ਅੰਮ੍ਰਿਤਸਰ ਦੇ DCP ਵੱਲੋਂ ਸ਼ਹਿਰ ਦੇ ਹੋਟਲ/ ਸਰਾਵਾਂ/ ਧਰਮਸ਼ਾਲਵਾਂ/ ਗੈਸਟ ਹਾਊਸ ਮਾਲਕਾਂ ਨੂੰ ਸਖ਼ਤ ਹਿਦਾਇਤਾਂ

ਅੰਮ੍ਰਿਤਸਰ ਸ਼ਹਿਰ ਵਿੱਚ ਪੈਂਦੇ ਹੋਟਲ/ ਸਰਾਵਾਂ/ ਧਰਮਸ਼ਾਲਵਾਂ/ ਗੈਸਟ ਹਾਊਸ ਵਿੱਚ ਬਾਹਰਲੇ ਵਿਅਕਤੀਆਂ/ਸੈਲਾਨੀਆਂ ਤੋਂ ਪਛਾਣ ਪੱਤਰ ਜਿਵੇਂ ਕਿ ਨਾਮ, ਪਤਾ, ਥਾਣਾ ਆਦਿ ਸਬੰਧੀ ਜਰੂਰੀ ਕਾਗਜਾਤ ਲੈ ਕੇ ਇੰਦਰਾਜ ਨਾ ਕਰਨ ਨੂੰ ਲੈਕੇ ਹੁਣ ਪੁਲਿਸ ਸਖ਼ਤ ਹੋ ਗਈ ਹੈ।

By  Jasmeet Singh January 3rd 2023 05:42 PM

ਅੰਮ੍ਰਿਤਸਰ, 3 ਜਨਵਰੀ: ਅੰਮ੍ਰਿਤਸਰ ਸ਼ਹਿਰ ਵਿੱਚ ਪੈਂਦੇ ਹੋਟਲ/ ਸਰਾਵਾਂ/ ਧਰਮਸ਼ਾਲਵਾਂ/ ਗੈਸਟ ਹਾਊਸ ਵਿੱਚ ਬਾਹਰਲੇ ਵਿਅਕਤੀਆਂ/ਸੈਲਾਨੀਆਂ ਤੋਂ ਪਛਾਣ ਪੱਤਰ ਜਿਵੇਂ ਕਿ ਨਾਮ, ਪਤਾ, ਥਾਣਾ ਆਦਿ ਸਬੰਧੀ ਜਰੂਰੀ ਕਾਗਜਾਤ ਲੈ ਕੇ ਇੰਦਰਾਜ ਨਾ ਕਰਨ ਨੂੰ ਲੈਕੇ ਹੁਣ ਪੁਲਿਸ ਸਖ਼ਤ ਹੋ ਗਈ ਹੈ। ਡਿਪਟੀ ਕਮਿਸ਼ਨਰ ਪੁਲਿਸ-ਕਮ-ਕਾਰਜਕਾਰੀ ਮੈਜਿਸਟਰੇਟ ਪਰਮਿੰਦਰ ਸਿੰਘ ਭੰਡਾਲ ਨੇ ਇੱਕ ਹੁਕਮ ਜਾਰੀ ਕਰ ਕਿਹਾ ਕਿ ਅਜਿਹੇ ਕੇਸ ਵਿੱਚ ਕਈ ਵਿਅਕਤੀ ਕਮਿਸ਼ਨਰੇਟ ਅੰਮ੍ਰਿਤਸਰ ਵਿੱਚ ਕਿਸੇ ਵੀ ਤਰਾਂ ਦੇ ਜੁਰਮ ਕਰਕੇ ਵਾਪਸ ਚਲੇ ਜਾਂਦੇ ਹਨ। ਜਿਨ੍ਹਾਂ ਨੂੰ ਟਰੇਸ ਕਰਨਾ ਪੁਲਿਸ ਲਈ ਕਠਿਨ ਹੋ ਜਾਂਦਾ ਹੈ। ਇਸ ਲਈ ਜੁਰਮਾਂ ਦੀ ਰੋਕਥਾਮ ਲਈ ਇਹ ਜਰੂਰੀ ਹੈ ਕਿ ਜਦੋਂ ਵੀ ਕੋਈ ਵਿਅਕਤੀ ਹੋਟਲ/ ਸਰਾਵਾਂ/ ਧਰਮਸ਼ਾਲਵਾਂ/ ਗੈਸਟ ਹਾਊਸ ਵਿੱਚ ਆ ਕੇ ਰੁਕਦਾ ਹੈ ਤਾਂ ਸਬੰਧਤ ਹੋਟਲ/ ਸਰਾਵਾਂ/ ਧਰਮਸ਼ਾਲਵਾਂ/ਗੈਸਟ ਹਾਊਸ ਮਾਲਕ ਉਸ ਵਿਅਕਤੀ ਦਾ ਅਤੇ ਉਸ ਦੇ ਨਾਲ ਆਏ ਹੋਰ ਵੀ ਸਾਥੀਆਂ ਦਾ ਨਾਮ, ਪਤਾ, ਥਾਣਾ ਆਦਿ ਸਬੰਧੀ ਤਸਦੀਕਸ਼ੁਦਾ ਕਾਗਜਾਤ ਲੈ ਕੇ ਆਪਣੇ ਹੋਟਲ/ ਸਰਾਵਾਂ/ ਧਰਮਸ਼ਾਲਵਾਂ/ ਗੈਸਟ ਹਾਊਸ ਦੇ ਰਜਿਸਟਰ ਵਿੱਚ ਇੰਦਰਾਜ ਕਰੇ ਅਤੇ ਜੇਕਰ ਕੋਈ ਵਿਅਕਤੀ ਸ਼ੱਕੀ ਕਾਰਵਾਈ ਜਾਂ ਹਰਕਤ ਕਰਦਾ ਹੈ ਤਾਂ ਉਸ ਸਬੰਧੀ ਸਬੰਧਿਤ ਥਾਣਾ ਨੂੰ ਤੁਰੰਤ ਸੂਚਿਤ ਕਰੇ। ਜ਼ਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੀ.ਪੀ.ਐੱਸ ਪਰਮਿੰਦਰ ਸਿੰਘ ਭੰਡਾਲ ਨੇ ਹੁਕਮ ਜਾਰੀ ਕਰ ਆਪਣੇ ਅਧਿਕਾਰ ਖੇਤਰ ਵਿੱਚ ਪੈਂਦੇ ਥਾਣਿਆ ਅਧੀਨ ਮੁਕੰਮਲ ਤੌਰ 'ਤੇ ਉੱਕਤ ਉਲੰਘਣ 'ਤੇ ਸਖ਼ਤ ਕਾਰਵਾਈ ਦਾ ਨੋਟਿਸ ਲੈਣ ਨੂੰ ਕਿਹਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਹੋਟਲ/ ਸਰਾਵਾਂ/ ਧਰਮਸ਼ਾਲਵਾਂ ਗੈਸਟ ਹਾਊਸ ਮਾਲਕ ਆਪਣੀਆਂ ਜਗਾਵਾਂ ਵਿੱਚ ਉਸ ਵਿਅਕਤੀ ਦਾ ਨਾਮ ਅਤੇ ਉਸ ਦੇ ਨਾਲ ਆਏ ਹੋਰ ਵੀ ਸਾਥੀਆਂ ਦਾ ਨਾਮ, ਪਤਾ, ਥਾਣਾ ਆਦਿ ਸਬੰਧੀ ਤਸਦੀਕਸ਼ੁਦਾ ਕਾਗਜਾਤ ਲੈ ਕੇ ਆਪਣੇ ਹੋਟਲ/ ਸਰਾਵਾਂ/ ਧਰਮਸ਼ਾਲਵਾਂ/ ਗੈਸਟ ਹਾਊਸ ਦੇ ਰਜਿਸਟਰ ਵਿੱਚ ਇੰਦਰਾਜ ਕਰੇਗਾ।

Related Post