ਪੰਜਾਬ ਵਿਧਾਨ ਸਭਾ ਦੀ ਕਾਰਵਾਈ 1 ਵਜੇ ਤੱਕ ਮੁਲਤਵੀ

By  Jashan A February 18th 2019 12:51 PM -- Updated: February 18th 2019 12:55 PM

ਪੰਜਾਬ ਵਿਧਾਨ ਸਭਾ ਦੀ ਕਾਰਵਾਈ 1 ਵਜੇ ਤੱਕ ਮੁਲਤਵੀ,ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੀ ਕਾਰਵਾਈ 1 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਦਰਅਸਲ ਬਜਟ ਭਾਸ਼ਣ ਪੜ੍ਹਨ ਦੌਰਾਨ ਅਕਾਲੀ ਦਲ ਵਲੋਂ ਨਵਜੋਤ ਸਿੱਧੂ ਮਾਮਲੇ ਨੂੰ ਲੈ ਕੇ ਲਗਾਤਾਰ ਹੰਗਾਮਾ ਕੀਤਾ ਗਿਆ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਆਪਸ 'ਚ ਖੜਕ ਗਈ ਅਤੇ ਦੋਵੇਂ ਇਕ-ਦੂਜੇ 'ਤੇ ਭੜਕ ਉੱਠੇ।

ਇਸ ਦੌਰਾਨ ਸਪੀਕਰ ਨੇ ਦੋਹਾਂ ਨੂੰ ਬੈਠਣ ਲਈ ਕਿਹਾ ਪਰ ਦੋਹਾਂ ਨੇ ਸਪੀਕਰ ਦੀ ਇਕ ਨਾ ਸੁਣੀ,ਜਿਸ ਦੌਰਾਨ ਸਦਨ ਦੀ ਕਾਰਵਾਈ 1 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।

-PTC News

Related Post