ਪੰਜਾਬ ਦੇ ਕੁੱਝ ਇਲਾਕਿਆਂ 'ਚ ਮੀਂਹ ਸਮੇਤ ਭਾਰੀ ਗੜੇਮਾਰੀ , ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ , ਕਿਸਾਨ ਖੁਸ਼

By  Shanker Badra June 13th 2019 12:06 PM

ਪੰਜਾਬ ਦੇ ਕੁੱਝ ਇਲਾਕਿਆਂ 'ਚ ਮੀਂਹ ਸਮੇਤ ਭਾਰੀ ਗੜੇਮਾਰੀ , ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ , ਕਿਸਾਨ ਖੁਸ਼:ਚੰਡੀਗੜ੍ਹ : ਪੰਜਾਬ 'ਚ ਪਿਛਲੇ ਕੁਝ ਦਿਨਾਂ ਤੋਂ ਲੋਕ ਭਿਆਨਕ ਗਰਮੀ ਦੀ ਮਾਰ ਝੱਲ ਰਹੇ ਸਨ ਪਰ ਸ਼ਾਮ ਨੂੰ ਮੀਂਹ ਦੇ ਨਾਲ ਹੋਈ ਗੜੇਮਾਰੀ ਹੋਣ ਕਰਕੇ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲੀ ਹੈ।ਹਾਲਾਤ ਕੁਝ ਅਜਿਹੇ ਸਨ ਕਿ ਪੂਰਾ ਦਿਨ ਗਰਮੀ ਨੇ ਲੋਕਾਂ ਦੇ ਵੱਟ ਕੱਢ ਦਿੱਤੇ ਸਨ ਪਰ ਸ਼ਾਮ ਨੂੰ ਜਿਵੇਂ ਹੀ ਮੀਂਹ ਪੈਣਾ ਸ਼ੁਰੂ ਹੋਇਆ ਤਾਂ ਮੌਸਮ ਇਕਦਮ ਸੁਹਾਵਣਾ ਹੋ ਗਿਆ।ਜਦੋਂ ਇੰਦਰ ਦੇਵਤਾ ਮਿਹਰਬਾਨ ਹੋਏ ਤਾਂ ਲੋਕ ਮੀਂਹ ਨਾਲ ਨੁਹਾ ਦਿੱਤੇ।ਪੰਜਾਬ ਦੇ ਕੁੱਝ ਇਲਾਕਿਆਂ 'ਚ ਭਾਰੀ ਮੀਂਹ ਪੈਣ ਤੇ ਝੱਖੜ ਚੱਲਣ ਕਾਰਨ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਨਿਜਾਤ ਮਿਲੀ ਹੈ। [caption id="attachment_306184" align="aligncenter" width="300"]Punjab some areas Rain Including Heavy Hail ,Farmers Happy ਪੰਜਾਬ ਦੇ ਕੁੱਝ ਇਲਾਕਿਆਂ 'ਚ ਮੀਂਹ ਸਮੇਤ ਭਾਰੀ ਗੜੇਮਾਰੀ , ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ , ਕਿਸਾਨ ਖੁਸ਼[/caption] ਪੰਜਾਬ 'ਚ ਦਿਨ ਦੇ ਸਮੇਂ ਇਸ ਹੁੰਮਸ ਭਰੀ ਗਰਮੀ ਨੇ ਲੋਕਾਂ ਦੇ ਪਸੀਨੇ ਛੁਡਾ ਦਿੱਤੇ ਸਨ।ਜਿਸ ਕਰਕੇ ਬੇਚੈਨ ਕਰ ਦੇਣ ਵਾਲੀ ਹੁੰਮਸ ਨਾਲ ਲੋਕ ਸਾਰਾ ਦਿਨ ਤੜਫਦੇ ਰਹੇ।ਉਥੇ ਹੀ ਬਿਜਲੀ ਦੇ ਲੰਬੇ -ਲੰਬੇ ਕੱਟ ਅਤੇ ਬਿਜਲੀ ਦੀ ਲੁਕਣ ਮੀਟੀ ਨੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਹੋਰ ਵਧਾ ਦਿੱਤੀਆਂ ਸਨ।ਜਿਸ ਕਰਕੇ ਗਰਮੀ ਦੇ ਸਤਾਏ ਲੋਕ ਕਦੇ ਪੱਖੇ ਥੱਲੇ ਬੈਠਦੇ ਅਤੇ ਕਦੇ ਹੱਥ ਪੱਖੇ ਲੈ ਕੇ ਦਰੱਖਤ ਦੀ ਹਵਾ ਹੇਠ ਦਿਨ ਗੁਜ਼ਾਰਨ ਨੂੰ ਮਜ਼ਬੂਰ ਹੋਏ।ਬੀਤੀ ਰਾਤ ਪਏ ਇਸ ਮੀਂਹ ਨੇ ਲੋਕਾਂ ਨੂੰ ਥੋੜੀ ਠੰਡਕ ਦਿੱਤੀ ਹੈ। [caption id="attachment_306185" align="aligncenter" width="300"]Punjab some areas Rain Including Heavy Hail ,Farmers Happy ਪੰਜਾਬ ਦੇ ਕੁੱਝ ਇਲਾਕਿਆਂ 'ਚ ਮੀਂਹ ਸਮੇਤ ਭਾਰੀ ਗੜੇਮਾਰੀ , ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ , ਕਿਸਾਨ ਖੁਸ਼[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪਟਿਆਲਾ :ਡਾਕਟਰ ਨੇ ਬੱਚੇ ਨੂੰ ਦਿੱਤੀ ਮਿਆਦ ਪੁੱਗੀ ਦਵਾਈ , ਲੋਕਾਂ ਨੇ ਡਾਕਟਰ ਦਾ ਚਾੜ੍ਹਿਆ ਕੁਟਾਪਾ ਇਹ ਮੀਂਹ ਕਿਸਾਨਾਂ ਲਈ ਵੀ ਲਾਹੇਬੰਦ ਹੋ ਸਕਦਾ ਹੈ ਕਿਉਂਕਿ ਪੰਜਾਬ 'ਚ ਅੱਜ ਕਿਸਾਨਾਂ ਨੇ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਹੈ।ਝੋਨੇ ਲਈ ਪਾਣੀ ਦੀ ਬਹੁਤ ਜ਼ਰੂਰਤ ਹੁੰਦੀ ਹੈ ਪਰ ਬਿਜਲੀ ਪੂਰੀ ਨਾ ਮਿਲਣ ਕਰਕੇ ਪਾਣੀ ਪੂਰਾ ਨਹੀਂ ਹੁੰਦਾ ,ਇਸ ਕਰਕੇ ਜੇਕਰ ਆਉਣ ਵਾਲੇ ਦਿਨਾਂ ਵਿੱਚ ਪੰਜਾਬ 'ਚ ਮੀਂਹ ਪੈਂਦਾ ਹੈ ਤਾਂ ਕਿਸਾਨਾਂ ਨੂੰ ਕੁੱਝ ਰਾਹਤ ਮਿਲ ਜਾਵੇਗੀ ,ਜਿਸ ਨਾਲ ਪਾਣੀ ਦੀ ਕਿੱਲਤ ਦੂਰ ਹੋ ਜਾਵੇਗੀ। -PTCNews

Related Post