ਪੰਜਾਬ ਪੁਲਿਸ ਦਾ ਵੱਡਾ ਉਪਰਾਲਾ ,ਪੰਜਾਬ ਦੇ ਲੋਕਾਂ ਲਈ ਸ਼ੁਰੂ ਕੀਤੀ ਇਹ ਸੇਵਾ

By  Shanker Badra July 25th 2018 07:49 PM

ਪੰਜਾਬ ਪੁਲਿਸ ਦਾ ਵੱਡਾ ਉਪਰਾਲਾ ,ਪੰਜਾਬ ਦੇ ਲੋਕਾਂ ਲਈ ਸ਼ੁਰੂ ਕੀਤੀ ਇਹ ਸੇਵਾ:ਪੰਜਾਬ ਪੁਲਿਸ ਵਲੋਂ ਈ-ਪਹਿਲ ਪ੍ਰੋਗਰਾਮ ਤਹਿਤ ਨਾਗਰਿਕਾਂ ਨੂੰ ਬਿਹਤਰ ਅਤੇ ਕੁਸ਼ਲ ਸੇਵਾਵਾਂ ਪ੍ਰਦਾਨ ਕਰਨ ਅਤੇ ਸੂਬੇ 'ਚ ਲੋਕਾਂ ਲਈ ਆਪਣੀਆਂ ਸੇਵਾਵਾਂ 'ਚ ਪਾਰਦਰਸ਼ਤਾ ਅਤੇ ਕੁਸ਼ਲਤਾ ਲਿਆਉਣ ਲਈ ਪੰਜਾਬ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ 'ਅਪਰਾਧ ਅਤੇ ਅਪਰਾਧਿਕ ਟੈਰਕਿੰਗ ਸਿਸਟਮ' (ਸੀ.ਸੀ.ਟੀ.ਐਨ.ਐਸ.) ਅਧਾਰਿਤ ਐਸ.ਐਮ.ਐਸ. ਸੇਵਾ ਦੀ ਸ਼ੁਰੂਆਤ ਕੀਤੀ ਹੈ। ਚੰਡੀਗੜ੍ਹ 'ਚ ਪੰਜਾਬ ਪੁਲਿਸ ਹੈੱਡਕੁਆਟਰ 'ਚ ਇਸ ਸੇਵਾ ਦੀ ਸ਼ੁਰੂਆਤ ਕਰਦਿਆਂ ਡੀ.ਜੀ.ਪੀ. ਅਰੋੜਾ ਨੇ ਕਿਹਾ ਕਿ ਸ਼ਿਕਾਇਤਕਰਤਾਵਾਂ ਨੂੰ ਹੁਣ ਆਪਣੀ ਐਫ.ਆਈ.ਆਰ. ਦੀ ਰਜਿਸਟਰੇਸ਼ਨ ਅਤੇ ਉਨ੍ਹਾਂ ਦੇ ਮਾਮਲਿਆਂ ਦੀ ਜਾਂਚ ਲਈ ਨਿਯੁਕਤ ਕੀਤੇ ਜਾਂਚ ਅਧਿਕਾਰੀਆਂ ਆਦਿ ਬਾਰੇ ਵੇਰਵੇ ਆਪਣੇ ਰਜਿਸਟਰਡ ਮੋਬਾਇਲ ਨੰਬਰਾਂ 'ਤੇ ਐਸ.ਐਮ.ਐਸ. ਰਾਹੀਂ ਪ੍ਰਾਪਤ ਹੋਣਗੇ।ਇਸ ਦੇ ਨਾਲ ਹੀ ਉਨ੍ਹਾਂ ਨੂੰ ਇਸ ਸੇਵਾ ਰਾਹੀਂ ਜਾਂਚ 'ਚ ਨਿਯੁਕਤ ਅਧਿਕਾਰੀਆਂ ਦੇ ਨਾਂ ਅਤੇ ਸੰਪਰਕ ਨੰਬਰ ਵੀ ਪ੍ਰਾਪਤ ਹੋਣਗੇ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਹੁਣ ਨਾਗਰਿਕ ਆਪਣੀ ਐਫ.ਆਈ.ਆਰ. ਦੀ ਨਕਲ ਪੰਜਾਬ ਪੁਲਿਸ ਦੀ ਵੈੱਬਸਾਈਟ ਤੋਂ ਵੀ ਡਾਉਨਲੋਡ ਕਰ ਸਕਦੇ ਹਨ।ਡੀ.ਜੀ.ਪੀ. ਨੇ ਕਿਹਾ ਕਿ ਦੋਸ਼ੀ ਨੂੰ ਗ੍ਰਿਫਤਾਰ ਕਰਨ,ਜਾਂਚ ਅਧਿਕਾਰੀ ਬਦਲਣ ਅਤੇ ਅਦਾਲਤ ਵਿੱਚ ਚਲਾਣ ਜਮ੍ਹਾਂ ਕਰਵਾਉਣ, ਜਾਂ ਅੰਤਿਮ ਰਿਪੋਰਟ ਦੀ ਸਥਿਤੀ ਬਾਰੇ ਐਸ.ਐਮ.ਐਸ. ਰਾਹੀਂ ਸੰਦੇਸ਼ ਚਲਾ ਜਾਵੇਗਾ।ਉਹਨਾਂ ਦੱਸਿਆ ਕਿ ਜੋ ਵੀ ਨਾਗਰਿਕ ਇਸ ਸੇਵਾ ਦਾ ਲਾਭ ਲੈਣਾ ਚਾਹੁੰਦੇ ਹਨ, ਉਹ ਐਫ.ਆਈ.ਆਰ. ਦਰਜ ਕਰਾਉਣ ਵੇਲੇ ਆਪਣਾ ਮੋਬਾਇਲ ਨੰਬਰ ਜ਼ਰੂਰ ਅਪਡੇਟ ਕਰਨ। -PTCNews

Related Post