ਮਸ਼ਹੂਰ ਪੰਜਾਬੀ ਗਾਇਕ ਤੇ ਡਰੈਕਟਰ ਪਰਮੀਸ਼ ਵਰਮਾ ਨੇ ਆਪਣੇ ਫੈਨਸ ਨੂੰ ਦਿੱਤੀ ਇਹ ਜਾਣਕਾਰੀ

By  Shanker Badra April 30th 2018 04:43 PM

ਮਸ਼ਹੂਰ ਪੰਜਾਬੀ ਗਾਇਕ ਤੇ ਡਰੈਕਟਰ ਪਰਮੀਸ਼ ਵਰਮਾ ਨੇ ਆਪਣੇ ਫੈਨਸ ਨੂੰ ਦਿੱਤੀ ਇਹ ਜਾਣਕਾਰੀ:ਗੈਂਗਸਟਰਾਂ ਦੇ ਹਮਲੇ ਤੋਂ ਬਾਅਦ ਮਸ਼ਹੂਰ ਪੰਜਾਬੀ ਗਾਇਕ ਤੇ ਡਰੈਕਟਰ ਪਰਮੀਸ਼ ਵਰਮਾ ਦੀ ਸਿਹਤ 'ਚ ਤੇਜ਼ੀ ਨਾਲ ਸੁਧਾਰ ਆ ਰਿਹਾ ਹੈ।ਪਰਮੀਸ਼ ਦੇ ਫੈਨਜ਼ ਲਈ ਚੰਗੀ ਖ਼ਬਰ ਆ ਰਹੀ ਹੈ।Punjabi Singer Parmeesh Verma Your fence Informationਕੁਝ ਦਿਨ ਪਹਿਲਾਂ ਹੀ ਪਰਮੀਸ਼ ਨੇ ਆਪਣੇ ਫੇਸਬੁੱਕ ਪੇਜ 'ਤੇ ਪੋਸਟਰ ਸ਼ੇਅਰ ਕੀਤਾ ਹੈ।ਇਸ ਪਰਮੀਸ਼ ਦੀ ਦੂਜੀ ਫ਼ਿਲਮ ਦਾ ਪੋਸਟਰ ਹੈ ਜਿਸ ਦਾ ਨਾਂ ਹੈ 'ਜ਼ਹੂਰ'। 'ਜ਼ਹੂਰ' ਉਰਦੂ ਭਾਸ਼ਾ ਦਾ ਸ਼ਬਦ ਹੈ ਜੋ ਅਰਬੀ ਭਾਸ਼ਾ ਤੋਂ ਲਿਆ ਗਿਆ ਹੈ।ਪਰਮੀਸ਼ ਨੇ ਇਸ ਪੋਸਟਰ ਨੂੰ ਸ਼ੇਅਰ ਕਰ ਕੇ ਆਪਣੇ ਫੈਨਸ ਨੂੰ ਦੱਸ ਦਿੱਤਾ ਹੈ ਕਿ ਉਹ ਹੁਣ ਠੀਕ ਹੈ ਤੇ ਜਲਦੀ ਹੀ ਸਕ੍ਰੀਨ 'ਤੇ ਵੀ ਨਜ਼ਰ ਆਵੇਗਾ।Punjabi Singer Parmeesh Verma Your fence Informationਪਰਮੀਸ਼ ਨੇ ਆਪਣੀ ਇਸ ਪੋਸਟ ਨੂੰ ਕੈਪਸ਼ਨ ਵੀ ਦਿੱਤਾ ਹੈ, 'ਵਾਹਿਗੁਰੂ ਦੀ ਮਿਹਰ ਅਤੇ ਫੈਨਸ ਦੀਆਂ ਦੁਆਵਾਂ ਨਾਲ ਇੱਕ ਹੋਰ ਫ਼ਿਲਮ ਦੀ ਫਸਟ ਲੁੱਕ ਸ਼ੇਅਰ ਕਰ ਰਿਹਾ ਹਾਂ,ਉਮੀਦ ਹੈ ਪਸੰਦ ਆਵੇਗੀ।ਪਰਮੀਸ਼ ਦੀ ਇਹ ਫ਼ਿਲਮ 18ਵੀਂ ਸਦੀ ਦੀ ਸੱਚੀ ਘਟਨਾ 'ਤੇ ਆਧਾਰਤ ਹੋਵੇਗੀ।ਇਸ ਤੋਂ ਇਲਾਵਾ ਪਰਮੀਸ਼ ਨੇ ਇਸ ਦੀ ਕੋਈ ਹੋਰ ਜਾਣਕਾਰੀ ਸ਼ੇਅਰ ਨਹੀਂ ਕੀਤੀ।Punjabi Singer Parmeesh Verma Your fence Informationਇਸ ਤੋਂ ਪਹਿਲਾਂ ਪਰਮੀਸ਼ ਫ਼ਿਲਮ 'ਰਾਕੀ ਮੈਂਟਲ' ਨਾਲ ਆਪਣਾ ਡੈਬਿਊ ਕਰ ਚੁੱਕਿਆ ਹੈ ਤੇ ਹਾਲ ਹੀ 'ਚ ਆਏ ਉਸ ਦੇ ਗਾਣੇ 'ਛੜਾ' ਨੂੰ ਯੂ-ਟਿਊਬ 'ਤੇ 34 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।ਪਰਮੀਸ਼ 'ਜ਼ਹੂਰ' ਦੇ ਨਾਲ-ਨਾਲ 'ਸਿੰਘਮ' 'ਚ ਵੀ ਨਜ਼ਰ ਆਵੇਗਾ।ਜਿਸ ਨੂੰ ਕੁਮਾਰ ਮੰਗਤ ਪਾਠਕ,ਅਭਿਸ਼ੇਕ ਪਾਠਕ ਪ੍ਰੋਡਿਊਸ ਤੇ ਓਮਜੀ ਗਰੁੱਪ ਕੋ-ਪ੍ਰੋਡਿਊਸ ਕਰ ਰਿਹਾ ਹੈ। -PTCNews

Related Post