲ ਅਤੇ ਮੈਡੀਸਨ ਵਿਭਾਗ ਦੇ ਮੁਖੀ ਡਾ.ਆਰ.ਐੱਸ ਸੀਬੀਆ ਨੂੰ ਇਸ ਕਮੇਟੀ ਦਾ ਚੇਅਰਮੈਨ ਲਾਇਆ ਗਿਆ ਹੈ।

ਪੰਜਾਬ ਸਰਕਾਰ ਵੱਲੋਂ ਬਲੈਕ ਫੰਗਸ ਨਾਲ ਨਜਿੱਠਣ ਲਈ ਮਾਹਿਰਾਂ ਦੀ 5 ਮੈਂਬਰੀ ਕਮੇਟੀ ਗਠਿਤ

ਡਾ. ਸੀਬੀਆ ਤੋਂ ਇਲਾਵਾ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਈ.ਐਂਡ.ਟੀ ਵਿਭਾਗ ਦੇ ਮੁਖੀ ਡਾ. ਸੰਜੀਵ ਭਗਤ, ਡੀ.ਐਮ.ਸੀ ਦੇ ਡਾ ਮੁੰਜਾਲ, ਅੰਮ੍ਰਿਤਸਰ ਦੇ ਡਾ. ਧੰਜੂ ਅਤੇ ਸੀ ਐਮ ਸੀ ਦੇ ਇੱਕ ਡਾਕਟਰ ਦਾ ਨਾਮ ਸ਼ਾਮਿਲ ਹੈ ।ਮਾਹਿਰ ਡਾਕਟਰਾਂ ਦੀ ਵੀਡੀਓ ਕਾਨਫਰੰਸ ਦੌਰਾਨ ਲਏ ਫੈਸਲੇ ਗਏ ਹਨ।

ਪੰਜਾਬ ਸਰਕਾਰ ਵੱਲੋਂ ਬਲੈਕ ਫੰਗਸ ਨਾਲ ਨਜਿੱਠਣ ਲਈ ਮਾਹਿਰਾਂ ਦੀ 5 ਮੈਂਬਰੀ ਕਮੇਟੀ ਗਠਿਤ

ਪੜ੍ਹੋ ਹੋਰ ਖ਼ਬਰਾਂ : ਹੁਣ ਲੋਕ ਘਰ ਬੈਠੇ ਕਰ ਸਕਣਗੇ ਆਪਣਾ ਕੋਰੋਨਾ ਟੈਸਟ, ICMR ਨੇ ਟੈਸਟ ਕਿੱਟ ਨੂੰ ਦਿੱਤੀ ਮਨਜ਼ੂਰੀ  

ਇਸ ਦੇ ਇਲਾਵਾ ਪੰਜਾਬ ਦੇ ਤਿੰਨੋਂ ਮੈਡੀਕਲ ਕਾਲਜਾਂ ਨਾਲ ਸਬੰਧਿਤ ਹਸਪਤਾਲਾਂ ਵਿੱਚ ਵੀ 50 ਫ਼ੀਸਦੀ ਸਮਰੱਥਾ ਨਾਲ ਓ.ਪੀ.ਡੀ ਸ਼ੁਰੂ ਕੀਤੀ ਜਾ ਰਹੀ ਹੈ। ਪੰਜਾਬ ਦੇ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ।

-PTCNews

Related Post