Punjabi University Bachao Morcha: ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਦੀ ਹੜਤਾਲ ਜਾਰੀ, ਵੱਖ-ਵੱਖ ਕਾਲਜਾਂ ਦਾ ਮਿਲ ਰਿਹਾ ਸਾਥ

ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਨੂੰ ਪੰਜਾਬੀ ਯੂਨੀਵਰਸਿਟੀ ਅਤੇ ਇਸ ਦੇ ਨਾਲ ਐਫੀਲੀਏਟਡ ਕਾਲਜਾਂ ਵਿੱਚ ਹੜਤਾਲ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

By  Aarti April 6th 2023 12:33 PM

ਗਗਨਦੀਪ ਅਹੁਜਾ (ਪਟਿਆਲਾ, 6 ਅਪ੍ਰੈਲ): ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਨੂੰ ਪੰਜਾਬੀ ਯੂਨੀਵਰਸਿਟੀ ਅਤੇ ਇਸ ਦੇ ਨਾਲ ਐਫੀਲੀਏਟਡ ਕਾਲਜਾਂ ਵਿੱਚ ਹੜਤਾਲ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦੱਸ ਦਈਏ ਕਿ ਪੰਜਾਬੀ ਯੂਨੀਵਰਸਿਟੀ ਟੀਚਰਜ਼ ਯੂਨੀਅਨ ਅਤੇ ਕਰਮਚਾਰੀਆਂ ਵਲੋਂ ਇਸ ਦਾ ਸਮਰਥਨ ਕੀਤਾ ਜਾ ਰਿਹਾ ਹੈ।


ਦੱਸ ਦਈਏ ਕਿ ਪੰਜਾਬੀ ਯੂਨੀਵਰਸਿਟੀ ਤੋਂ ਇਲਾਵਾ ਪਟਿਆਲਾ ਦੇ ਮਹਿੰਦਰਾ ਕਾਲਜ, ਸਟੇਟ ਕਾਲਜ ਆਦਿ ਵਿੱਚ ਹੜਤਾਲ ਰੱਖੀ ਗਈ ਹੈ। ਹੜਤਾਲ ਕਾਰਨ ਕਲਾਸਾਂ, ਅਧਿਆਪਨ ਅਤੇ ਵਿਭਾਗੀ ਕੰਮਾਂ ਦਾ ਮੁਕੰਮਲ ਬਾਈਕਾਟ ਕਰਦਿਆਂ ਗੇਟ ਰੈਲੀਆਂ ਅਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ

ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਹੈ ਕਿ ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਵਲੋਂ ਪੰਜਾਬੀ ਯੂਨੀਵਰਸਿਟੀ ਸਮੇਤ ਸਮੁੱਚੀ ਉਚੇਰੀ ਸਿੱਖਿਆ ਦਾ ਸਾਰਾ ਵਿੱਤੀ ਖਰਚਾ ਚੁੱਕਣ ਲਈ ਪੰਜਾਬ ਸਰਕਾਰ ਠੋਸ ਵਿੱਤੀ ਨੀਤੀ ਬਣਾ ਕੇ ਲਾਗੂ ਕੀਤਾ ਜਾਵੇਗਾ ਅਤੇ ਪੰਜਾਬੀ ਯੂਨੀਵਰਸਿਟੀ ਦਾ 150 ਕਰੋੜ ਕਰਜ਼ਾ ਮੁਆਫ ਕਰਨ ਦੀ ਮੰਗ ਰੱਖੀ ਜਾ ਰਹੀ ਹੈ। 

ਕਾਬਿਲੇਗੌਰ ਹੈ ਕਿ ਪੰਜਾਬ ਸਰਕਾਰ ਵਲੋਂ 3 ਮਹੀਨਿਆਂ ਦੀ 90 ਕਰੋੜ ਦੀ ਗਰਾਂਟ ਲਈ ਚਿੱਠੀ ਵੀ ਜਾਰੀ ਕਰ ਦਿੱਤੀ ਗਈ ਹੈ ਪਰ ਫਿਰ ਵੀ ਯੂਨੀਵਰਸਿਟੀ ਬਚਾਓ ਮੋਰਚਾ ਪੱਕੇ ਹੱਲ ਦੀ ਮੰਗ ਨੂੰ ਲੈ ਕੇ ਅੜਿਆ ਹੋਇਆ ਹੈ।

ਇਹ ਵੀ ਪੜ੍ਹੋ: Canada 'ਚ ਹਿੰਦੂ ਮੰਦਰ 'ਤੇ ਹਮਲਾ, ਭੰਨਤੋੜ ਕਰ ਕੰਧਾਂ 'ਤੇ ਲਿਖੇ ਗਏ ਭਾਰਤ ਵਿਰੋਧੀ ਨਾਅਰੇ

Related Post