ਹੁਣ ਸਰਕਾਰੀ ਸਕੂਲਾਂ 'ਚ ਮਨਾਇਆ ਜਾਵੇਗਾ ਬੱਚਿਆ ਦਾ Happy Birthday

By  Shanker Badra January 12th 2019 11:07 AM

ਹੁਣ ਸਰਕਾਰੀ ਸਕੂਲਾਂ 'ਚ ਮਨਾਇਆ ਜਾਵੇਗਾ ਬੱਚਿਆ ਦਾ Happy Birthday:ਮੋਹਾਲੀ : ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਸਕੂਲ ਮੁਖੀ, ਅਧਿਆਪਕਾਂ ਤੇ ਬੱਚਿਆਂ ਵੱਲੋਂ ਜਨਮ ਦਿਨ ਦੀ ਵਧਾਈ ਜਾਂ 'ਹੈਪੀ ਬਰਥ ਡੇ' ਕਹਿਣ ਲਈ ਦਿਸ਼ਾ ਨਿਰਦੇਸ਼ਾਂ ਵਾਲਾ ਪੱਤਰ ਜਾਰੀ ਕਰ ਦਿੱਤਾ ਗਿਆ ਹੈ। [caption id="attachment_239541" align="aligncenter" width="300"]Punjab government schools celebrated Children Happy Birthday ਹੁਣ ਸਰਕਾਰੀ ਸਕੂਲਾਂ 'ਚ ਮਨਾਇਆ ਜਾਵੇਗਾ ਬੱਚਿਆ ਦਾ Happy Birthday[/caption] ਇਸ ਸਬੰਧੀ ਵਿਭਾਗ ਵੱਲੋਂ ਇਹ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ 'ਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਦਾ ਜਨਮ ਦਿਨ ਮਨਾਉਣ ਜਾਣਾ ਜ਼ਰੂਰੀ ਹੈ।ਇਸ ਤਰ੍ਹਾਂ ਦੇ ਉਪਰਾਲੇ ਨਾਲ ਬੱਚਿਆ ਦੇ ਮਨੋਬਲ 'ਚ ਵਾਧਾ ਹੋਵੇਗਾ ਅਤੇ ਉਨ੍ਹਾਂ ਅੰਦਰ ਆਤਮ ਵਿਸ਼ਵਾਸ ਪੈਦਾ ਹੋਵੇਗਾ।ਇਸ ਨਾਲ ਵਿਦਿਆਰਥੀ ਦੀ ਸਕੂਲ ਆਉਣ ਦੀ ਦਿਲਚਸਪੀ ਵਧੇਗੀ ਤੇ ਨਤੀਜੇ ਸਾਰਥਕ ਆਉਣਗੇ। [caption id="attachment_239540" align="aligncenter" width="300"]Punjab government schools celebrated Children Happy Birthday ਹੁਣ ਸਰਕਾਰੀ ਸਕੂਲਾਂ 'ਚ ਮਨਾਇਆ ਜਾਵੇਗਾ ਬੱਚਿਆ ਦਾ Happy Birthday[/caption] ਇਸ ਨੋਟਿਸ 'ਚ ਇਹ ਵੀ ਕਿਹਾ ਗਿਆ ਹੈ ਕਿ ਜਿਸ ਦਿਨ ਬੱਚੇ ਦਾ ਜਨਮ ਦਿਨ ਹੋਵੇ ਉਸ ਦਿਨ ਸਵੇਰ ਦੀ ਸਭਾ ਦੌਰਾਨ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ ਜਾਣੀ ਹੈ।ਉਸ ਵਿਦਿਆਰਥੀ ਦੀ ਸ਼ਖ਼ਸੀਅਤ, ਪ੍ਰਾਪਤੀਆਂ, ਖੇਡਾਂ, ਵਿੱਦਿਅਕ ਗਤੀਵਿਧੀਆਂ ਬਾਰੇ ਵੀ ਗੱਲਬਾਤ ਕਰਕੇ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। [caption id="attachment_239542" align="aligncenter" width="300"]Punjab government schools celebrated Children Happy Birthday ਹੁਣ ਸਰਕਾਰੀ ਸਕੂਲਾਂ 'ਚ ਮਨਾਇਆ ਜਾਵੇਗਾ ਬੱਚਿਆ ਦਾ Happy Birthday[/caption] ਇਸ ਦੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਸਕੂਲ ਦੇ ਖਬਰਾਂ ਵਾਲੇ ਬੋਰਡ ਦੇ ਨਜ਼ਦੀਕ ਢੁਕਵੀਂ ਥਾਂ 'ਤੇ ਜਨਮ ਦਿਨ ਵਾਲੇ ਬੱਚਿਆਂ ਦੇ ਨਾਮ ਵੀ ਲਿਖੇ ਜਾਣ ਤਾਂ ਜੋ ਵਿਦਿਆਰਥੀ ਨੂੰ ਚੰਗਾ ਤੇ ਸਹਿਜ ਮਹਿਸੂਸ ਹੋਵੇ।ਸਕੂਲ ਮੁਖੀ ਸੁਵਿਧਾ ਅਨੁਸਾਰ ਬੱਚੇ ਨੂੰ ਜਨਮ ਦਿਨ ਦੀ ਵਧਾਈ ਦਾ ਕਾਰਡ ਜਾਂ ਕੋਈ ਟੈਗ ਵੀ ਦੇ ਸਕਦੇ ਹਨ ਪਰ ਧਿਆਨ 'ਚ ਰੱਖਣ ਲਈ ਕਿਹਾ ਗਿਆ ਹੈ ਕਿ ਜਨਮ ਦਿਨ ਵਾਲੇ ਦਿਨ ਕਿਸੇ ਵੀ ਵਿਦਿਆਰਥੀ ਤੋਂ ਕੋਈ ਤੋਹਫਾ ਜਾਂ ਪੈਸਾ ਨਾ ਲਿਆ ਜਾਵੇ। [caption id="attachment_239543" align="aligncenter" width="300"]Punjab government schools celebrated Children Happy Birthday ਹੁਣ ਸਰਕਾਰੀ ਸਕੂਲਾਂ 'ਚ ਮਨਾਇਆ ਜਾਵੇਗਾ ਬੱਚਿਆ ਦਾ Happy Birthday[/caption] ਇਸ ਸਬੰਧੀ ਸਕੱਤਰ ਸਕੂਲ ਸਿੱਖਿਆ ਪੰਜਾਬ ਨੇ ਕਿਹਾ ਕਿ ਬੱਚਿਆਂ ਨੂੰ ਉਹਨਾਂ ਦੇ ਜਨਮ ਦਿਨ 'ਤੇ ਅਲੱਗ ਪਹਿਚਾਣ ਦੇਣ ਨਾਲ ਉਹਨਾਂ ਦੇ ਮਨੋਬਲ 'ਚ ਵਾਧਾ ਹੋਵੇਗਾ ਤੇ ਉਹਨਾਂ ਪ੍ਰਤੀ ਬੋਲੀਆਂ ਗਈਆਂ ਚੰਗੀਆਂ ਗੱਲਾਂ ਬੱਚੇ ਦੇ ਸ਼ਖਸ਼ੀਅਤ ਵਿਕਾਸ ਲਈ ਫਾਇਦੇਮੰਦ ਹੋਣਗੀਆਂ। -PTCNews

Related Post