ਅਮਰੀਕਾ ਵਿਚ ਰੋਜ਼ੀ ਰੋਟੀ ਕਮਾਉਣ ਗਏ ਪੰਜਾਬੀ ਨੌਜਵਾਨ ਨਾਲ ਵਾਪਰਿਆ ਅਜਿਹਾ ਭਾਣਾ, ਦਰਦਨਾਕ ਮੌਤ

By  Shanker Badra June 13th 2020 03:22 PM

ਅਮਰੀਕਾ ਵਿਚ ਰੋਜ਼ੀ ਰੋਟੀ ਕਮਾਉਣ ਗਏ ਪੰਜਾਬੀ ਨੌਜਵਾਨ ਨਾਲ ਵਾਪਰਿਆ ਅਜਿਹਾ ਭਾਣਾ, ਦਰਦਨਾਕ ਮੌਤ:ਕਪੂਰਥਲਾ : ਪੰਜਾਬੀ ਨੌਜਵਾਨ ਅਕਸਰ ਹੀ ਵਿਦੇਸ਼ਾਂ ਵਿਚ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਜਾਂਦੇ ਹਨ ਪਰ ਓਥੇ ਉਹਨਾਂ ਨਾਲ ਕੁਝ ਅਜਿਹੇ ਹਾਦਸੇ ਵਾਪਰਦੇ ਹਨ ਕਿ ਉਹ ਆਪਣੀ ਜਾਨ ਹੀ ਗੁਆ ਦਿੰਦੇ ਹਨ। ਅਜਿਹਾ ਹੀ ਇੱਕ ਹਾਦਸਾ ਕਪੂਰਥਲਾ ਦੇ ਪਿੰਡ ਨੰਗਲ ਲੁਬਾਣਾ ਦੇ ਨੌਜਵਾਨ ਨਾਲ ਵਾਪਰਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਪਿੰਡ ਨੰਗਲ ਲੁਬਾਣਾ ਦਾ ਇੱਕ ਨੌਜਵਾਨ ਜਗਜੀਤ ਸਿੰਘ ਪੁੱਤਰ ਸੁਖਜੀਤ ਸਿੰਘ ਪੰਜ ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਵਾਸਤੇ ਅਮਰੀਕਾ ਗਿਆ ਸੀ। ਓਥੇ ਉਹ  ਆਪਣੇ ਭਰਾ ਕੁਲਦੀਪ ਸਿੰਘ ਕੋਲ ਕੈਲੇਫੋਰਨੀਆ ਦੇ ਸ਼ਹਿਰ ਮੰਡੋਰਾ(ਫਰੀਜਨੋ) ਵਿਚ ਰਹਿ ਰਿਹਾ ਸੀ।

Punjabi youth Road Accident in US ਅਮਰੀਕਾ ਵਿਚ ਰੋਜ਼ੀ ਰੋਟੀ ਕਮਾਉਣ ਗਏ ਪੰਜਾਬੀ ਨੌਜਵਾਨ ਨਾਲ ਵਾਪਰਿਆ ਅਜਿਹਾ ਭਾਣਾ, ਦਰਦਨਾਕ ਮੌਤ

ਜਦੋਂ ਉਹ ਬੀਤੇ ਦਿਨੀਂ ਆਪਣੇ ਇਕ ਸਾਥੀ ਨਾਲ ਟਰਾਲਾ ਲੈ ਕੇ ਨਿਊਯਾਰਕ ਜਾ ਰਿਹਾ ਸੀ ਤਾਂ ਅਚਾਨਕ ਉਸਦਾ ਟਰਾਲਾ ਬੇਕਾਬੂ ਹੋ ਕੇ ਪਲਟ ਗਿਆ। ਜਿਸ ਕਰਕੇ ਜਗਜੀਤ ਸਿੰਘ ਦੇ ਕਾਫ਼ੀ ਸੱਟਾਂ ਲੱਗੀਆਂ , ਜਦਕਿ ਟਰੱਕ ਚਲਾਕ ਨੇ ਟਰੱਕ ਤੋਂ ਛਾਲ ਮਾਰ ਦਿੱਤੀ। ਗੰਭੀਰ ਸੱਟਾਂ ਲੱਗਣ ਕਾਰਨ ਜਗਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਜਦੋਂ ਉਸਦੀ ਮੌਤ ਦੀ ਖ਼ਬਰ ਉਸਦੇ ਪਿੰਡ ਪਹੁੰਚੀ ਤਾਂ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਛਾ ਗਈ ਹੈ। ਜਿਸ ਤੋਂ ਬਾਅਦ ਉਸਦੇ ਪਰਿਵਾਰ ਵਾਲਿਆਂ ਦਾ ਰੋ -ਰੋ ਕੇ ਬੁਰਾ ਹਾਲ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪੰਜਾਬੀ ਨੌਜਵਾਨਾਂ ਨਾਲ ਵਿਦੇਸ਼ਾਂ ਵਿੱਚ ਕਈ ਹਾਦਸੇ ਵਾਪਰੇ ਹਨ।

-PTCNews

Related Post