ਪੰਜਾਬ ਪੁਲਿਸ ਵੱਲੋਂ ਡਰੋਨ ਅਧਾਰਤ ਕੇ.ਟੀ.ਐਫ. ਅੱਤਵਾਦੀ ਮਾਡਿਊਲ ਦਾ ਆਪਰੇਟਿਵ ਗ੍ਰਿਫਤਾਰ

By  Jasmeet Singh October 4th 2022 05:28 PM

ਚੰਡੀਗੜ੍ਹ/ਮੋਗਾ, 4 ਅਕਤੂਬਰ: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਵਿੱਢੀ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚੱਲ ਰਹੀ ਜੰਗ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ.ਐਸ.ਆਈ.) ਦੀ ਹਮਾਇਤ ਪ੍ਰਾਪਤ ਡਰੋਨ ਅਧਾਰਤ ਖਾਲਿਸਤਾਨ ਟਾਈਗਰ ਫੋਰਸ (ਕੇ.ਟੀ.ਐਫ.) ਅੱਤਵਾਦੀ ਮਾਡਿਊਲ ਦੇ ਇੱਕ ਹੋਰ ਆਪਰੇਟਿਵ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਇੱਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀ  ਦੀ ਕਾਰ ਵਿੱਚੋਂ ਪੁਲਿਸ ਨੇ ਤਿੰਨ ਹੈਂਡ ਗਰਨੇਡ ਅਤੇ ਹਥਿਆਰ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ: ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਲਗਾਇਆ ਜਾਵੇਗਾ 6 ਅਕਤੂਬਰ ਨੂੰ ਪਲੇਸਮੈਂਟ ਕੈਂਪ

ਉਨਾਂ ਦੱਸਿਆ ਕਿ ਦੋਸ਼ੀਆਂ ਨੇ ਇਹ ਵੀ ਖੁਲਾਸਾ ਕੀਤਾ ਕਿ ਮਨਪ੍ਰੀਤ ਪੀਤਾ ਅਤੇ ਐਮੀ ਨੇ ਇਹ ਖੇਪ ਮੋਗਾ ਵਿੱਚ ਦੋ ਅਣਪਛਾਤੇ ਵਿਅਕਤੀਆਂ ਨੂੰ ਸੌਂਪੀ ਸੀ, ਜਿਨਾਂ ਨੇ ਅੱਗੇ ਉਸਨੂੰ,ਇਹ ਖੇਪ, ਅੰਮ੍ਰਿਤਸਰ ਵਿੱਚ ਕਿਸੇ ਅਣਦੱਸੀ ਥਾਂ ‘ਤੇ ਪਹੁੰਚਾਉਣ ਲਈ ਕਿਹਾ।

ਜ਼ਿਕਰਯੋਗ ਹੈ ਕਿ ਇਸ ਸਬੰਧੀ  ਅਸਲਾ ਐਕਟ ਦੀ ਧਾਰਾ 25(6)(7)-54-59, ਵਿਸਫੋਟਕ ਪਦਾਰਥ (ਸੋਧ) ਐਕਟ ਦੀਆਂ ਧਾਰਾਵਾਂ 3, 4, 5, ਅਤੇ 6 ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀ ਧਾਰਾ 13 ਅਤੇ 18 ਤਹਿਤ ਪੁਲਿਸ ਥਾਣਾ ਬਾਘਾਪੁਰਾਣਾ ਵਿਖੇ   ਮਿਤੀ 04.10.2022 ਨੂੰ ਐਫਆਈਆਰ ਨੰਬਰ 222 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

-PTC News

Related Post