ਆਮ ਨਹੀਂ ਹੈ ਇਹ ਰੇਲਵੇ ਸਟੇਸ਼ਨ, ਚੱਲਦੀ ਗੱਡੀ ਨੂੰ ਰੋਕ ਕੇ ਆਖਿਰ ਕਿਉਂ ਉਤਰਨਾ ਪੈਂਦਾ ਹੈ ਗੱਡੀ ਦੇ ਡ੍ਰਾਈਵਰ ਨੂੰ, ਜਾਣੋ! (ਵੀਡੀਓ)

By  Joshi January 21st 2018 08:15 AM -- Updated: January 21st 2018 12:09 PM

Punjab railway station, where train driver opens/closes the railway crossing gate: ਫ਼ਰੀਦਕੋਟ 'ਚ ਪੈਂਦੇ ਕਸਬਾ ਜੈਤੋ ਦੇ ਪਿੰਡ ਰੋਮਾਣਾ ਅਲਬੇਲ ਸਿੰਘ ਰੇਲਵੇ ਸਟੇਸ਼ਨ ਕੋਈ ਆਮ ਰੇਲਵੇ ਸਟੇਸ਼ਨ ਨਹੀਂ ਹੈ, ਇੱਥੇ ਪਹੁੰਚ ਕੇ ਗੱਡੀ ਦਾ ਡ੍ਰਾਈਵਰ ਅਤੇ ਗਾਰਡ ਹੇਠਾਂ ਉਤਰਦੇ ਹਨ ਅਤੇ ਫਿਰ ਗੱਡੀ ਅੱਗੇ ਚੱਲਦੀ ਹੈ, ਕਿਉਂਕਿ ਉਹਨਾਂ ਦੀ ਡਿਊਟੀ ਹੁੰਦੀ ਹੈ, ਖੁੱਲੇ ਫਾਟਕ ਨੂੰ ਬੰਦ ਕਰਨ ਦੀ!! ਸੁਣਨ ਨੂੰ ਇਹ ਗੱਲ ਅਟਪਟੀ ਲੱਗ ਸਕਦੀ ਹੈ ਪਰ ਇਹ ਸੱਚ ਹੈ।ਫ਼ਰੀਦਕੋਟ ਦੇ ਰੋਮਾਣਾ ਅਲਬੇਲ ਸਿੰਘ ਰੇਲਵੇ ਫਾਟਕ ਨੰਬਰ ੨੧ 'ਚ ਫਾਟਕ ਪਾਰ ਕਰ ਕੇ ਗੱਡੀ ਰੁਕਦੀ ਹੈ, ਗਾਰਡ ਫਾਟਕ ਖੋਲਦਾ ਹੈ ਅਤੇ ਫਿਰ ਗੱਡੀ ਲੈ ਕੇ ਚਲਾ ਜਾਂਦਾ ਹੈ। ਅਜਿਹਾ ਇੱਥੇ ਇਸ ਲਈ ਹੁੰਦਾ ਹੈ ਕਿਉਂਕਿ ਫਾਟਕ ਨੰਬਰ ੨੧ 'ਤੇ ਕੋਈ ਕਰਮਚਾਰੀ ਤੈਨਾਤ ਨਹੀਂ ਹੈ ਜੋ ਫਾਟਕ ਬੰਦ/ਖੋਲ੍ਹ ਸਕੇ, ਜਿਸ ਕਾਰਨ ਫਾਟਕ ਦੇ ਆਰ - ਪਾਰ ਆਉਣ ਜਾਣ ਵਾਲਿਆਂ ਲਈ ਜਾਨ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ । Punjab railway station, where train driver opens/closes the railway crossing gateਪਿੰਡ ਮੱਤਾ ਅਤੇ ਰੋਮਾਨਾ ਅਲਬੇਲ ਸਿੰਘ ਨਿਵਾਸੀਆਂ ਨੇ ਕੇਂਦਰ ਸਰਕਾਰ ਅਤੇ ਰੇਲਵੇ ਵਿਭਾਗ ਉਪਰ ਲੋਕਾਂ  ਦੀ ਜਿੰਦਗੀ ਨਾਲ ਖਿਲਵਾੜ ਕਰਨ ਦੇ ਇਲਜ਼ਾਮ ਲਗਾਏ ਹਨ।  ਕਈ ਵਾਰ ਅਜਿਹਾ ਵੀ ਵੇਖਿਆ ਗਿਆ ਹੈ ਕਿ ਫਾਟਕ ਖੁੱਲ੍ਹਾ ਹੋਣ 'ਤੇ ਵੀ ਰੇਲ ਲੰਘ ਜਾਂਦੀ ਹੈ ਅਤੇ ਉੱਥੇ ਕੋਈ ਇਸਨੂੰ ਬੰਦ ਕਰਨ ਦੀ ਜ਼ਰੂਰਤ ਨਹੀ ਸਮਝਦਾ। Punjab railway station, where train driver opens/closes the railway crossing gate: ਅਜਿਹੇ ਵਿੱਚ ਕਦੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਜਿਸ ਲਈ ਰੇਲਵੇ ਵਿਭਾਗ 'ਤੇ ਕੋਈ ਚਿੰਤਾ ਨਜ਼ਰ ਆਉਂਦੀ ਦਿਖਾਈ ਨਹੀਂ ਦਿੰਦੀ। ਸਥਾਨਕ ਨਿਵਾਸੀਆਂ ਮੁਤਾਬਕ, ਰੇਲਵੇ ਫਾਟਕ ਉੱਤੇ ਕੋਈ ਕਰਮਚਾਰੀ ਤੈਨਾਤ ਨਾ ਹੋਣ ਦੇ ਚਲਦੇ ਜਦੋਂ ਵੀ ਕੋਈ ਟ੍ਰੇਨ ਇੱਥੋਂ ਗੁਜਰਦੀ ਹੈ ਤਾਂ ਟ੍ਰੇਨ ਫਾਟਕ ਤੋਂ ਪਹਿਲਾਂ ਹੀ ਰੁਕ ਜਾਂਦੀ ਹੈ । ਫਿਰ ਟ੍ਰੇਨ ਦਾ ਡਰਾਇਵਰ ਹੇਠਾਂ ਉਤਰਦਾ ਹੈ ਪਹਿਲਾਂ ਫਾਟਕ ਬੰਦ ਕਰਦਾ ਹੈ ਫਿਰ ਟ੍ਰੇਨ ਫਾਟਕ ਕਰਾਸ ਕਰ ਫਿਰ ਰੁਕਦੀ ਹੈ ਅਤੇ ਟ੍ਰੇਨ ਦਾ ਗਾਰਡ ਰੇਲਵੇ ਫਾਟਕ ਖੋਲ੍ਹਦਾ ਹੈ ਫਿਰ ਰੇਲਗੱਡੀ ਅੱਗੇ ਰਵਾਨਾ ਹੁੰਦੀ ਹੈ । ਲੇਕਿਨ ਹੱਦ ਉਸ ਸਮੇਂ ਹੋ ਗਈ ਜਦੋਂ ਖੁੱਲੇ ਰੇਲਵੇ ਫਾਟਕ ਤੋਂ ਹੀ ਟ੍ਰੇਨ ਲੰਘ ਗਈ,  ਪਰ ਗਨੀਮਤ ਇਹ ਰਹੀ ਕਿ ਕੋਈ ਹਾਦਸਾ ਨਹੀਂ ਹੋਇਆ।  ਪਿੰਡ ਦੇ ਲੋਕਾਂ ਨੇ ਰੇਲਵੇ ਵਿਭਾਗ ਤੋਂ ਉਕਤ ਰੇਲਵੇ ਫਾਟਕ ਉੱਤੇ ਤੁਰੰਤ ਕਰਮਚਾਰੀ ਤੈਨਾਤ ਕਰਨ ਦੀ ਮੰਗ ਕੀਤੀ ਹੈ । Punjab railway station, where train driver opens/closes the railway crossing gate: ਇਸ ਮਾਮਲੇ 'ਤੇ ਗੱਲ ਕਰਦਿਆਂ ਰੇਲਵੇ ਸਟੇਸ਼ਨ ਮਾਸਟਰ ਹਰੀ ਨਰਾਇਣ ਮੀਨਾ ਨੇ ਦੱਸਿਆ ਕਿ ਹਦਾਇਤ  ਦੇ ਅਨੁਸਾਰ ਮੰਗਲਵਾਰ ਸ਼ਾਮ ਪੰਜ ਵਜੇ ਤੱਕ ਲਈ ਖੇਤਰ ਦੇ ਇਨ੍ਹਾਂ ਦੋਨਾਂ ਫਾਟਕਾਂ ਤੋਂ ਕਰਮਚਾਰੀ ਹਟਾ ਲਏ ਗਏ ਸਨ ਅਤੇ ਹੁਣ ਉੱਥੇ ਗੇਟਮੈਨ ਦੀ ਨਿਯੁਕਤੀ ਕਰ ਦਿੱਤੀ ਗਈ ਹੈ। ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ  ਜਿਸ ਫਾਟਕ ਉੱਤੇ ਗੇਟਮੈਨ ਵੀ ਨਿਯੁਕਤ ਨਹੀਂ ਹੁੰਦਾ, ਉਥੇ ਨਿਯਮਾਂ ਅਨੁਸਾਰ ਫਾਟਕ ਬੰਦ ਕਰਨ/ਖੋਲ੍ਹਣ ਦੀ ਜ਼ਿੰਮੇਵਾਰੀ ਰੇਲ ਡ੍ਰਾਈਵਰ ਦੀ ਹੁੰਦੀ ਹੈ। —PTC News

Related Post