ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਓਲੰਪਿਕ ਦਿਵਸ ਮੌਕੇ ਲਾਈਵ ਫਿਟਨੈੱਸ ਪ੍ਰੋਗਰਾਮ 'ਚ ਲਵੇਗੀ ਹਿੱਸਾ

By  Shanker Badra June 20th 2020 10:43 AM

ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਓਲੰਪਿਕ ਦਿਵਸ ਮੌਕੇ ਲਾਈਵ ਫਿਟਨੈੱਸ ਪ੍ਰੋਗਰਾਮ 'ਚ ਲਵੇਗੀ ਹਿੱਸਾ:ਨਵੀਂ ਦਿੱਲੀ : ਵਿਸ਼ਵ ਚੈਂਪੀਅਨ ਤੇ ਓਲੰਪਿਕ ਸਿਲਵਰ ਮੈਡਲ ਜੇਤੂ ਭਾਰਤੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ 23 ਜੂਨ ਨੂੰ ਵਿਸ਼ਵ ਓਲੰਪਿਕ ਦਿਵਸ ਮੌਕੇ ਕਰਵਾਏ ਜਾਣ ਵਾਲੇ ਲਾਈਵ ਫਿਟਨੈੱਸ ਪ੍ਰਰੋਗਰਾਮ ਵਿਚ ਵਿਸ਼ਵ ਭਰ ਦੇ  22 ਚੋਟੀ ਦੇ ਐਥਲੀਟਾਂ ਨਾਲ ਹਿੱਸਾ ਲਵੇਗੀ। ਰਾਸ਼ਟਰਮੰਡਲ ਤੇ ਏਸ਼ੀਅਨ ਖੇਡਾਂ ਦੀ ਚੈਂਪੀਅਨ ਭਲਵਾਨ ਵਿਨੇਸ਼ ਫੋਗਾਟ ਵੀ ਇਸ ਸਮਾਗਮ ਦਾ ਹਿੱਸਾ ਹੋਵੇਗੀ, ਜੋ ਪੂਰੀ ਦੁਨੀਆ ਦੇ 23 ਓਲੰਪਿਕ ਖਿਡਾਰੀਆਂ ਨਾਲ ਪਹਿਲਾਂ ਤੋਂ ਰਿਕਾਰਡ ਕੀਤੇ ਗਏ ਵੀਡੀਓ ਵਿਚ ਆਪਣੇ ਖ਼ਾਸ ਵਰਕਆਊਟ ਨੂੰ ਦਿਖਾਏਗੀ। [caption id="attachment_412834" align="aligncenter" width="300"]PV Sindhu to take part in worldwide live workout on Olympic Day ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਓਲੰਪਿਕ ਦਿਵਸ ਮੌਕੇ ਲਾਈਵ ਫਿਟਨੈੱਸ ਪ੍ਰੋਗਰਾਮ 'ਚ ਲਵੇਗੀ ਹਿੱਸਾ[/caption] ਇਸ ਵੀਡੀਓ ਵਿਚ ਖਿਡਾਰੀ ਆਪਣੇ ਪਸੰਦੀਦਾ ਵਰਕਆਊਟ ਨੂੰ ਦਿਖਾਉਣਗੇ, ਜੋ ਓਲੰਪਿਕ ਚੈਨਲ 'ਤੇ ਉਪਲੱਬਧ ਹੋਵੇਗਾ। ਸਿੰਧੂ ਪੂਰੀ ਦੁਨੀਆ ਦੇ ਉਨ੍ਹਾਂ ਐਥਲੀਟਾਂ ਵਿਚ ਸ਼ਾਮਲ ਹੋਵੇਗੀ,ਜਿਨ੍ਹਾਂ ਦੇ ਵਰਕਆਊਟ ਦਾ ਸਿੱਧਾ ਪ੍ਰਸਾਰਣ ਓਲੰਪਿਕ ਦੇ ਇੰਸਟਾਗ੍ਰਾਮ ਪੇਜ਼ 'ਤੇ ਕੀਤਾ ਜਾਵੇਗਾ। ਸਿੰਧੂ ਹੈਦਰਾਬਾਦ ਦੇ ਆਪਣੇ ਘਰ 'ਚ ਆਨਲਾਈਨ ਇਸ ਨਾਲ ਜੁੜੇਗੀ। ਇਸ ਦਾ ਪ੍ਰਸਾਰਣ ਵੱਖ-ਵੱਖ 20 ਟਾਈਮ ਜ਼ੋਨਾਂ ਵਿਚ ਸਵੇਰੇ 11 ਵਜੇ ਕੀਤਾ ਜਾਵੇਗਾ। -PTCNews

Related Post