ਬੱਸ ਤੇ ਟਰੈਕਟਰ-ਟਰਾਲੀ ਵਿਚਾਲੇ ਭਿਆਨਕ ਟੱਕਰ, ਜਾਨੀ ਨੁਕਸਾਨ ਤੋਂ ਬਚਾਅ

ਅੰਮ੍ਰਿਤਸਰ ਦੇ ਬੀ ਬਲਾਕ ਚੌਕੀ ਅਧੀਨ ਆਉਂਦੇ ਇਲਾਕਾ ਖ਼ਾਲਸਾ ਕਾਲਜ ਛੇਹਰਟਾ ਰੋਡ ’ਤੇ ਇੱਕ ਨਿੱਜੀ ਬੱਸ ਵਾਲੇ ਨੇ ਇੱਕ ਟ੍ਰੈਕਟਰ ਟਰਾਲੀ ਨੂੰ ਭਿਆਨਕ ਟੱਕਰ ਮਾਰ ਦਿੱਤੀ ਜਿਸ ਕਾਰਨ ਟ੍ਰੈਕਟਰ ਟਰਾਲੀ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ।

By  Aarti January 31st 2023 03:54 PM

ਮਨਿੰਦਰ ਮੋਂਗਾ (ਅੰਮ੍ਰਿਤਸਰ, 31 ਜਨਵਰੀ): ਜ਼ਿਲ੍ਹੇ ਦੇ ਬੀ ਬਲਾਕ ਚੌਕੀ ਅਧੀਨ ਆਉਂਦੇ ਇਲਾਕਾ ਖ਼ਾਲਸਾ ਕਾਲਜ ਛੇਹਰਟਾ ਰੋਡ ’ਤੇ ਇੱਕ ਨਿੱਜੀ ਬੱਸ ਵਾਲੇ ਨੇ ਇੱਕ ਟ੍ਰੈਕਟਰ ਟਰਾਲੀ ਨੂੰ ਭਿਆਨਕ ਟੱਕਰ ਮਾਰ ਦਿੱਤੀ ਜਿਸ ਕਾਰਨ ਟ੍ਰੈਕਟਰ ਟਰਾਲੀ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ। 

ਇਸ ਘਟਨਾ ਤੋਂ ਬਾਅਦ ਟਰਾਲੀ ਦੀਆਂ ਸਾਰੀਆਂ ਇੱਟਾਂ ਸੜਕ ’ਤੇ ਖਿਲਰ ਗਈਆਂ ਜਿਸ ਕਾਰਨ ਭਾਰੀ ਜਾਮ ਲੱਗ ਗਿਆ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮ ਪਹੁੰਚ ਗਈ ਅਤੇ ਮਾਮਲੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਘਟਨਾ ਸਬੰਧੀ ਟ੍ਰੈਕਰਟਰ ਟਰਾਲੀ ਦੇ ਡਰਾਇਵਰ ਨੇ ਦੱਸਿਆ ਕਿ ਬੱਸ ਉਸ ਦੀ ਟਰੈਕਟਰ ਟਰਾਲੀ ਨੂੰ ਪਿੱਛੇ ਤੋਂ ਧੱਕਾ ਮਾਰਿਆ ਗਿਆ ਸੀ। ਉਹ ਸੁਲਤਾਨਵਿੰਡ ਤੋਂ ਛੇਹਰਟਾ ਸਾਹਿਬ ਵੱਲ ਜਾ ਰਹੇ ਸੀ ਅਤੇ ਪਿੱਛੇ ਤੋਂ ਖਾਲਸਾ ਕਾਲਜ ਨੇੜੇ ਇੱਕ ਬੱਸ ਵਾਲੇ ਨੇ ਉਸ ਨੂੰ ਟਕੱਰ ਮਾਰ ਦਿੱਤੀ ਜਿਸ ਕਾਰਨ ਉਸਦਾ ਕਾਫੀ ਨੁਕਸਾਨ ਹੋਇਆ। ਜਿਸਦੇ ਚੱਲਦੇ ਉਸ ਨੇ ਹੁਣ ਆਪਣੇ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਹੈ। ਟ੍ਰੈਕਰਟਰ ਟਰਾਲੀ ਦੇ ਡਰਾਇਵਰ ਨੇ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ। 

ਉੱਥੇ ਹੀ ਦੂਜੇ ਪਾਸੇ ਬੱਸ ਚਾਲਕ ਟ੍ਰੈਕਟਰ ਟਰਾਲੀ ਦੇ ਡਰਾਈਵਰ ਦਾ ਸਤੁੰਲਨ ਵਿਗੜ ਜਾਣ ਦੀ ਗੱਲ ਆਖੀ ਜਾ ਰਹੀ ਹੈ। ਉਸਨੇ ਇਹ ਵੀ ਕਿਹਾ ਕਿ ਉਹ ਬਿਨਾਂ ਨੰਬਰ ਅਤੇ ਬਿਨਾਂ ਕਾਗਜਾਂ ਤੋਂ ਇਹ ਟਰੈਕਟਰ ਟਰਾਲੀ ਸੜਕ ’ਤੇ ਭੱਜਾ ਰਿਹਾ ਹੈ। 

ਫਿਲਹਾਲ ਮਾਮਲੇ ਸਬੰਧੀਪੁਲਿਸ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਜੇਕਰ ਇਹਨਾਂ ਦੋਵੇ ਧਿਰਾਂ ਵਿਚਾਲੇ ਸਮਝੌਤਾ ਨਹੀ ਹੁੰਦਾ ਤਾਂ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ: ਪੰਜਾਬ ਦੀਆਂ ਵੱਖ-ਵੱਖ ਚਰਚਾਂ ’ਚ ਇਨਕਮ ਟੈਕਸ ਵੱਲੋਂ ਛਾਪਾ, ਖੰਗਾਲੇ ਜਾ ਰਹੇ ਰਿਕਾਰਡ

Related Post