ਪ੍ਰੋਫ਼ੈਸਰ ਅਰਵਿੰਦ ਕੀਤੇ ਗਏ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਨਿਯੁਕਤ

By  Jagroop Kaur April 20th 2021 06:43 PM -- Updated: April 20th 2021 07:07 PM

ਇੰਡੀਅਨ ਇੰਸਟੀਚਿਊਟ ਆਫ਼ ਐਜੂਕੇਸ਼ਨ ਐਂਡ ਰਿਸਰਚ ਮੁਹਾਲੀ ਦੇ ਪ੍ਰੋਫੈਸਰ ਅਰਵਿੰਦ ਨੂੰ 3 ਸਾਲਾਂ ਦੇ ਲਈ ਪੰਜਾਬੀ ਯੂਨੀਵਰਸਿਟੀ ਦਾ ਨਵਾਂ ਵਾਈਸ ਚਾਂਸਲਰ ਲਾਇਆ ਗਿਆ ਹੈ , ਕਮੇਟੀ ਨੇ ਅਖੀਰਲੇ ਪੜਾਅ ਵਿਚ ਤਿੰਨ ਉਮੀਦਵਾਰਾਂ ਦਾ ਪੈਨਲ ਬਣਾ ਕੇ ਮੁੱਖ ਮੰਤਰੀ ਨੂੰ ਪੇਸ਼ ਕੀਤਾ ਸੀ। ਮੁੱਖ ਮੰਤਰੀ ਨੇ ਅੱਜ ਤਿੰਨ ਮੈਂਬਰੀ ਕਮੇਟੀ ਵੱਲੋਂ ਭੇਜੇ 3 ਉਮੀਦਵਾਰਾਂ ਦੇ ਪੈਨਲ ਵਿਚੋਂ ਪ੍ਰੋਫੈਸਰ ਅਰਵਿੰਦ ਦੀ ਚੋਣ ਕੀਤੀ ਹੈ

Also Read | Punjab CM announces stricter curb; here’s what’s opened and closed?

ਇਸ ਚੋਣ ਮੁੱਖ ਸਕੱਤਰ ਵਿਨੀ ਮਹਾਜਨ ਦੀ ਅਗਵਾਈ ਵਾਲੀ 4 ਮੈਂਬਰੀ ਕਮੇਟੀ ਨੇ ਕੀਤੀ ਮੁੱਢਲੀ ਚੋਣ ਵਿਚ ਕੀਤੀ ਗਈ ਹੈ। ਦੱਸਣਯੋਗ ਹੈ ਕਿ ਇਸ ਦੇ ਲਈ ਕੁੱਲ੍ਹ 65 ਵਿਅਕਤੀਆਂ ਨੇ ਉਪ ਕੁਲਪਤੀ ਦੀ ਅਸਾਮੀ ਲਈ ਅਪਲਾਈ ਕੀਤਾ ਸੀ।

Also Read | Punjab CM announces stricter curb; here’s what’s opened and closed?

ਇੱਥੇ ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਉਪ-ਕੁਲਪਤੀ ਡਾ. ਬੀ. ਐੈੱਸ. ਘੁੰਮਣ ਦੇ ਅਸਤੀਫ਼ਾ ਦੇਣ ਤੋਂ ਬਾਅਦ ਆਈ. ਏ. ਐਸ.ਅਧਿਕਾਰੀ ਸ਼੍ਰੀਮਤੀ ਰਵਨੀਤ ਕੌਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਕਾਰਜਕਾਰੀ ਉਪ-ਕੁਲਪਤੀ ਨਿਯੁਕਤ ਕੀਤਾ ਗਿਆ ਸੀ ।ਵਿੱਤੀ ਸੰਕਟ ਨਾਲ ਜੂਝ ਰਹੀ ਪੰਜਾਬੀ ਯੂਨੀਵਰਸਿਟੀ ਵਿਖੇ ਲੰਬੇ ਸਮੇਂ ਤੋਂ ਪੰਜਾਬੀ ਯੂਨੀਵਰਸਿਟੀ ਦੇ ਰੈਗੂਲਰ ਉਪ-ਕੁਲਪਤੀ ਦੀ ਨਿਯੁਕਤੀ ਦੀ ਮੰਗ ਹੋ ਰਹੀ ਸੀ।

ਇਥੇ ਅਹਿਮ ਗੱਲ ਇਹ ਹੈ ਕਿ ਪ੍ਰੋਫੈਸਰ ਅਰਵਿੰਦ ਪਹਿਲੀ ਵਾਰ ਹਿੰਦੂ ਤੌਰ ਤੇ ਪਟਿਆਲਾ ਵਾਈਸ ਚਾਂਸਲਰ ਨਿਯੁਕਤ ਕੀਤੇ ਗਏ ਹਨ ਇਸਤੋਂ ਪਹਿਲਾਂ ਕੋਈ ਵੀ ਹਿੰਦੁ ਵੀਸੀ ਨਹੀਂ ਸੀ। ਦੱਸਣਯੋਗ ਹੈ ਕਿ ਪ੍ਰੋਫੈਸਰ ਅਰਵਿੰਦ ਨੇ ਆਈਆਈਟੀ ਕਾਨਪੁਰ ਤੋਂ 1990 ਵਿੱਚ ਭੌਤਿਕ ਵਿਗਿਆਨ ਵਿੱਚ ਮਾਸਟਰਜ ਕੀਤਾ ਸੀ, ਅਤੇ P.H.D 1997 ਵਿਚ ਇੰਡੀਅਨ ਇੰਸਟੀਚਿਉਟ ਸਾਇੰਸ ਬੰਗਲੌਰ ਵਿਖੇ ਸੈਂਟਰ ਫਾਰ ਫਿਜ਼ਿਕਸ ਅਤੇ ਸੈਂਟਰ ਫਾਰ ਸਿਧਾਂਤਕ ਸਿਖਿਆ ਲਈ।

ਇਸ ਤੋਂ ਬਾਅਦ ਉਹਨਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਫਿਜ਼ਿਕਸ ਵਿਭਾਗ ਵਿਚ, ਇਕ ਫੈਕਲਟੀ ਮੈਂਬਰ ਵਜੋਂ ਸ਼ਾਮਲ ਹੋਇਆ. ਇਸ ਤੋਂ ਬਾਅਦ, ਉਹ 2005 ਵਿਚ ਆਈਆਈਟੀ-ਮਦਰਾਸ ਦੇ ਭੌਤਿਕ ਵਿਗਿਆਨ ਵਿਭਾਗ ਵਿਚ ਫੈਕਲਟੀ ਮੈਂਬਰ ਵਜੋਂ ਸ਼ਾਮਲ ਹੋਇਆ ਅਤੇ 2007 ਵਿਚ IISER ਮੋਹਾਲੀ ਗਏ।

Click here to follow PTC News on Twitter

Related Post