ਇਤਿਹਾਸਕ ਕਿਲ੍ਹੇ ਗੋਬਿੰਦਗੜ੍ਹ ’ਚ ਹੋਇਆ ਹੰਗਾਮਾ, ਸਿੱਖ ਜਥੇਬੰਦੀਆਂ ਨੇ ਕੀਤੀ ਸਰਕਾਰ ਦੀ ਨਿੰਦਾ

By  Aarti January 1st 2023 04:18 PM

ਮਨਿੰਦਰ ਮੋਂਗਾ (ਅੰਮ੍ਰਿਤਸਰ, 1 ਜਨਵਰੀ): ਇੱਕ ਪਾਸੇ ਜਿੱਥੇ ਪੂਰੀ ਦੁਨੀਆ ਨਵੇਂ ਸਾਲ ਦੇ ਆਗਮਨ ਨੂੰ ਲੈ ਕੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਉੱਥੇ ਹੀ ਦੂਜੇ ਪਾਸੇ ਅੰਮ੍ਰਿਤਸਰ ਦੇ ਇਤਿਹਾਸਕ ਕਿਲ੍ਹੇ ਗੋਬਿੰਦਗੜ੍ਹ ’ਚ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ।

ਮਿਲੀ ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਦੇ ਇਤਿਹਾਸਿਕ ਕਿਲ੍ਹਾ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਹੈ। ਉਸਨੂੰ ਕਿਲ੍ਹਾ ਗੋਬਿੰਦਗੜ੍ਹ ਦਾ ਨਾਂ ਦਿੱਤਾ ਗਿਆ ਹੈ। ਜਿਸ ਸਬੰਧੀ ਪਤਾ ਲੱਗਾ ਕਿ 31 ਦਸੰਬਰ ਨੂੰ ਇੱਥੇ ਸ਼ਰਾਬ ਅਤੇ ਮੀਟ ਦੀ ਵਰਤੋਂ ਕੀਤੀ ਗਈ ਹੈ। ਜਦੋ ਇਸ ਸਬੰਧ ’ਚ ਸਿੱਖ ਜਥੇਬੰਦੀਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਪੰਜਾਬ ਸਰਕਾਰ ਦੀ ਇਸ ਸਬੰਧੀ ਸਖਤ ਸ਼ਬਦਾਂ ਚ ਨਿੰਦਾ ਕੀਤੀ। 

ਉਨ੍ਹਾਂ ਕਿਹਾ ਕਿ ਕਿਲੇ ਨੂੰ ਪੰਜਾਬ ਸਰਕਾਰ ਨੇ ਲੋਕਾਂ ਨੂੰ ਵਿਦੇਸ਼ੀ ਡਾਂਸ ਅਤੇ ਮੀਟ ਸ਼ਰਾਬ ਦੀ ਆਗਿਆ ਦਿੱਤੀ ਸੀ ਪਰ ਜਿਸ ਨੂੰ ਲੈ ਕੇ ਸਿੰਘਾਂ ਨੂੰ ਕਾਗਜ਼ਾਤ ਵੀ ਦਿਖਾਏ ਗਏ। ਨਾਲ ਹੀ ਸਿੱਖ ਜਥੇਬੰਦੀਆਂ ਨੇ ਦੁੱਖ ਜਤਾਉਂਦੇ ਹੋਏ ਕਿਹਾ ਕਿ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਵਾਲੇ ਇਤਿਹਾਸਿਕ ਕਿਲ ਚ ਸ਼ਰਾਬ ਮੀਟ ਦੀ ਆਗਿਆ ਕਿਉਂ ਦਿੱਤੀ। ਇਸ ਸਬੰਧ ਜਦੋ ਉਨ੍ਹਾਂ ਨੂੰ ਕਾਗਜ ਦਿਖਾਏ ਗਏ ਤਾਂ ਵੀ ਸਿੱਖ ਜਥੇਬੰਦੀਆਂ ਨੇ ਇਸ ਦਾ ਵਿਰੋਧ ਕੀਤਾ। 

ਇਹ ਵੀ ਪੜ੍ਹੋ: ਪਠਾਨਕੋਟ-ਜਲੰਧਰ ਰੋਡ 'ਤੇ ਭਿਆਨਕ ਹਾਦਸਾ, 2 ਨੌਜਵਾਨਾਂ ਦੀ ਮੌਤ

Related Post