ਪੰਜਾਬ ਸਰਕਾਰ ਭੁੱਲ ਗਈ ਇਤਿਹਾਸ , ਭਗਵਾਨ ਮਹਾਵੀਰ ਸਵਾਮੀ ਦੀ ਥਾਂ ਛਾਪੀ ਮਹਾਤਮਾ ਬੁੱਧ ਦੀ ਤਸਵੀਰ

By  Shanker Badra April 17th 2019 03:55 PM -- Updated: April 17th 2019 03:57 PM

ਪੰਜਾਬ ਸਰਕਾਰ ਭੁੱਲ ਗਈ ਇਤਿਹਾਸ , ਭਗਵਾਨ ਮਹਾਵੀਰ ਸਵਾਮੀ ਦੀ ਥਾਂ ਛਾਪੀ ਮਹਾਤਮਾ ਬੁੱਧ ਦੀ ਤਸਵੀਰ:ਲੁਧਿਆਣਾ : ਪੰਜਾਬ ਸਰਕਾਰ ਆਪਣੇ ਕਿਸੇ ਨਾ ਕਿਸੇ ਕਾਰਨਾਮੇ ਕਰਕੇ ਹਮੇਸ਼ਾਂ ਚਰਚਾ ਵਿੱਚ ਰਹਿੰਦੀ ਹੈ।ਦਰਅਸਲ 'ਚ ਜੈਨ ਧਰਮ ਦੇ 24ਵੇਂ ਤੀਰਥਾਂਕਰ ਭਗਵਾਨ ਮਹਾਵੀਰ ਸਵਾਮੀ ਜੀ ਦੇ ਜਨਮ ਦਿਵਸ ਮੌਕੇ ਪੰਜਾਬ ਸਰਕਾਰ ਨੇ ਇਸ਼ਤਿਹਾਰ 'ਤੇ ਗਲਤ ਤਸਵੀਰ ਛਾਪ ਦਿੱਤੀ ਹੈ।ਪੰਜਾਬ ਸਰਕਾਰ ਨੇ ਭਗਵਾਨ ਮਹਾਵੀਰ ਸਵਾਮੀ ਜੀ ਦੀ ਥਾਂ ਮਹਾਤਮਾ ਬੁੱਧ ਦੀ ਤਸਵੀਰ ਛਾਪੀ ਹੈ।ਜਿਸ ਕਰਕੇ ਪੰਜਾਬ ਸਰਕਾਰ ਦੀ ਹਰ ਪਾਸੇ ਤੋਂ ਆਲੋਚਨਾ ਹੋ ਰਹੀ ਹੈ।

Punjab Government Lord Mahavir Swami Place Picture Mahatma Buddha
ਪੰਜਾਬ ਸਰਕਾਰ ਭੁੱਲ ਗਈ ਇਤਿਹਾਸ , ਭਗਵਾਨ ਮਹਾਵੀਰ ਸਵਾਮੀ ਦੀ ਥਾਂ ਛਾਪੀ ਮਹਾਤਮਾ ਬੁੱਧ ਦੀ ਤਸਵੀਰ

ਪੰਜਾਬ ਸਰਕਾਰ ਵੱਲੋਂ ਇਸ਼ਤਿਹਾਰ 'ਤੇ ਗਲਤ ਤਸਵੀਰ ਲਗਾਏ ਜਾਣ 'ਤੇ ਜੈਨ ਭਾਈਚਾਰੇ 'ਚ ਰੋਸ ਪਾਇਆ ਜਾ ਰਿਹਾ ਹੈ।ਇਸ ਸਬੰਧੀ ਜੈਨ ਸਮਾਜ ਦੇ ਸੂਬਾ ਕੋਆਰਡੀਨੇਟਰ ਡਾ. ਸੰਦੀਪ ਜੈਨ ਨੇ ਸੂਬਾ ਸਰਕਾਰ ਨੂੰ ਲਿਖਤੀ ਰੂਪ 'ਚ ਨੋਟਿਸ ਭੇਜ ਕੇ ਨਾਰਾਜ਼ਗੀ ਜ਼ਾਹਰ ਕੀਤੀ ਹੈ।

Punjab Government Lord Mahavir Swami Place Picture Mahatma Buddha
ਪੰਜਾਬ ਸਰਕਾਰ ਭੁੱਲ ਗਈ ਇਤਿਹਾਸ , ਭਗਵਾਨ ਮਹਾਵੀਰ ਸਵਾਮੀ ਦੀ ਥਾਂ ਛਾਪੀ ਮਹਾਤਮਾ ਬੁੱਧ ਦੀ ਤਸਵੀਰ

ਉਨ੍ਹਾਂ ਪੰਜਾਬ ਸਰਕਾਰ ਨੂੰ ਭੇਜੀ ਚਿੱਠੀ ਵਿਚ ਲਿਖਿਆ ਹੈ ਕਿ 2007 ਤੋਂ ਭਗਵਾਨ ਮਹਾਵੀਰ ਸਵਾਮੀ ਜੀ ਦੇ ਜਨਮ ਦਿਵਸ ਮੌਕੇ ਇਸ਼ਤਿਹਾਰ ਲਗਾਇਆ ਜਾ ਰਿਹਾ ਹੈ, ਇਸ ਵਾਰ ਪੰਜਾਬ ਸਕਾਰ ਵੱਲੋਂ ਇਸ਼ਤਿਹਾਰ ਵਿਚ ਲਗਾਈ ਗਈ ਤਸਵੀਰ ਭਗਵਾਨ ਮਹਾਵੀਰ ਸਵਾਮੀ ਜੀ ਦੀ ਨਹੀਂ ਸਗੋਂ ਮਹਾਤਮਾ ਬੁੱਧ ਹੈ।

Punjab Government Lord Mahavir Swami Place Picture Mahatma Buddha
ਪੰਜਾਬ ਸਰਕਾਰ ਭੁੱਲ ਗਈ ਇਤਿਹਾਸ , ਭਗਵਾਨ ਮਹਾਵੀਰ ਸਵਾਮੀ ਦੀ ਥਾਂ ਛਾਪੀ ਮਹਾਤਮਾ ਬੁੱਧ ਦੀ ਤਸਵੀਰ

ਪੰਜਾਬ ਸਰਕਾਰ ਵੱਲੋਂ ਕੀਤੀ ਗਈ ਇਸ ਵੱਡੀ ਗਲਤੀ ਕਾਰਨ ਜੈਨ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਗਲਤੀ ਲਈ ਮੁਆਫੀ ਮੰਗ ਕੇ ਦੋਬਾਰਾ ਸੋਧ ਕੇ ਇਸ਼ਤਿਹਾਰ ਲਗਾਉਣਾ ਚਾਹੀਦਾ ਹੈ।

-PTCNews

Related Post