ਕੀ ਪੰਜਾਬ 'ਚ 12ਵੀਂ ਕਲਾਸ ਤੱਕ ਵਿਦਿਆਰਥੀਆਂ ਨੂੰ ਮਿਲੇਗੀ ਮੁਫ਼ਤ ਸਿੱਖਿਆ ਜਾਂ ਕਾਗਜ਼ੀ ਗੱਲਾਂ?

By  Shanker Badra February 28th 2020 03:00 PM -- Updated: February 28th 2020 03:15 PM

ਕੀ ਪੰਜਾਬ 'ਚ 12ਵੀਂ ਕਲਾਸ ਤੱਕ ਵਿਦਿਆਰਥੀਆਂ ਨੂੰ ਮਿਲੇਗੀ ਮੁਫ਼ਤ ਸਿੱਖਿਆ ਜਾਂ ਕਾਗਜ਼ੀ ਗੱਲਾਂ?:ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ 6ਵੇਂ ਦਿਨ ਅੱਜ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ 2020-2021 ਦਾ ਸਾਲਾਨਾ ਬਜਟ ਪੇਸ਼ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਰਾਜ ਦੇ ਸਾਰੇ ਸਰਕਾਰੀ ਸਕੂਲਾਂ 'ਚ 12 ਜਮਾਤ ਤੱਕ ਸਾਰੇ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕਰੇਗੀ।

ਇਹ ਐਲਾਨ ਅੱਜ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਸੂਬੇ ਦਾ ਵਿੱਤੀ ਸਾਲ 2020-21 ਲਈ ਬਜਟ ਪੇਸ਼ ਕਰਦਿਆਂ ਕੀਤਾ ਹੈ। ਇਸ ਦੇ ਇਲਾਵਾ 100 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਵਿੱਚ ਸਰਕਾਰ 4,150 ਕਲਾਸ-ਰੂਮਜ਼ ਦੀ ਉਸਾਰੀ ਕਰੇਗੀ। ਇਸ ਦੇ ਨਾਲ ਹੀ ਪਹਿਲੇ ਗੇੜ ਦੌਰਾਨ 259 ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲਾਂ ਵਿੱਚ 10-10 ਕਿਲੋਵਾਟ ਸਮਰੱਥਾ ਵਾਲੇ ਸੋਲਰ ਪਲਾਂਟ ਸਥਾਪਤ ਕੀਤੇ ਜਾਣਗੇ।

ਦੱਸ ਦੇਈਏ ਕਿ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਆਪਣੇ ਕੀਤੇ ਹੋਏ ਵਾਅਦੇ 'ਤੇ ਕਿੰਨੀ ਖ਼ਰੀ ਉਤਰਦੀ ਹੈ। ਕੀ ਹੁਣ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਿੱਖਿਆ ਮੁਫਤ ਮਿਲੇਗੀ ਜਾਂ ਭਾਸ਼ਣ ਬਣ ਕੇ ਰਹਿ ਜਾਵੇਗਾ। ਸਰਕਾਰ ਕਾਗ਼ਜ਼ਾਂ ਵਿੱਚ ਤਾਂ ਬਹੁਤ ਦਾਅਵੇ ਕਰਦੀ ਹੈ ਪਰ ਅਸਲ ਵਿੱਚ ਉਹ ਸਿਰਫ਼ ਕਾਗਜ਼ੀ ਗੱਲਾਂ ਹੀ ਹਨ।

-PTCNews

Related Post