ਪੰਜਾਬੀ ਮੀਡੀਆ ਅਕੈਡਮੀ ਐਵਾਰਡ ਸਮਾਰੋਹ 'ਚ ਹਰਪ੍ਰੀਤ ਸਿੰਘ ਸਾਹਨੀ ਸਮੇਤ ਕਈ ਉੱਘੀਆਂ ਮੀਡੀਆ/ ਪੱਤਰਕਾਰੀ ਨਾਲ ਜੁੜੀਆਂ ਹਸਤੀਆਂ ਨੂੰ ਕੀਤਾ ਗਿਆ ਸਨਮਾਨਿਤ 

By  Joshi March 21st 2018 02:30 PM -- Updated: March 21st 2018 02:35 PM

Punjab media academy award: ਪੰਜਾਬੀ ਮੀਡੀਆ ਅਕੈਡਮੀ ਐਵਾਰਡ ਸਮਾਰੋਹ 'ਚ ਹਰਪ੍ਰੀਤ ਸਿੰਘ ਸਾਹਨੀ ਸਮੇਤ ਕਈ ਉੱਘੀਆਂ ਮੀਡੀਆ/ ਪੱਤਰਕਾਰੀ ਨਾਲ ਜੁੜੀਆਂ ਹਸਤੀਆਂ ਨੂੰ ਕੀਤਾ ਗਿਆ ਸਨਮਾਨਿਤ ਪੰਜਾਬੀ ਮੀਡੀਆ ਅਕੈਡਮੀ ਐਵਾਰਡ ਵੱਲੋਂ ਪਟਿਆਲਾ ਦੇ ਖ਼ਾਲਸਾ ਕਾਲਜ ਵਿਖੇ ਐਵਾਰਡ ਦਾ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ 'ਚ ਮੀਡੀਆ/ ਪੱਤਰਕਾਰੀ ਜਗਤ ਨਾਲ ਜੁੜੀਆਂ ਨਾਲ ਜੁੜੀਆਂ ਕਈ ਉੱਘੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਸਮਾਰੋਹ 'ਚ ਸ਼ਮੂਲੀਅਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਸੁਰਜੀਤ ਸਿੰਘ ਰੱਖੜਾ, ਸ਼ਘਫਛ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਆਦਿ ਪੁੱਜੇ ਸਨ। ਮੀਡੀਆ ਅਕੈਡਮੀ ਐਵਾਰਡ ਵੱਲੋਂ ਪੀ.ਟੀ.ਸੀ ਦੇ ਚੀਫ਼ ਆਫ਼ ਬਿਓਰੋ ਹਰਪ੍ਰੀਤ ਸਿੰਘ ਸਾਹਨੀ ਨੂੰ ਉਹਨਾਂ ਦੀ ਵਧੀਆ ਕਾਰਗੁਜ਼ਾਰੀ ਦੇ ਚੱਲਦਿਆਂ ਸਰਵੋਤਮ ਐਂਕਰ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਪੱਤਰਕਾਰ ਮੇਜਰ ਸਿੰਘ, AIR ਦੇ ਸਟੇਸ਼ਨ ਡਾਇਰੈਕਟਰ ਅਮਰਜੀਤ ਸਿੰਘ ਵੜੈਚ ਨੂੰ ਵੀ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। Punjab media academy award : ਪੰਜਾਬੀ ਮੀਡੀਆ ਅਕੈਡਮੀ ਐਵਾਰਡ ਸਮਾਰੋਹ Punjab media academy award : ਪੰਜਾਬੀ ਮੀਡੀਆ ਅਕੈਡਮੀ ਐਵਾਰਡ ਸਮਾਰੋਹ —PTC News

Related Post