ਹੁਣ ਨਵੀਂ ਕਾਰ ,ਬਾਈਕ ਜਾਂ ਕੋਈ ਹੋਰ ਚਾਰ-ਪਹੀਆ ਵਾਹਨ ਖਰੀਦਣ ਵਾਲਿਆਂ ਨੂੰ ਲੱਗਾ ਝਟਕਾ ,ਪੜ੍ਹੋ ਇਹ ਖ਼ਬਰ

By  Shanker Badra November 16th 2018 09:05 AM

ਹੁਣ ਨਵੀਂ ਕਾਰ ,ਬਾਈਕ ਜਾਂ ਕੋਈ ਹੋਰ ਚਾਰ-ਪਹੀਆ ਵਾਹਨ ਖਰੀਦਣ ਵਾਲਿਆਂ ਨੂੰ ਲੱਗਾ ਝਟਕਾ ,ਪੜ੍ਹੋ ਇਹ ਖ਼ਬਰ:ਚੰਡੀਗੜ੍ਹ : ਹੁਣ ਪੰਜਾਬ 'ਚ ਕਾਰਾਂ, ਮੋਟਰਸਾਈਕਲ ਅਤੇ ਕੋਈ ਹੋਰ ਚਾਰ-ਪਹੀਆ ਵਾਹਨ ਲੈਣ ਵਾਲੇ ਗਾਹਕਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ।ਕੈਪਟਨ ਸਰਕਾਰ ਵੱਲੋਂ ਵੀਰਵਾਰ ਨੂੰ ਵਾਹਨਾਂ ਦੇ ਰਜ਼ਿਸਟਰੇਸ਼ਨ 'ਤੇ 1 ਫ਼ੀਸਦੀ ਸਰਚਾਰਜ ਲਗਾ ਦਿੱਤਾ ਗਿਆ ਹੈ ,ਜਿਸ ਨਾਲ ਹੁਣ ਪੰਜਾਬ 'ਚ ਕਾਰਾਂ, ਮੋਟਰਸਾਈਕਲ ਅਤੇ ਹੋਰ ਵਾਹਨਾਂ ਨੂੰ ਖਰੀਦਣਾ ਹੋਰ ਮਹਿੰਗਾ ਹੋਵੇਗਾ।ਦੱਸ ਦੇਈਏ ਕਿ ਇੱਕ ਸੀਨੀਅਰ ਅਧਿਕਾਰੀ ਮੁਤਾਬਕ ਸੂਬਾ ਸਰਕਾਰ ਨੇ ਟਰਾਂਸਪੋਟੇਸ਼ਨ ਵਾਹਨਾਂ ਵੱਲੋਂ ਲਿਜਾਣ ਵਾਲੇ ਸਮਾਨ ਦੀ ਕੀਮਤ 'ਤੇ 10 ਫ਼ੀਸਦੀ ਸਰਚਾਰਜ ਲਗਾ ਦਿੱਤਾ ਹੈ।ਉਨ੍ਹਾਂ ਦੱਸਿਆ ਕਿ ਸਰਕਾਰ ਦੇ ਇਸ ਕਦਮ ਨਾਲ ਸੂਬੇ 'ਚ ਲਗਭਗ 300 ਕਰੋੜ ਰੁਪਏ ਪ੍ਰਤੀ ਸਾਲ ਰੈਵੇਨਿਊ ਮਿਲੇਗਾ। ਦੱਸਿਆ ਜਾਂਦਾ ਹੈ ਕਿ ਇਹ ਸਰਚਾਰਜ ਸਮਾਜਿਕ ਸੁਰੱਖਿਆ ਫੰਡ ਬਣਾਉਣ ਲਈ ਲਾਗੂ ਕੀਤਾ ਗਿਆ ਹੈ,ਜਿਸ ਦਾ ਇਸਤੇਮਾਲ ਬੁਢਾਪਾ ਪੈਨਸ਼ਨ ਅਤੇ ਸਿਹਤ ਬੀਮਾ ਯੋਜਨਾ ਜਿਹੀਆਂ ਸਮਾਜ ਕਲਿਆਣਕਾਰੀ ਯੋਜਨਾਵਾਂ 'ਤੇ ਖਰਚ ਕੀਤਾ ਜਾਵੇਗਾ। ਦੱਸ ਦਈਏ ਕਿ ਮੋਟਰ ਵਾਹਨਾਂ 'ਤੇ ਲਾਗੂ ਕੀਤੇ ਗਏ ਇਕ ਫੀਸਦੀ ਸਰਚਾਰਜ ਤੋਂ 200 ਕਰੋੜ ਰੁਪਏ ਦਾ ਰੇਵਨਿਊ ਮਿਲੇਗਾ ਜਦਕਿ ਟਰਾਂਸਪੋਰਟ ਕੀਤੇ ਜਾਣ ਵਾਲੇ ਸਮਾਨ ਦੀ ਕੀਮਤ 'ਤੇ ਲਾਗੂ 10 ਫੀਸਦੀ ਸਰਚਾਰਜ ਤੋਂ ਸਰਕਾਰ ਨੂੰ 100 ਕਰੋੜ ਰੁਪਏ ਮਿਲਣਗੇ। -PTCNews

Related Post