ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਕੈਟਰੀਨਾ ਕੈਫ ਨੂੰ ਸਿਖਾਈ ਪੰਜਾਬੀ,ਵੀਡੀਓ ਵਾਇਰਲ

By  Shanker Badra July 3rd 2018 06:56 PM

ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਕੈਟਰੀਨਾ ਕੈਫ ਨੂੰ ਸਿਖਾਈ ਪੰਜਾਬੀ,ਵੀਡੀਓ ਵਾਇਰਲ:ਬਾਲੀਵੁੱਡ ਦੇ ਦਿੱਗਜ ਸਿਤਾਰੇ ਸਲਮਾਨ ਖ਼ਾਨ,ਕੈਟਰੀਨਾ ਕੈਫ,ਜੈਕਲੀਨ ਫਰਨਾਂਡਿਸ,ਸੋਨਾਕਸ਼ੀ ਸਿਨਹਾ ਹੁਣ ਵੈਨਕੁਵਰ ਵਿੱਚ ਧਮਾਲਾਂ ਪਾਉਣ ਲਈ ਤਿਆਰ ਹਨ।ਇਨ੍ਹੀਂ ਦਿਨੀਂ ਗੁਰੂ ਰੰਧਾਵਾ,ਮਨੀਸ਼ ਪਾਲ ਅਤੇ ਕੈਟਰੀਨਾ ਕੈਫ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ।ਇਸ ਵੀਡੀਓ ਵਿੱਚ ਉਹ ਕੈਟਰੀਨਾ ਕੈਫ ਨੂੰ ਪੰਜਾਬੀ ਸਿਖਾਉਂਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਵਿੱਚ ਮਨੀਸ਼ ਪਹਿਲਾਂ ਕੈਟਰੀਨਾ ਨੂੰ ਗੁਰੂ ਰੰਧਾਵਾ ਦਾ ਗੀਤ ‘ਤੈਨੂੰ ਸੂਟ ਸੂਟ ਕਰਦਾ’ ਸਿਖਾਉਂਦੇ ਨਜ਼ਰ ਆਉਂਦੇ ਹਨ।ਉਸ ਤੋਂ ਬਾਅਦ ਗੁਰੂ ਵੀ ਕੈਟਰੀਨਾ ਨੂੰ ਉਹੀ ਗੀਤ ਸੁਨਾਉਣ ਨੂੰ ਕਹਿੰਦੇ ਹਨ ਪਰ ਕੈਟਰੀਨਾ ਫਿਰ ਵੀ ਮਾਈ ਨੇਮ ਇਜ਼ ਸ਼ੀਲਾ ਹੀ ਗਾਉਂਦੀ ਹੈ।ਇਹ ਵੀਡੀਓ ਇਨ੍ਹੀਂ ਦਿਨੀਂ ਕਾਫੀ ਵਾਇਰਲ ਹੋ ਰਿਹਾ ਹੈ।ਫੈਨਜ਼ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ।ਇਸ ਤੋੋਂ ਬਾਅਦ ਮਨੀਸ਼ ਅਤੇ ਗੁਰੂ ਰੰਧਾਵਾ ਸਲਮਾਨ ਖ਼ਾਨ ਕੋਲ ਵੀ ਜਾਂਦੇ ਹਨ।ਜਿੱਥੇ ਸਲਮਾਨ ਉਹਨਾਂ ਨਾਲ ਪੰਜਾਬੀ ਗੀਤ ਵੀ ਗਾਉਂਦੇ ਹਨ। Guru Randhawa<" data-captioned width="400" height="400" layout="responsive"> ਇਸ ਤੋਂ ਇਲਾਵਾ ਦੱਸ ਦੇਈਏ ਕਿ ਫ਼ਿਲਮ ਨਵਾਬਜਾਦੇ ਦਾ ਗੀਤ ‘ਹਾਈ ਰੇਟਡ ਗੱਬਰੂ’ ਰਿਲੀਜ਼ ਹੋ ਗਿਆ ਹੈ।ਇਹ ਪੰਜਾਬੀ ਸਿੰਗਰ ਗੁਰੂ ਰੰਧਾਵਾ ਦਾ ਹੀ ਸੁਪਰਹਿਟ ਗੀਤ ਹੈ।ਜਿਸ ਨੂੰ ਬਾਲੀਵੁੱਡ ਲਈ ਰੀਕ੍ਰੀਏਟ ਕੀਤਾ ਗਿਆ ਹੈ।ਗੀਤ ਵਿੱਚ ਵਰੁਣ ਧਵਨ ਅਤੇ ਸ਼ਰਧਾ ਕਪੂਰ ਦੀ ਜੋੜੀ ਡਾਂਸ ਕਰਦੀ ਨਜ਼ਰ ਆ ਰਹੀ ਹੈ।ਜਾਣਕਾਰੀ ਮੁਤਾਬਿਕ ਧਰਮੇਸ਼,ਪੁਨੀਤ ਅਤੇ ਰਾਘਵ ਦੀ ਫ਼ਿਲਮ ਨਵਾਬਜਾਦੇ ਵਿੱਚ ਸ਼ਰਧਾ ਕਪੂਰ ਅਤੇ ਵਰੁਣ ਧਵਨ ਦੀ ਸਪੈਸ਼ਲ ਅਪੀਅਰੈਂਸ ਰੱਖੀ ਗਈ ਹੈ। -PTCNews

Related Post