ਗਜ਼ਲਾਂ ਨਾਲ ਸਰੋਤਿਆਂ ਨੂੰ ਕੀਲ ਕੇ ਰੱਖਣ ਵਾਲੇ ਪੰਜਾਬੀ ਦੇ ਪ੍ਰਸਿੱਧ ਗਜ਼ਲਕਾਰ ਆਰਿਫ਼ ਗੋਬਿੰਦਪੁਰੀ ਨਹੀਂ ਰਹੇ

By  Shanker Badra October 13th 2018 01:35 PM -- Updated: October 13th 2018 03:41 PM

ਗਜ਼ਲਾਂ ਨਾਲ ਸਰੋਤਿਆਂ ਨੂੰ ਕੀਲ ਕੇ ਰੱਖਣ ਵਾਲੇ ਪੰਜਾਬੀ ਦੇ ਪ੍ਰਸਿੱਧ ਗਜ਼ਲਕਾਰ ਆਰਿਫ਼ ਗੋਬਿੰਦਪੁਰੀ ਨਹੀਂ ਰਹੇ:ਚੰਡੀਗੜ੍ਹ : ਪੰਜਾਬੀ ਦੇ ਪ੍ਰਸਿੱਧ ਗੀਤਕਾਰ ਤੇ ਗਜ਼ਲਕਾਰ ਆਰਿਫ਼ ਗੋਬਿੰਦਪੁਰੀ ਹੁਣ ਇਸ ਦੁਨੀਆਂ 'ਚ ਨਹੀਂ ਰਹੇ।ਉਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਹੈ।ਗੋਬਿੰਦਪੁਰੀ ਦੀ ਲਿਖਾਵਟ ਬਹੁਤ ਡੂੰਘੀ ਸੀ ਤੇ ਉਹ ਗਜ਼ਲ ਦੀ ਰੂਹ ਨੂੰ ਸਮਝਣ ਵਾਲੇ ਇਨਸਾਨ ਸਨ।ਉਹ ਸਵ. ਉਲਫ਼ਤ ਬਾਜਵਾ ਜੀ ਦੇ ਉੱਤਰਾਅਧਿਕਾਰੀ ਵੀ ਸਨ। ਜ਼ਿਕਰਯੋਗ ਹੈ ਕਿ ਆਰਿਫ਼ ਗੋਬਿੰਦਪੁਰੀ ਪੰਜਾਬੀ ਤੇ ਉਰਦੂ ਦੇ ਵਿੱਚ ਗ਼ਜ਼ਲਾਂ ਲਿਖਦੇ ਸਨ।ਉਨ੍ਹਾਂ ਨੂੰ ਸਾਹਿਤ ਦੇ ਖੇਤਰ ਵਿੱਚ ਯੋਗਦਾਨ ਪਾਉਣ ਦੇ ਲਈ 2015 ਵਿੱਚ ਸਵ. ਕੇਵਲ ਵਿਜ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ।ਉਨ੍ਹਾਂ ਦੀਆਂ ਲਿਖੀਆਂ ਗਜ਼ਲਾਂ 'ਚੋਂ 'ਘੂਮ-ਘੂਮ ਕੇ' ਨਾਂ ਦੀ ਇੱਕ ਗਜ਼ਲ ਕਾਫ਼ੀ ਪ੍ਰਸਿੱਧ ਸੀ।ਗੋਬਿੰਦਪੁਰੀ ਦੀਆਂ ਗਜ਼ਲਾਂ ਵਿੱਚ ਸਰੋਤਿਆਂ ਨੂੰ ਕੀਲ ਕੇ ਰੱਖਣ ਵਾਲੀ ਧੁਨ ਸੀ। -PTCNews

Related Post