ਇੱਕ ਹੋਰ ਪੰਜਾਬੀ ਨੂੰ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਨ ਲਈ ਹੋਈ ਉਮਰ ਕੈਦ ਦੀ ਸਜ਼ਾ!

By  Joshi December 24th 2017 04:47 PM

Punjabi sentenced to life in person in Canada, stabbed wife 14 times: ਕੈਨੇਡਾ 'ਚ ਪੰਜਾਬੀ ਭਾਈਚਾਰੇ ਦਾ ਸਿਰ ਇੱਕ ਵਾਰ ਫਿਰ ਉਦੋਂ ਸ਼ਰਮਾ ਨਾਲ ਝੁਕ ਗਿਆ ਜਦੋਂ ਹਰਿੰਦਰ ਸਿੰਘ ਚੀਮਾ ਨਾਂ ਦੇ (38) ਵਿਅਕਤੀ ਨੂੰ ਅਦਾਲਤ ਵੱਲੋਂ ਉਮਰ ਕੈਦ ਸਜ਼ਾ ਸੁਣਾਈ ਗਈ। ਚੀਮਾ 'ਤੇ ਆਪਣੀ ਪਤਨੀ ਦੇ ਕਤਲ ਦੇ ਦੋਸ਼ ਸਨ। ਸੂਤਰਾਂ ਅਨੁਸਾਰ, ਅਦਾਲਤ ਵੱਲੋਂ ਇਹ ਫੈਸਲਾ ਸੁਣਾਏ ਜਾਣ ਤੋਂ ਬਾਅਦ ਚੀਮਾ ਰੋਣ ਲੱਗਾ। ਅਦਾਲਤ ਵੱਲੋਂ ਲਏ ਗਏ ਫੈਸਲੇ ਮੁਤਾਬਕ 15 ਸਾਲਾਂ ਤਕ ਉਸ ਨੂੰ ਜ਼ਮਾਨਤ ਨਹੀਂ ਮਿਲ ਸਕਦੀ।

ਜੱਜ ਨੇ ਬਿਆਨ ਦਿੰਦਿਆਂ ਕਿਹਾ ਕਿ ਉਸ ਵੱਲੋਂ ਕੀਤਾ ਗਿਆ ਕੰਮ ਬਹੁਤ ਹੀ ਘਿਣੌਨਾ ਸੀ ਅਤੇ ਉਸਨੇ ਆਪਣੇ ਬੱਚਿਆਂ ਤੋਂ ਉਹਨਾਂ ਦੀ ਮਾਂ ਖੋਹੀ ਸੀ।

Punjabi sentenced to life in person in Canada, stabbed wife 14 timesPunjabi sentenced to life in person in Canada, stabbed wife 14 times: ਕੀ ਹੈ ਮਾਮਲਾ?

ਚੀਮਾ ਵੱਲੋਂ 24 ਦਸੰਬਰ, 2007 'ਚ ਆਪਣੀ ਪਤਨੀ ਗੁਰਪ੍ਰੀਤ ਕੌਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਹ ਤਕਰੀਬਨ ਸੱਤ ਸਾਲ ਤੱਕ ਪੁਲਿਸ ਦੀ ਗ੍ਰਿਫਤ ਤੋਂ ਦੂਰ ਭੇਸ ਅਤੇ ਜਗ੍ਹਾਵਾਂ ਬਦਲ ਕੇ ਰਹਿੰਦਾ ਰਿਹਾ ਸੀ।

ਪੁਲਿਸ ਵੱਲੋਂ ਉਸਨੂੰ ਮੋਸਟ ਵਾਟੰਡ ਲਿਸਟ 'ਚ ਪਾਉਣ ਤੋਂ ਬਾਅਦ ਉਸਨੂੰ ਸਾਲ 2015 'ਚ ਅਮਰੀਕਾ ਤੋਂ ਗ੍ਰਿਫਤਾਰ ਕਰ ਕੈਨੇਡਾ  ਲਿਆ ਕੇ ਉਸ 'ਤੇ ਕਤਲ ਦਾ ਮੁਕੱਦਮਾ ਚਲਾਇਆ ਗਿਆ ਸੀ। ਚੀਮਾ ਵੱਲੋਂ ਅਦਾਲਤ 'ਚ ਆਪਣਾ ਗੁਨਾਹ ਕਬੂਲ ਕਰ ਲਿਆ ਗਿਆ ਸੀ।

ਉਸ ਨੇ ਮੰਨਿਆ ਕਿ ਉਸਨੇ ਕਈ ਵਾਰ ਆਪਣੀ ਪਤਨੀ 'ਤੇ ਚਾਕੂ ਨਾਲ ਵਾਰ ਕੀਤੇ ਪਰ ਉਸ ਨੂੰ ਇਹ ਅੰਦਾਜ਼ਾ ਨਹੀਂ ਹੈ ਕਿ ਇਹ ਉਸਨੇ ਕੁੱਲ ਵਾਰ ਕਿੰਨ੍ਹੇ ਕੀਤਾ ਸਨ, ਜਦਕਿ ਪੋਸਟ ਮਾਰਟਮ ਦੀ ਰਿਪੋਰਟ ਦੱਸਦੀ ਹੈ ਕਿ ਗੁਰਪ੍ਰੀਤ ਕੌਰ 'ਤੇ ੧੪ ਵਾਰ ਚਾਕੂ ਨਾਲ ਹਮਲਾ ਕੀਤਾ ਗਿਆ ਸੀ।

Punjabi sentenced to life in person in Canada, stabbed wife 14 times: ਹਰਿੰਦਰ ਚੀਮਾ ਵੱਲੋਂ ਦਿੱਤੇ ਬਿਆਨਾਂ 'ਚ ਉਸਨੇ ਕਿਹਾ ਕਿ, ''ਗੁਰਪ੍ਰੀਤ ਕੌਰ ਅਤੇ ਮੇਰਾ ਝਗੜਾ ਹੋ ਗਿਆ ਸੀ ਅਤੇ ਇਸ ਝਗੜੇ 'ਚ ਉਸਨੇ ਮੇਰੇ 'ਤੇ ਚਾਕੂ ਨਾਲ ਵਾਰ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਉਸ ਨੂੰ ਕਈ ਵਾਰ ਚਾਕੂ ਇਕ ਪਾਸੇ ਰੱਖਣ ਨੂੰ ਕਿਹਾ ਪਰ ਇਸ ਦੌਰਾਨ ਮੈਂ ਬੇਕਾਬੂ ਹੋ ਗਿਆ ਸੀ।" ਦੱਸ ਦੇਈਏ ਕਿ ਫਰਾਰ ਹੋਣ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਹਰਿੰਦਰ ਗੁਆਂਢੀਆਂ ਦੇ ਘਰ ਛੱਡ ਗਿਆ ਸੀ। ਇਸ ਤੋਂ ਅਗਲੇ ਦਿਨ ਉਸਦੀ ਪਤਨੀ ਦੀ ਲਾਸ਼ ਉਸਦੇ ਘਰ ਤੋਂ ਮਿਲੀ ਸੀ।

Punjabi sentenced to life in person in Canada, stabbed wife 14 timesਇੱਥੇ ਇਹ ਦੱਸਣਾ ਬਣਦਾ ਹੈ ਕਿ ਕਤਲ ਦੀ ਘਟਨਾ ਸਮੇਂ ਉਸ ਦੇ ਇਕ ਬੱਚੇ ਦੀ ਉਮਰ ਸਿਰਫ 20 ਦਿਨ ਤੇ ਦੂਜੇ ਦੀ ਉਮਰ 18 ਮਹੀਨੇ ਸੀ।

ਪੁਲਿਸ ਅਧਿਕਾਰੀਆਂ ਨੇ ਚੀਮਾ ਨੂੰ ਉਦੋਂ ਕਾਬੂ ਕੀਤਾ ਜਦੋਂ ਉਹ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾਉਣ ਦੀ ਯੋਜਨਾ ਬਣਾ ਰਿਹਾ ਸੀ।੨੦੧੫ 'ਚ ਉਸਨੂੰ ਗ੍ਰਿਫਤਾਰ ਕਰ ਕੇ ਮਾਂਟਰੀਅਲ ਭੇਜ ਦਿੱਤਾ ਗਿਆ ਸੀ।

Punjabi sentenced to life in person in Canada, stabbed wife 14 timesਸੂਤਰਾਂ ਮੁਤਾਬਕ, ਹਰਿੰਦਰ ਨੇ ਅਦਾਲਤ 'ਚ ਰੋਂਦੇ ਹੋਏ ਕਿਹਾ ਕਿ ਚੰਗਾ ਹੁੰਦਾ ਕਿ ਉਸ ਦੀ ਪਤਨੀ ਹੀ ਉਸ ਨੂੰ ਮਾਰ ਦਿੰਦੀ, ਤਾਂ ਜੋ ਉਸ ਨੂੰ ਇਹ ਦਿਨ ਨਾ ਦੇਖਣੇ ਪੈਂਦੇ।

ਦੱਸ ਦੇਈਏ ਕਿ ਚੀਮਾ ਪਿਛਲੇ ਦੋ ਸਾਲਾਂ ਤੋਂ ਜੇਲ 'ਚ ਬੰਦ ਹੈ ਅਤੇ ਹੁਣ ਉਹ ਜੁਲਾਈ 2030 ਤੋਂ ਪਹਿਲਾਂ ਪੈਰੋਲ 'ਤੇ ਵੀ ਨਹੀਂ ਸਕਦਾ।

—PTC News

Related Post