ਲੋਕ ਸਭਾ ਚੋਣਾਂ 2019: ਹੁਣ ਤੱਕ ਪੰਜਾਬ 'ਚ ਇੰਨ੍ਹੇ ਫੀਸਦੀ ਹੋਈ ਵੋਟਿੰਗ

By  Jashan A May 19th 2019 05:46 PM -- Updated: May 19th 2019 05:48 PM

ਲੋਕ ਸਭਾ ਚੋਣਾਂ 2019: ਹੁਣ ਤੱਕ ਪੰਜਾਬ 'ਚ ਇੰਨ੍ਹੇ ਫੀਸਦੀ ਹੋਈ ਵੋਟਿੰਗ,ਮੋਹਾਲੀ: ਲੋਕ ਸਭਾ ਚੋਣਾਂ ਦਾ 7ਵਾਂ ਪੜਾਅ ਆਪਣੇ ਅੰਤਿਮ ਪਲਾਂ 'ਤੇ ਹੈ, ਜਿਸ ਦੌਰਾਨ 7 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਾਂ ਪਾਈਆਂ ਜਾ ਰਹੀਆਂ ਹਨ। ਜਿਸ ਦੌਰਾਨ ਪੰਜਾਬ ਪੰਜਾਬ ਦੀਆਂ 13 ਸੀਟਾਂ 'ਤੇ ਮਾਹੌਲ ਕਾਫੀ ਗਰਮਾਇਆ ਹੋਇਆ ਦੇਖਣ ਨੂੰ ਮਿਲਿਆ ਹੈ।

ele ਲੋਕ ਸਭਾ ਚੋਣਾਂ 2019: ਹੁਣ ਤੱਕ ਪੰਜਾਬ 'ਚ ਇੰਨ੍ਹੇ ਫੀਸਦੀ ਹੋਈ ਵੋਟਿੰਗ

ਹੁਣ ਤੱਕ ਪੰਜਾਬ 58.62% ਵੋਟਿੰਗ ਹੋ ਚੁੱਕੀ ਹੈ। ਜਿਸ ਦੇ ਤਹਿਤ ਗੁਰਦਾਸਪੁਰ ‘ਚ 61.13%, ਅੰਮ੍ਰਿਤਸਰ ‘ਚ 52.4 , ਖਡੂਰ ਸਾਹਿਬ ‘ਚ, 55.95%, ਜਲੰਧਰ ‘ਚ 56.44%, ਹੁਸ਼ਿਆਰਪੁਰ ‘ਚ 56.27, ਸ੍ਰੀ ਅਨੰਦਪੁਰ ਸਾਹਿਬ ‘ਚ, 56.76, ਲੁਧਿਆਣਾ ‘ਚ 57.05, ਫਤਹਿਗੜ੍ਹ ਸਾਹਿਬ ‘ਚ 58.21%, ਫਰੀਦਕੋਟ ‘ਚ 56.71, ਫਿਰੋਜ਼ਪੁਰ ‘ਚ 62.04, ਬਠਿੰਡਾ ‘ਚ 62.24, ਸੰਗਰੂਰ ‘ਚ 62.67% ਅਤੇ ਪਟਿਆਲਾ ‘ਚ 63.65 ਫੀਸਦੀ ਵੋਟਿੰਗ ਹੋ ਚੁੱਕੀ ਹੈ।

ele ਲੋਕ ਸਭਾ ਚੋਣਾਂ 2019: ਹੁਣ ਤੱਕ ਪੰਜਾਬ 'ਚ ਇੰਨ੍ਹੇ ਫੀਸਦੀ ਹੋਈ ਵੋਟਿੰਗ

ਤੁਹਾਨੂੰ ਦੱਸ ਦੇਈਏ ਕਿ ਆਪਣੇ ਪਸੰਦੀਦਾ ਉਮੀਦਵਾਰ ਨੂੰ ਜਿਤਾਉਣ ਲਈ ਪੰਜਾਬ ਦੇ ਵੋਟਰਾਂ ਵੱਲੋਂ ਕਾਫੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ।

ele ਲੋਕ ਸਭਾ ਚੋਣਾਂ 2019: ਹੁਣ ਤੱਕ ਪੰਜਾਬ 'ਚ ਇੰਨ੍ਹੇ ਫੀਸਦੀ ਹੋਈ ਵੋਟਿੰਗ

ਸਵੇਰ ਤੋਂ ਹੀ ਵੋਟਰ ਲੰਮੀਆਂ ਕਤਾਰਾਂ 'ਚ ਲੱਗੇ ਹੋਏ ਹਨ ਅਤੇ ਆਪਣੇ ਵੋਟ ਹੱਕ ਦਾ ਇਸਤੇਮਾਲ ਕਰ ਰਹੇ ਹਨ।

-PTC News

Related Post