ਹੋਲਾ ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਜਾ ਰਹੀ ਸੰਗਤ ਨਾਲ ਭਰਿਆ ਟੈਂਪੂ ਹੋਇਆ ਹਾਦਸੇ ਦਾ ਸ਼ਿਕਾਰ

ਹੁਸ਼ਿਆਰਪੁਰ ਦੇ ਕਸਬਾ ਦਸੂਹਾ ਤਲਵਾੜਾ ਰੋਡ ’ਤੇ ਪੈਂਦੇ ਅੱਡਾ ਘੋਗਰਾ ਵਿਖੇ ਅੱਜ ਤੜਕੇ ਹੋਲਾ ਮਹੱਲਾ ਮਨਾਉਣ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਾ ਰਹੀ ਸੰਗਤ ਹਾਦਸੇ ਦਾ ਸ਼ਿਕਾਰ ਹੋ ਗਿਆ।

By  Aarti March 2nd 2023 04:42 PM

ਵਿੱਕੀ ਅਰੋੜਾ (ਹੁਸ਼ਿਆਰਪੁਰ, 2 ਮਾਰਚ): ਜ਼ਿਲ੍ਹੇ ਦੇ ਕਸਬਾ ਦਸੂਹਾ ਤਲਵਾੜਾ ਰੋਡ ’ਤੇ ਪੈਂਦੇ ਅੱਡਾ ਘੋਗਰਾ ਵਿਖੇ ਅੱਜ ਤੜਕੇ ਹੋਲਾ ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਾ ਰਹੀ ਸੰਗਤ ਹਾਦਸੇ ਦਾ ਸ਼ਿਕਾਰ ਹੋ ਗਿਆ। ਮਿਲੀ ਜਾਣਕਾਰੀ ਮੁਤਾਬਿਕ ਸੰਗਤ ਨਾਲ ਭਰਿਆ ਟੈਂਪੂ ਅੰਮ੍ਰਿਤਸਰ ਤੋਂ ਸ੍ਰੀ ਅਨੰਦਪੁਰ ਸਾਹਿਬ ਜਾ ਰਿਹਾ ਸੀ। ਰਸਤੇ ’ਚ ਟੈਂਪੂ ਸੜਕ ਕੰਡੇ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ ਜਿਸ ਕਾਰਨ ਟੈਂਪੂ ਦੇ ਡਰਾਈਵਰ ਸਮੇਤ ਕਈ ਸਵਾਰੀਆਂ ਵੀ ਜ਼ਖਮੀ ਹੋ ਗਈਆਂ।

ਜਾਣਕਾਰੀ ਦਿੰਦੇ ਹੋਏ ਪਿੰਡ ਘੋਗਰਾ ਦੇ ਲੋਕਾਂ ਨੇ ਦੱਸਿਆ ਕਿ ਸਵੇਰੇ ਇਹ ਹਾਦਸਾ ਵਾਪਰਿਆ ਸੀ। ਟੱਕਰ ਇੰਨੀ ਜਿਆਦਾ ਜ਼ੋਰਦਾਰ ਸੀ ਸੜਕ ਕੰਡੇ ਬਿਜਲੀ ਦਾ ਇਕ ਖੰਭਾ ਅਤੇ ਮਿਟਰ ਦਾ ਬਕਸਾ ਵੀ ਟੁੱਟ ਗਿਆ। ਇਸ ਹਾਦਸੇ ਤੋਂ ਬਾਅਦ ਮੌਕੇ ’ਤੇ ਮੌਜੂਦ ਪਿੰਡ ਘੋਗਰਾ ਦੇ ਲੋਕਾਂ ਨੇ ਤੁਰੰਤ ਜਖ਼ਮੀ ਲੋਕਾਂ ਨੂੰ ਟੈਂਪੂ ਵਿਚੋਂ ਬਾਹਰ ਕੱਢ ਕੇ ਐਂਮਬੂਲੈਂਸ ਦੀ ਮਦਦ ਨਾਲ ਦਸੂਹਾ ਦੇ ਸਰਕਾਰੀ ਸਿਵਲ ਹਸਪਤਾਲ ਪਹੁੰਚਾਇਆ। ਦਸੂਹਾ ਪੁਲਿਸ ਵਲੋਂ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ: ਵਿਦੇਸ਼ ਜਾਣ ਤੋਂ ਬਾਅਦ ਵਿਆਹ ਤੋਂ ਮੁਕਰੀ ਲੜਕੀ ਤਾਂ ਨੌਜਵਾਨ ਨੇ ਚੁੱਕਿਆ ਇਹ ਕਦਮ

Related Post