ਕੈਨੇਡਾ 'ਚ ਸਿੱਖ ਨੌਜਵਾਨਾਂ ਨੇ ਲੋੜ੍ਹਵੰਦਾਂ ਨੂੰ ਦੇਖਭਾਲ ਪੈਕੇਜ ਵੰਡੇ

By  Joshi December 29th 2017 01:14 PM -- Updated: December 29th 2017 01:15 PM

Punjabi students distribute clothing, food to Toronto's homeless: ਪੀਲ ਰੀਜਨ ਦੇ ਹਾਈ ਸਕੂਲ ਦੇ ਸਿੱਖ ਸਟੂਡੈਂਟਜ਼ ਵਲੋਂ ਬਣਾਈ ਗਈ ਸਿੱਖ ਯੂਥ ਫੈਡਰੇਸ਼ਨ  ਵਲੋਂ ਟੋਰਾਂਟੋ ਡਾਊਨਟਾਊਨ ਦੇ ਬੇਘਰ ਲੋਕਾਂ ਨੂੰ ਕੇਅਰ ਪੈਕੇਜ ਅਤੇ ਕੱਪੜੇ ਵੰਡੇ ਗਏ।

ਇਸ ਦੌਰਾਨ ਕਰੀਬ 200 ਨੌਜਵਾਨਾਂ ਨੇ 300 ਸੰਭਾਲ ਪੈਕੇਜਾਂ ਨੂੰ ਲੋੜ੍ਹਵੰਦਾਂ ਨੂੰ ਸੌਂਪਿਆ, ਜਿਸ ਵਿਚ ਸਵੈਟਰ, ਕੈਪ, ਦਸਤਾਨੇ, ਖਾਣ ਪੀਣ ਅਤੇ ਹੋਰ ਜ਼ਰੂਰਤ ਦਾ ਸਾਮਾਨ ਦਿੱਤਾ ਗਿਆ।

Punjabi students distribute clothing, food to Toronto's homelessਇਸ ਮੌਕੇ ਗੱਲਬਾਤ ਕਰਦਿਆਂ ਆਯੋਜਕ ਨੇ ਕਿਹਾ ਕਿ "ਅਸੀਂ ਇੱਥੇ ਟੋਰਾਂਟੋ ਵਿੱਚ, ਉਨ੍ਹਾਂ ਲੋਕਾਂ ਦੀ ਮਦਦ ਕਰ ਰਹੇ ਹਾਂ ਜਿਨ੍ਹਾਂ ਨੂੰ ਸਾਡੀ ਮਦਦ ਦੀ ਲੋੜ ਹੈ, ਜਿਨ੍ਹਾਂ ਨੂੰ ਸਾਡੀ ਸਹਾਇਤਾ ਦੀ ਜ਼ਰੂਰਤ ਹੈ, ਤਾਂ ਜੋ ਕੋਈ ਵੀ ਲੋੜ੍ਹਵੰਦ ਮੁੱਢਲੀਆਂ ਸ਼ੈਆਂ ਤੋਂ ਵਾਂਝਾ ਨਾ ਰਹਿ ਜਾਵੇ।"

Punjabi students distribute clothing, food to Toronto's homelessPunjabi students distribute clothing, food to Toronto's homeless: ਇੱਕ ਸਾਲ ਪਹਿਲਾਂ ਸ਼ੁਰੂ ਹੋਈ ਇਸ ਫੈਡਰੇਸ਼ਨ ਵੱਲੋਂ ਉਸ ਸਮੇਂ 150 ਦੇ ਕਰੀਬ ਦੇਖਭਾਲ ਪੈਕੇਜ ਵੰਡੇ ਗਏ ਸਨ।

ਇਹ ਉਪਰਾਲਾ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਸੀ ਅਤੇ ਇਨਸਾਨੀਅਤ ਦਾ ਸੰਦੇਸ਼ ਹਰ ਘਰ 'ਚ ਪਹੁੰਚਾਉਣ ਲਈ ਕੀਤਾ ਗਿਆ ਸੀ।

—PTC News

Related Post