Mon, Apr 29, 2024
Whatsapp

ਕ੍ਰਿਕੇਟਰ ਹਰਮਨਪ੍ਰੀਤ ਦਾ ਖੁੱਸ ਸਕਦਾ ਹੈ ਡੀ.ਐਸ.ਪੀ ਦਾ ਅਹੁਦਾ,ਜਾਣੋਂ ਪੂਰਾ ਮਾਮਲਾ

Written by  Shanker Badra -- July 02nd 2018 01:20 PM
ਕ੍ਰਿਕੇਟਰ ਹਰਮਨਪ੍ਰੀਤ ਦਾ ਖੁੱਸ ਸਕਦਾ ਹੈ ਡੀ.ਐਸ.ਪੀ ਦਾ ਅਹੁਦਾ,ਜਾਣੋਂ ਪੂਰਾ ਮਾਮਲਾ

ਕ੍ਰਿਕੇਟਰ ਹਰਮਨਪ੍ਰੀਤ ਦਾ ਖੁੱਸ ਸਕਦਾ ਹੈ ਡੀ.ਐਸ.ਪੀ ਦਾ ਅਹੁਦਾ,ਜਾਣੋਂ ਪੂਰਾ ਮਾਮਲਾ

ਕ੍ਰਿਕੇਟਰ ਹਰਮਨਪ੍ਰੀਤ ਦਾ ਖੁੱਸ ਸਕਦਾ ਹੈ ਡੀ.ਐਸ.ਪੀ ਦਾ ਅਹੁਦਾ,ਜਾਣੋਂ ਪੂਰਾ ਮਾਮਲਾ:ਭਾਰਤੀ ਮਹਿਲਾ ਟੀ-20 ਕ੍ਰਿਕੇਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਬੀਤੇ ਸਮੇਂ ਪੰਜਾਬ ਪੁਲਿਸ ‘ਚ ਡੀ.ਐਸ.ਪੀ ਬਣ ਗਈ ਹੈ।ਹਰਮਨਪ੍ਰੀਤ ਦੇ ਡੀ.ਐਸ.ਪੀ ਬਣਨ ਤੋਂ ਬਾਅਦ ਵੀ ਉਸਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਡੀ.ਜੀ.ਪੀ ਸੁਰੇਸ਼ ਅਰੋੜਾ ਵਲੋਂ ਕ੍ਰਿਕਟਰ ਹਰਮਨਪ੍ਰੀਤ ਦੇ ਮੋਢਿਆਂ ਤੇ ਡੀ.ਐਸ.ਪੀ ਦੇ ਅਹੁਦੇ ਦੀਆ ਫੀਤੀਆਂ ਲਗਾਈਆ ਗਈਆਂ ਸਨ।ਹਰਮਨ ਦੀ ਪੜ੍ਹਾਈ ਦੀ ਯੋਗਤਾ ਪੂਰੀ ਨਾ ਹੋਣ ਕਾਰਨ ਉਸ ਦਾ ਇਹ ਅਹੁਦਾ ਖੁੱਸ ਸਕਦਾ ਹੈ। ਟਾਇਮਸ ਆਫ ਇੰਡੀਆ ਨੂੰ ਡੀ.ਜੀ.ਪੀ (ਅਡਮਿਨਿਸਟ੍ਰੇਸ਼ਨ) ਦੇ ਦਿੱਤੇ ਬਿਆਨ ਅਨੁਸਾਰ ਹਰਮਨ ਦੀ ਡਿਗਰੀ ਜਾਅਲੀ ਹੈ।ਓਹਨਾ ਕਿਹਾ ਕਿ ਇਸ ਸੰਬੰਧ ਵਿੱਚ ਤੱਥਾਂ ਨੂੰ ਸੂਬਾ ਸਰਕਾਰ ਕੋਲ ਭੇਜ ਦਿੱਤਾ ਗਿਆ ਹੈ। ਰਿਪੋਰਟ ਅਨੁਸਾਰ ਹਰਮਨ ਨਾਲ ਸੰਪਰਕ ਕਰਨ ਤੇ ਉਹਨਾਂ ਵਲੋਂ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਤੇ ਉਹਨਾਂ ਕਿਹਾ ਕਿ ਇਸ ਬਾਰੇ ਉਹ ਆਪਣੇ ਵਿਭਾਗ ਨਾਲ ਗੱਲ ਕਰਕੇ ਕੋਈ ਬਿਆਨ ਦੇਣਗੇ। -PTCNews


Top News view more...

Latest News view more...