ਪੰਜਾਬੀ ਨਾਮਵਰ ਗਾਇਕ ਐਲੀ ਮਾਂਗਟ ਰੋਪੜ ਜੇਲ੍ਹ 'ਚੋਂ ਰਿਹਾਅ , ਜੇਲ੍ਹ ਅੱਗੇ ਵੱਡੀ ਗਿਣਤੀ 'ਚ ਪਹੁੰਚੇ ਸੀ ਸਮਰਥਕ 

By  Shanker Badra September 19th 2019 08:04 PM -- Updated: September 19th 2019 08:06 PM

ਪੰਜਾਬੀ ਨਾਮਵਰ ਗਾਇਕ ਐਲੀ ਮਾਂਗਟ ਰੋਪੜ ਜੇਲ੍ਹ 'ਚੋਂ ਰਿਹਾਅ , ਜੇਲ੍ਹ ਅੱਗੇ ਵੱਡੀ ਗਿਣਤੀ 'ਚ ਪਹੁੰਚੇ ਸੀ ਸਮਰਥਕ:ਰੋਪੜ : ਪੰਜਾਬੀ ਨਾਮਵਰ ਗਾਇਕ ਐਲੀ ਮਾਂਗਟ ਤੇ ਰੰਮੀ ਰੰਧਾਵਾ ਦੀ ਲੜਾਈ ਦੀ ਇਨ੍ਹੀਂ ਦਿਨੀਂ ਪੂਰੇ ਪੰਜਾਬ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਸੀ। ਰੋਪੜ ਜੇਲ੍ਹ ਵਿਚ ਬੰਦ ਗਾਇਕ ਐਲੀ ਮਾਂਗਟ ਨੂੰ ਅੱਜ ਸ਼ਾਮ 6.30 ਵਜੇ ਜੇਲ੍ਹ 'ਚੋਂ ਰਿਹਾਅ ਕੀਤਾ ਗਿਆ ਹੈ। ਇਸ ਦੌਰਾਨ ਜਦੋਂ ਐਲੀ ਮਾਂਗਟ ਨੂੰ ਜੇਲ੍ਹ 'ਚੋਂ ਰਿਹਾਅ ਕੀਤਾ ਗਿਆ ਤਾਂ ਵੱਡੀ ਗਿਣਤੀ ਵਿੱਚ ਨੌਜਵਾਨਾਂ ਦਾ ਇਕੱਠ ਦੇਖਣ ਨੂੰ ਮਿਲਿਆ ਹੈ। [caption id="attachment_341629" align="aligncenter" width="300"]Punjabi singers Elly Mangat released From Ropar jail ਪੰਜਾਬੀ ਨਾਮਵਰ ਗਾਇਕ ਐਲੀ ਮਾਂਗਟ ਰੋਪੜ ਜੇਲ੍ਹ 'ਚੋਂ ਰਿਹਾਅ , ਜੇਲ੍ਹ ਅੱਗੇ ਵੱਡੀ ਗਿਣਤੀ 'ਚਪਹੁੰਚੇ ਸੀ ਸਮਰਥਕ[/caption] ਜਦੋਂ ਐਲੀ ਮਾਂਗਟ ਰੋਪੜ ਜੇਲ੍ਹ ਤੋਂ ਰਿਹਾਅ ਹੋ ਕੇ ਬਾਹਰ ਆਏ ਤਾਂ ਚਿੱਟੇ ਰੰਗ ਦੀ ਰੇਂਜ ਰੋਵਰ ਗੱਡੀ ਜੇਲ੍ਹ ਦੇ ਮੁੱਖ ਗੇਟ ਦੇ ਅੰਦਰ ਗਈ। ਇਸ ਮਗਰੋਂ ਐਲੀ ਮਾਂਗਟ ਜੇਲ੍ਹ ਤੋਂ ਬਾਹਰ ਆਏ ਅਤੇ ਬਾਅਦ ਵਿਚ ਐਲੀ ਰੇਂਜ ਰੋਵਰ ਗੱਡੀ ਵਿਚ ਸਵਾਰ ਹੋ ਕੇ ਚਲੇ ਗਏ। ਇਸ ਦੌਰਾਨ ਐਲੀ ਮਾਂਗਟ ਨੇ ਜੇਲ੍ਹ ਦੇ ਬਾਹਰ ਖੜ੍ਹੇ ਪੱਤਰਕਾਰਾਂ ਨਾਲ ਵੀ ਕੋਈ ਗੱਲ ਨਹੀਂ ਕੀਤੀ। [caption id="attachment_341630" align="aligncenter" width="300"]Punjabi singers Elly Mangat released From Ropar jail ਪੰਜਾਬੀ ਨਾਮਵਰ ਗਾਇਕ ਐਲੀ ਮਾਂਗਟ ਰੋਪੜ ਜੇਲ੍ਹ 'ਚੋਂ ਰਿਹਾਅ , ਜੇਲ੍ਹ ਅੱਗੇ ਵੱਡੀ ਗਿਣਤੀ 'ਚਪਹੁੰਚੇ ਸੀ ਸਮਰਥਕ[/caption] ਦੱਸ ਦੇਈਏ ਕਿ ਬੁੱਧਵਾਰ ਨੂੰ ਮੋਹਾਲੀ ਅਦਾਲਤ ਨੇ ਐਲੀ ਮਾਂਗਟ ਨੂੰ ਜ਼ਮਾਨਤ ਦੇ ਦਿੱਤੀ ਸੀ ਪਰ ਰਿਹਾਅ ਅੱਜ ਕੀਤਾ ਗਿਆ ਹੈ।ਐਲੀ ਮਾਂਗਟ ਦੇ ਸੋਸ਼ਲ ਮੀਡੀਆ 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਗਾਇਕ ਐਲੀ ਮਾਂਗਟ ਨੂੰ ਸੋਹਾਣਾ ਪੁਲਿਸ ਨੇ ਧਾਰਾ 295-ਏ ਦੇ ਤਹਿਤ ਗਿ੍ਫਤਾਰ ਕੀਤਾ ਸੀ ਤੇ ਰੋਪੜ ਜੇਲ੍ਹ 'ਚ ਨਿਆਇਕ ਹਿਰਾਸਤ ਵਿਚ ਸੀ। [caption id="attachment_341627" align="aligncenter" width="300"]Punjabi singers Elly Mangat released From Ropar jail ਪੰਜਾਬੀ ਨਾਮਵਰ ਗਾਇਕ ਐਲੀ ਮਾਂਗਟ ਰੋਪੜ ਜੇਲ੍ਹ 'ਚੋਂ ਰਿਹਾਅ , ਜੇਲ੍ਹ ਅੱਗੇ ਵੱਡੀ ਗਿਣਤੀ 'ਚਪਹੁੰਚੇ ਸੀ ਸਮਰਥਕ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੰਜਾਬੀ ਗਾਇਕ ਗੈਰੀ ਸੰਧੂ ਨੂੰ ਲੱਗਾ ਸਦਮਾ , ਮਾਂ ਦਾ ਹੋਇਆ ਦਿਹਾਂਤ ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਰੰਮੀ ਰੰਧਾਵਾ ਤੇ ਐਲੀ ਮਾਂਗਟ ਵਿਚਾਲੇ ਸ਼ਬਦੀ ਲੜਾਈ ਚਲ ਰਹੀ ਸੀ ,ਜਿਸ ਤੋਂ ਬਾਅਦ ਦੋਹਾਂ ਨੇ ਇਕ ਦੂਜੇ ਨੂੰ ਮੁਹਾਲੀ ‘ਚ ਮਿਲਣ ਦਾ ਪਲਾਨ ਬਣਾਇਆ ਸੀ। ਪੁਲਿਸ ਨੇ ਕਿਸੇ ਵੱਡੀ ਵਾਰਦਾਤ ਹੋਣ ਤੋਂ ਪਹਿਲਾ ਹੀ ਐਲੀ ਮਾਂਗਟ ਤੇ ਰੰਮੀ ਰੰਧਾਵਾ ਦੇ ਖਿਲਾਫ ਕਾਰਵਾਈ ਕੀਤੀ ਗਈ। ਐਲੀ ਮਾਂਗਟ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਬਾਅਦ 'ਚ ਕੋਰਟ ਪੇਸ਼ ਕੀਤਾ ਗਿਆ। ਜਿਥੇ ਕੋਰਟ ਨੇ ਐਲੀ ਮਾਂਗਟ ਨੂੰ ਪੇਸ਼ੀ ਦੌਰਾਨ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਸੀ। -PTCNews

Related Post