ਪੰਜਾਬ 'ਚ ਹੋਈਆਂ ਟਾਰਗੈੱਟ ਕਿਲਿੰਗਜ਼ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ, ਮਿਲੇ ਸਬੂਤ! 

By  Joshi December 9th 2017 10:26 AM -- Updated: December 9th 2017 10:28 AM

Punjab target killings: ਪੰਜਾਬ 'ਚ ਪਿਛਲੇ ਦਿਨੀਂ ਵਾਪਰੀਆਂ ਕੁਝ ਘਟਨਾਵਾਂ ਜਿਹਨਾਂ 'ਚ ਮਿੱਥ ਕੇ ਕੀਤੀਆਂ ਗਈਆਂ ਹੱਤਿਆਵਾਂ ਸ਼ਾਮਿਲ ਹਨ, ਦੇ ਪਿੱਛੇ ਵਿਦੇਸ਼ੀ ਹੱਥ ਹੋਣ ਦਾ ਸ਼ੱਕ ਕੀਤਾ ਜਾ ਰਿਹਾ ਸੀ, ਜਿਸਦੇ ਕਿ ਹੁਣ ਸਬੂਤ ਮਿਲਣ ਦੀ ਖਬਰ ਹੈ।

ਇਹਨਾਂ ਸਾਜਿਸ਼ਾਂ ਦਾ ਮੁੱਖ ਉਦੇਸ਼ ਸੂਬੇ 'ਚ ਅਸਥਿਰਤਾ ਪੈਦਾ ਕਰਨਾ ਅਤੇ ਅਮਨ-ਸ਼ਾਂਤੀ ਨੂੰ ਭੰਗ ਕਰਨਾ ਸੀ। ਇਸ ਸੰਬੰਧ 'ਚ ਐੱਨ. ਆਈ. ਏ., ਸੀ. ਬੀ. ਆਈ. ਵੱਲੋਂ ਵੱਖ-ਵੱਖ ਮਾਮਲਿਆਂ 'ਤੇ ਕੀਤੀ ਗਈ ਜਾਂਚ ਦੌਰਾਨ ਪੰਜਾਬ ਪੁਲਸ ਨੂੰ ਪਤਾ ਲੱਗਿਆ ਹੈ ਕਿ ਮਿੱਥ ਕੇ ਕੀਤੀਆਂ ਗਈਆਂ ਹੱਤਿਆਵਾਂ ਦੀ ਪੂਰੀ ਪਲਾਨਿੰਗ  ਦੁਬਈ, ਇੰਗਲੈਂਡ, ਇਟਲੀ, ਪਾਕਿਸਤਾਨ ਅਤੇ ਕੈਨੇਡਾ ਤੋਂ ਹੋਈ ਸੀ। ਤੁਹਾਨੂੰ ਦੱਸ ਦੇਈਏ ਕਿ ਇਹਨਾਂ ਸਾਜਿਸ਼ਾਂ ਤਹਿਤ ਹੀ ਪਿਛਲੇ ਦਿਨੀਂ ਆਰ. ਐੱਸ. ਐੱਸ. ਨੇਤਾਵਾਂ ਦੀਆਂ ਦੇ ਕਤਲ ਵੀ ਹੋਏ ਸਨ।

Punjab target killings: ਪੰਜਾਬ 'ਚ ਹੋਈਆਂ ਟਾਰਗੈੱਟ ਕਿਲਿੰਗਜ਼ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥPunjab target killings: ਕੀ ਹੈ ਮਾਮਲਾ?

ਅਧਿਕਾਰੀਆਂ ਮੁਤਾਬਕ, ਇਹ ਸਾਜਿਸ਼ ਤਹਿਤ ਕੀਥੀਆਂ ਗਈਆਂ ਹੱਤਿਆਵਾਂ ਪਿੱਛੇ ਹਰਮੀਤ ਸਿੰਘ ਉਰਫ ਪੀ. ਐੱਚ. ਡੀ. ਦਾ ਮੁੱਖ ਹੱਥ ਹੈ, ਅਤੇ ਉਹ ਦੁਬਈ ਤੋਂ ਪਾਕਿਤਾਨ ਜਾ ਚੁੱਕਿਆ ਹੈ। ਉਸ ਕੋਲ ਹਥਿਆਰਾਂ ਸਮੇਤ ਵੱਖ-ਵੱਖ ਮਾਮਲਿਆਂ ਦੀ ਪੂਰੀ ਜਾਣਕਾਰੀ ਉਪਲਬਧ ਹੈ। ਇਸ ਤੋਂ ਇਲਾਵਾ ਹਰਦੀਪ ਸਿੰਘ ਉਰਫ ਸ਼ੇਰਾ ਦੀ ਗ੍ਰਿਫਤਾਰੀ ਵੀ ਹੋਈ ਹੈ, ਜੋ ਕਿ ਸ਼ਾਰਪ ਸ਼ੂਟਰ ਸੀ। ਉਸਨੇ ਵੀ ਇਹਨਾਂ ਵਾਰਦਾਤਾਂ 'ਚ ਅਹਿਮ ਰੋਲ ਨਿਭਾਇਆ ਹੈ।

ਜਾਣਕਾਰੀ ਮੁਤਾਬਕ, ਸ਼ੇਰਾ ਅਤੇ ਹਰਮਿੰਦਰ ਸਿੰਘ ਮਿੰਟੂ ਇਟਲੀ 'ਚ ੨੦੧੪ 'ਚ ਮਿਲੇ ਸਨ। ਮਿੰਟੂ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੁਖੀ ਹੈ, ਜੋ ਕਿ ਨਾਭਾ ਜੇਲ ਬ੍ਰੇਕ ਕਾਂਡ ਸਮੇਂ ਫਰਾਰ ਹੋ ਗਿਆ ਸੀ, ਪਰ ਉਸਨੂੰ ਦੁਬਾਰਾ ਹਿਰਾਸਤ 'ਚ ਲੈ ਲਿਆ ਗਿਆ ਸੀ।

ਸੂਬੇ ਦੇ ਮੁੱਖ ਮੰਤਰੀ ਵੱਲੋਂ ਇਹ ਮਾਮਲੇ ਜਾਂਚ ਲਈ ਮ ਐੱਨ. ਆਈ. ਏ. ਨੂੰ ਸੌਂਪੇ ਗਏ ਹਨ।

ਫਿਲਹਾਲ ਜਾਂਚ ਏਜੰਸੀ ਉਹਨਾਂ ਮੁੱਖ ਵਿਅਕਤੀਆਂ ਦੀ ਸੂਹ ਲਗਾਉਣ 'ਤੇ ਜੁਟੀ ਹੋਈ ਹੈ, ਜੋ ਕਿ ਵਿਦੇਸ਼ਾਂ ਤੋਂ ਫੰਡ ਤੇ ਹਥਿਆਰ ਮੁਹੱਈਆ ਕਰਵਾਉਣ 'ਚ ਮੁੱਖ ਰੋਲ ਨਿਭਾ ਰਹੇ ਹਨ।

ਸ਼ੇਰਾ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਉਹ ਆਪਣਾ ਕੰਮ ਕਰ ਕੇ ਇਟਲੀ ਚਲਾ ਜਾਂਦਾ ਸੀ।

ਇਸ ਤੋਂ ਇਲਾਵਾ ਮਿੱਥ ਕੇ ਕੀਤੀਆਂ ਗਈਆਂ ਹੱਤਿਆਵਾਂ ਦੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਜਾਂਦੀ ਸੀ, ਜਿਹਨਾਂ ਦੀ ਰਾਜਨੀਤਕ ਖੇਤਰਾਂ 'ਚ ਖਾਸ ਪਛਾਣ ਹੁੰਦੀ ਸੀ।

ਸੀਨੀਅਰ ਅਧਿਕਾਰੀਆਂ ਅਨੁਸਾਰ, ਵਿਦੇਸ਼ਾਂ ਤੋਂ ਹਥਿਆਰ ਅਤੇ ਫੰਡ ਮੁਹੱਈਆ ਕਰਵਾਉਣ ਵਾਲੇ ਮਾਸਟਰ ਮਾਈਂਡਸ ਦੀ ਭਾਲ ਕੀਤੀ ਜਾ ਰਹੀ ਹੈ। ਇਸ ਮਾਮਲੇ 'ਚ ਹੀ ਪੰਜਾਬ ਪੁਲਸ ਵੱਲੋਂ ਜਗਤਾਰ ਸਿੰਘ ਜੌਹਲ ਨੂੰ ਹਿਰਾਸਤ 'ਚ ਲਿਆ ਗਿਆ ਹੈ।

Punjab target killings: ਪੰਜਾਬ 'ਚ ਹੋਈਆਂ ਟਾਰਗੈੱਟ ਕਿਲਿੰਗਜ਼ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥਹਾਂਲ਼ਾਕਿ, ਜੌਹਲ 'ਤੇ ਲੱਗੇ ਦੋਸ਼ਾਂ ਦਾ ਦੇਸ਼ ਵਿਦੇਸ਼ 'ਚ ਵਿਰੋਧ ਹੋ ਰਿਹਾ ਹੈ ਪਰ ਫਿਰ ਵੀ ਪੁਲਿਸ ਅਨੁਸਾਰ ਉਸ 'ਤੇ ਵਿਦੇਸ਼ ਤੋਂ ਫੰਡ ਅਤੇ ਹਥਿਆਰ ਮੁਹੱਈਆ ਕਰਵਾਉਣ ਦਾ ਦੋਸ਼ ਲੱਗਿਆ ਹੈ।

ਜੌਹਲ ਦੇ ਹੱਕ 'ਚ ਕਈ ਜਥੇਬੰਦੀਆਂ ਉਤਰ ਕੇ ਆਈਆਂ ਹਨ।

—PTC News

Related Post