ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸਵੇਰ ਦੀ ਸਭਾ ਅਤੇ ਸਮਾਂ ਸਾਰਣੀ 'ਚ ਤਬਦੀਲੀ, ਪੜ੍ਹੋ ਪੂਰੀ ਜਾਣਕਾਰੀ

By  Jashan A August 27th 2019 05:47 PM

ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸਵੇਰ ਦੀ ਸਭਾ ਅਤੇ ਸਮਾਂ ਸਾਰਣੀ 'ਚ ਤਬਦੀਲੀ, ਪੜ੍ਹੋ ਪੂਰੀ ਜਾਣਕਾਰੀ,ਮੋਹਾਲੀ: ਪੰਜਾਬ ਦੇ ਸਾਰੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਰਕਾਰੀ ਸਕੂਲਾਂ 'ਚ ਸਵੇਰ ਦੀ ਸਭਾ ਅਤੇ ਵੱਖ-ਵੱਖ ਪੀਰੀਅਡਾਂ ਦੇ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ। schoolਸਵੇਰ ਦੀ ਸਭਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਅਤੇ ਇਸ ਦੌਰਾਨ ਕਰਾਈਆਂ ਜਾਣ ਵਾਲੀਆਂ ਗਤੀਵਿਧੀਆਂ ਜਿਵੇਂ ਆਮ ਗਿਆਨ ਦੇ ਪ੍ਰਾਜੈਕਟ 'ਉਡਾਣ' ਦੇ ਪ੍ਰਸ਼ਨਾਂ ਅਤੇ 'ਦੀ ਵਰਡ ਆਫ਼ ਦੀ ਡੇਅ' ਨੂੰ ਸੁਚਾਰੂ ਤਰੀਕੇ ਨਾਲ ਕਰਾਉਣ ਲਈ ਸਭਾ ਦਾ ਸਮਾਂ 20 ਮਿੰਟ ਤੋਂ ਵਧਾ ਕੇ 30 ਮਿੰਟ ਕਰ ਦਿੱਤਾ ਗਿਆ ਹੈ। ਹੋਰ ਪੜ੍ਹੋ: ਕ੍ਰਿਕੇਟਰ ਹਰਮਨਪ੍ਰੀਤ ਦਾ ਖੁੱਸ ਸਕਦਾ ਹੈ ਡੀ.ਐਸ.ਪੀ ਦਾ ਅਹੁਦਾ,ਜਾਣੋਂ ਪੂਰਾ ਮਾਮਲਾ schoolਡਾਇਰੈਕਟਰ ਐੱਮ. ਸੀ. ਈ. ਆਰ. ਟੀ. ਪੰਜਾਬ ਵਲੋਂ ਸੂਬੇ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਭੇਜਿਆ ਗਿਆ ਹੈ, ਜਿਸ 'ਚ ਕਿਹਾ ਗਿਆ ਹੈ ਕਿ ਸਵੇਰ ਦੀ ਸਭਾ ਦਾ ਸਮਾਂ ਸਵੇਰ 8 ਵਜੇ ਤੋਂ 8.30 ਤੱਕ ਕੀਤਾ ਗਿਆ ਹੈ। schoolਇਸ ਦੌਰਾਨ ਪਹਿਲਾ ਪੀਰੀਅਡ 8.30 ਤੋਂ 9.10, ਦੂਜਾ ਪੀਰੀਅਡ 9.10 ਤੋਂ 9.50, ਤੀਜਾ ਪੀਰੀਅਡ 9.50 ਤੋਂ 10.30, ਚੌਥਾ ਪੀਰੀਅਡ 10.30 ਤੋਂ 11.10, ਪੰਜਵਾਂ ਪੀਰੀਅਡ 11.10 ਤੋਂ 11.50, ਅੱਧੀ ਛੁੱਟੀ 11.50 ਤੋਂ 12.10, ਛੇਵਾਂ ਪੀਰੀਅਡ 12.10 ਤੋਂ 12.50, ਸੱਤਵਾਂ ਪੀਰੀਅਡ 12.50 ਤੋਂ 1.25 ਅਤੇ 1.25 ਤੋਂ 2.00 ਵਜੇ ਤੱਕ ਅੱਠਵੇਂ ਪੀਰੀਅਡ ਦਾ ਸਮਾਂ ਕਰ ਦਿੱਤਾ ਗਿਆ ਹੈ। -PTC News

Related Post