ਪੰਜਾਬ ਦੀ ਇਸ ਧੀ ਨੇ ਅਮਰੀਕਾ 'ਚ ਕੀਤੀ ਮਿਸਾਲ ਪੇਸ਼,ਹਾਸਿਲ ਕੀਤੀ ਇਹ ਉਪਲੱਬਧੀ!

By  Joshi June 8th 2018 07:02 PM -- Updated: June 11th 2018 10:13 AM

ਪੰਜਾਬੀ ਜਿੱਥੇ ਵੀ ਹੋਣ ਉੱਥੇ ਉਨ੍ਹਾਂ ਦੀਆਂ ਉਪਲੱਬਧੀਆਂ ਦੀ ਧੁੰਮ ਨਾ ਪਵੇ ਇਹ ਕਦੇ ਹੋ ਹੀ ਨਹੀਂ ਸਕਦਾ। ਇਸ ਸੰਸਾਰ ਵਿੱਚ ਪੰਜਾਬੀਆਂ ਨੇ ਹਰ ਜਗ੍ਹਾ ਹੀ ਆਪਣੀ ਛਾਪ ਛੱਡੀ ਹੈ।punjabi girl becomes judge in USAਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਪਿੰਡ ਲੁਹਾਰਾ ਦੀ ਧੀ ਗੁਰਦੀਪ ਕੌਰ ਦੀ ਜਿਸਨੇ ਆਪਣੀ ਮਿਹਨਤ ਦੀ ਬਦੌਲਤ ਅਮਰੀਕਾ ਵਿੱਚ ਇੱਕ ਮਿਸਾਲ ਪੇਸ਼ ਕੀਤੀ ਹੈ । punjabi girl becomes judge in USAਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੀ ਇਸ ਧੀ ਨੇ ਕੈਲੀਫੋਰਨੀਆ ਵਿੱਚ ਆਪਣੀ ਵਕਾਲਤ ਪੂਰੀ ਕਰਨ ਉਪਰੰਤ ਅਮਰੀਕਾ ਦੀ ਜੱਜ ਬਣਨ ਦਾ ਮਾਣ ਹਾਸਿਲ ਕੀਤਾ ਹੈ। ਪੜ੍ਹਾਈ ਵਿੱਚ ਆਪਣੀਆਂ ਸ਼ਾਨਦਾਰ ਉਪਲੱਬਧੀਆਂ ਹਾਸਲ ਕਰਨ ਵਾਲੀ ਗੁਰਦੀਪ ਕੌਰ ਨੇ ਅਖਬਾਰਾਂ ਵੰਡਣ ਤੱਕ ਦਾ ਕੰਮ ਕੀਤਾ ।punjabi girl becomes judge in USAਇੱਥੇ ਜ਼ਿਕਰਯੋਗ ਹੈ ਕਿ ਆਪਣੇ ਮਨ ਵਿੱਚ ਇਮਾਨਦਾਰੀ ਨੂੰ ਵਸਾ ਕੇ ਰੱਖਣ ਵਾਲੀ ਗੁਰਦੀਪ ਕੌਰ ਨੇ ਆਪਣੇ ਮਾਂ-ਬਾਪ ਦਾ ਨਾਮ ਤਾਂ ਰੌਸ਼ਨ ਕੀਤਾ ਹੀ ਹੈ ਬਲਕਿ ਸਮੁੱਚੇ ਭਾਰਤ ਦੇਸ਼ ਨੂੰ ਮਾਣ ਮਹਿਸੂਸ ਕਰਾਇਆ ਹੈ।punjabi girl becomes judge in USAਇਸ ਤੋਂ ਅਸੀਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਬੇਇੰਤਾਹ ਅਤੇ ਸ਼ਿੱਦਤ ਨਾਲ ਕੀਤੀ ਮਿਹਨਤ ਕਦੇ ਵੀ ਜਾਇਆ ਨਹੀਂ ਜਾਂਦੀ ਬਲਕਿ ਉੱਚ ਪੱਧਰ ਤੇ ਉਭਰ ਕੇ ਸਾਰਿਆਂ ਦੇ ਸਾਹਮਣੇ ਆਉਂਦੀ ਹੈ। —PTC News

Related Post