ਅਗਨਿਪੱਥ ਦੇ ਵਿਰੋਧ 'ਚ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਪੁਲਿਸ ਚੌਕਸ, ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਸਖ਼ਤ ਫ਼ੁਰਮਾਨ ਜਾਰੀ

By  Jasmeet Singh June 20th 2022 07:52 AM

ਚੰਡੀਗੜ੍ਹ, 20 ਜੂਨ: ਅੱਜ ਜਾਨੀ 20 ਤਰੀਕ ਸੋਮਵਾਰ ਨੂੰ ਪ੍ਰਦਰਸ਼ਨਕਾਰੀਆਂ ਤੇ ਵੱਖ ਵੱਖ ਧਿਰਾਂ ਵੱਲੋਂ ਸੱਦੀ ਗਈ ਭਾਰਤ ਬੰਦ ਦੇ ਮੁਜ਼ਾਹਰਿਆਂ ਨੂੰ ਲੈ ਕੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਲਾਅ ਐਂਡ ਆਰਡਰ, ਪੰਜਾਬ ਚੰਡੀਗੜ੍ਹ ਵੱਲੋਂ ਪੰਜਾਬ ਦੇ ਸਾਰੇ ਪੁਲਿਸ ਕਮਿਸ਼ਨਰ ਅਤੇ ਪੰਜਾਬ ਦੇ ਸਾਰੇ ਸੀਨੀਅਰ ਪੁਲਿਸ ਕਪਤਾਨ ਸਹਿਤ ਪੱਤਰ ਦੀ ਕਾਪੀ ਪ੍ਰਮੁੱਖ ਸਕੱਤਰ, ਗ੍ਰਹਿ ਮਾਮਲੇ ਅਤੇ ਨਿਆਂ, ਸਰਕਾਰ, ਵਿਸ਼ੇਸ਼ ਡਾਇਰੈਕਟਰ ਜਨਰਲ ਆਫ਼ ਪੁਲਿਸ, ਇੰਟੈਲੀਜੈਂਸ, ਪੰਜਾਬ, ਐਡਲ. ਡਾਇਰੈਕਟਰ ਜਨਰਲ ਆਫ਼ ਪੁਲਿਸ, ਸੁਰੱਖਿਆ, ਪੰਜਾਬ, ਐਡਲ. ਡਾਇਰੈਕਟਰ ਜਨਰਲ ਆਫ਼ ਪੁਲਿਸ, ਰੇਲਵੇ, ਪੰਜਾਬ, ਸਾਰੇ ਆਈਜੀਪੀ/ਡੀਆਈਜੀ ਰੇਂਜ ਅਤੇ ਸੂਬੇ ਦੇ ਸਾਰੇ ਡੀਜੀਪੀ ਸਾਹਿਬਾਨਾਂ ਨੂੰ ਪੱਤਰ ਨੰਬਰ 70163-203/LO-1/ਮਿਤੀ, ਚੰਡੀਗੜ੍ਹ: 19.6.2022 ਹੇਠ ਅਗਨੀਪੱਥ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਨਾਲ ਨਜਿੱਠਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ: ਮੂਸੇਵਲਾ ਕਤਲਕਾਂਡ 'ਚ ਬੰਦ ਕੇਕੜੇ ਦਾ ਜੇਲ੍ਹ 'ਚ ਚਾੜ੍ਹਿਆ ਕੁਟਾਪਾ, ਇਸ ਗਰੁੱਪ ਨੇ ਲਈ ਜ਼ਿੰਮੇਵਾਰੀ

ਅਗਨੀਪੱਥ ਯੋਜਨਾ ਦੇ ਖਿਲਾਫ ਚੱਲ ਰਹੇ ਅੰਦੋਲਨ ਅਤੇ 20.6.2022 ਨੂੰ ਸੋਸ਼ਲ ਮੀਡੀਆ 'ਤੇ ਫੈਲਾਈਆਂ ਜਾ ਰਹੀਆਂ ਭਾਰਤ ਬੰਦ ਦੀਆਂ ਅਫਵਾਹਾਂ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਦੇ ਅਫ਼ਸਰਾਂ ਨੂੰ ਕਿਸੀ ਵੀ ਭੜਕਾਊ ਸਥਿਤੀ ਦੀ ਰੋਕਥਾਮ ਲਈ ਸਖ਼ਤ ਕਦਮ ਚੁੱਕਣ ਦੀ ਬੇਨਤੀ ਕੀਤੀ ਗਈ ਹੈ। ਪੱਤਰ 'ਚ ਦੱਸਿਆ ਕਿ ਇਹ ਵਿਰੋਧ ਪ੍ਰਦਰਸ਼ਨ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਲਾਮਬੰਦ ਕੀਤੇ ਜਾ ਰਹੇ ਹਨ, ਇਸ ਲਈ ਸੋਸ਼ਲ ਮੀਡੀਆ ਸੈੱਲਾਂ ਨੂੰ ਸਰਗਰਮ ਕਰਨ ਅਤੇ ਨਿਗਰਾਨੀ ਕਰਨ ਦੀ ਲੋੜ ਹੈ। ਅਜਿਹੇ ਸੋਸ਼ਲ ਮੀਡੀਆ ਸਮੂਹਾਂ ਦੀਆਂ ਗਤੀਵਿਧੀਆਂ ਜੋ ਸਰਗਰਮੀ ਨਾਲ ਲਾਮਬੰਦ ਹੋ ਰਹੀਆਂ ਹਨ ਜਾਂ ਸਕੀਮ ਬਾਰੇ ਭੜਕਾਊ ਸਮਗਰੀ ਫੈਲਾਉਣਾ ਚਾਹੁੰਦੀਆਂ ਹਨ ਉਨ੍ਹਾਂ 'ਤੇ ਨਿਗਰਾਨੀ ਰਹੇ।

ਇਹ ਵੀ ਪਤਾ ਲੱਗਿਆ ਕਿ ਸਵਾਰਥੀ ਹਿੱਤਾਂ ਵਾਲੀਆਂ ਕੁਝ ਸੰਸਥਾਵਾਂ ਇਸ ਅੰਦੋਲਨ ਦਾ ਸਮਰਥਨ ਕਰ ਸਕਦੀਆਂ ਹਨ। ਸਥਾਨਕ ਪੁਲਿਸ ਨਿਗਰਾਨੀ ਕਰੇ ਸਥਿਤੀ ਨੂੰ ਬਹੁਤ ਨੇੜਿਓਂ ਅਤੇ ਖੇਤਰ ਵਿੱਚ ਸ਼ਾਂਤੀ ਯਕੀਨੀ ਬਣਾਉਣ ਲਈ ਢੁਕਵੀਂ ਰੋਕਥਾਮ ਦੀ ਕਾਰਵਾਈ ਕਰੇ। ਹੁਕਮਾਂ ਵਿਚ ਕੇਂਦਰ ਸਰਕਾਰ ਨਾਲ ਸਬੰਧਤ ਦਫ਼ਤਰ ਅਤੇ ਸਥਾਪਨਾਵਾਂ ਵਿਭਾਗਾਂ ਦੀ ਮਜ਼ਬੂਤੀ ਨਾਲ ਸੁਰੱਖਿਆ ਦੇ ਵੀ ਆਦੇਸ਼ ਹਨ। ਰੇਲਵੇ ਸੰਪਤੀ ਅਤੇ ਰੇਲਵੇ ਸਥਾਪਨਾਵਾਂ ਨੂੰ ਵੀ ਸੁਰੱਖਿਅਤ ਕਰਨ ਅਤੇ ਰਾਜ ਪੁਲਿਸ, ਜੀਆਰਪੀ ਅਤੇ ਆਰਪੀਐਫ ਵਿਚਕਾਰ ਨਜ਼ਦੀਕੀ ਤਾਲਮੇਲ ਹੋਣ ਨੂੰ ਕਿਹਾ ਗਿਆ ਹੈ।

ਇਹ ਵੀ ਪੜ੍ਹੋ: ਮੁੰਡੇ ਨੇ ਰੋਕਿਆ ਭਗਵੰਤ ਮਾਨ ਦਾ ਕਾਫ਼ਲਾ, ਕਹਿੰਦਾ 'ਮਰਨ ਵਾਲੇ ਹੋ ਰਹੇ ਜਵਾਕ, ਸਿੱਧੀ ਗੱਲ'

ਫੌਜ ਦੇ ਭਰਤੀ ਕੇਂਦਰ ਅਤੇ ਹੋਰ ਕਮਜ਼ੋਰ ਫੌਜੀ ਸਥਾਪਨਾਵਾਂ ਨੂੰ ਵੀ ਖ਼ਤਰਾ ਹੋ ਸਕਦਾ ਹੈ, ਇਸ ਲਈ ਅਜਿਹੇ ਸਾਰੇ ਆਰਮੀ ਭਰਤੀ ਕੇਂਦਰ ਦੀ ਰੱਖਿਆ ਕੀਤੀ ਜਾਵੇ। ਫੌਜ ਨਾਲ ਵੀ ਨਜ਼ਦੀਕੀ ਤਾਲਮੇਲ ਰੱਖਿਆ ਜਾਵੇਗਾ, ਅਧਿਕਾਰੀ ਇਹਨਾਂ ਸਥਾਨਾਂ ਨੂੰ ਸੁਰੱਖਿਅਤ ਕਰਨ। ਭਾਜਪਾ, ਹਿੰਦੂ ਨੇਤਾਵਾਂ ਅਤੇ ਹੋਰ ਸਮਾਨ ਨਾਲ ਸਬੰਧਤ ਦਫਤਰ ਜਾਂ ਧਮਕੀ ਦਿੱਤੇ ਵਿਅਕਤੀ ਨੂੰ ਵੀ ਸੁਰੱਖਿਅਤ ਰੱਖਣ ਦੇ ਹੁਕਮ ਪਾਰਿਤ ਹਨ। ਕੁਝ ਸਿਖਲਾਈ ਸੰਸਥਾਵਾਂ ਵੀ ਅਸਿੱਧੇ ਤੌਰ 'ਤੇ ਪ੍ਰਦਰਸ਼ਨਕਾਰੀਆਂ ਦਾ ਸਮਰਥਨ ਕਰ ਰਹੀਆਂ ਹਨ, ਅਜਿਹਿਆਂ ਦੇ ਮਾਲਕਾਂ ਅਤੇ ਪ੍ਰਬੰਧਕਾਂ ਨੂੰ ਸਖ਼ਤ ਸਲਾਹ ਵੀ ਦਿੱਤੀ ਗਈ ਹੈ।

-PTC News

Related Post