ਫੌਜੀ ਜਵਾਨਾਂ ਦੀ ਛੁੱਟੀ 'ਤੇ ਭਾਰੀ ਪਿਆ ਰੇਲ ਬੰਦ ਦਾ ਅਸਰ

By  Jagroop Kaur November 6th 2020 04:07 PM -- Updated: November 6th 2020 04:17 PM

ਬਠਿੰਡਾ : ਇਕ ਪਾਸੇ ਬੀਤੇ ਲੰਬੇ ਸਮੇਂ ਤੋਂ ਕਿਸਾਨੀ ਬਿੱਲਾਂ ਖਿਲਾਫ ਲੜ ਰਹੇ ਕਿਸਾਨ ਸੰਘਰਸ਼ ਦੀ ਰਾਹ 'ਤੇ ਡਟੇ ਹੋਏ ਹਨ। ਉਥੇ ਹੀ ਇਸ ਮੌਕੇ ਸੂਬੇ 'ਚ ਰੇਲ ਆਵਾਜਾਈ ਬੰਦ ਹੋਣ ਕਾਰਨ ਆਮ ਵਰਗ ਤੋਂ ਲੈਕੇ ਹਰ ਇਕ ਉਤੇ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਜਿਥੇ ਰੇਲ ਬੰਦ ਦੇ ਚੱਲਦਿਆਂ ਪੰਜਾਬ ਦਾ ਸੰਪਰਕ ਦੇਸ਼ ਦੇ ਹੋਰਨਾਂ ਸੂਬਿਆਂ ਨਾਲੋਂ ਟੁੱਟਣ ਕਾਰਨ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ।ਇਸ ਸਭ ਦੇ ਵਿਚਾਲੇ ਤਿਉਹਾਰਾਂ ਦਾ ਸੀਜ਼ਨ ਵੀ ਚਲ ਰਿਹਾ ਹੈ ਜਿਸ ਨਾਲ ਗਰੀਬ ਤੋਂ ਲੈਕੇ ਅਮੀਰ ਆਦਮੀ ਤੱਕ ਪ੍ਰਭਾਵਿਤ ਹੈ |Farmers' Rail Roko in Punjab impacting supply of essential commodities; power plants face coal shortage

ਕਿਓਂਕਿ ਰੇਲ ਬੰਦ ਨਾਲ ਯਾਤਰੀ, ਕਰਮਚਾਰੀ, ਅਤੇ ਵਪਾਰੀ ਵਰਗ ਕਾਫ਼ੀ ਪ੍ਰੇਸ਼ਾਨ ਹਨ। ਵਪਾਰੀਆਂ ਕੋਲ ਵੇਚਣ ਲਈ ਮਾਲ ਨਹੀਂ ਪਹੁੰਚ ਰਿਹਾ ਅਤੇ ਗਰੀਬ ਵਿਅਕਤੀ ਮਹਿੰਗਾ ਸਫ਼ਰ ਕਰਕੇ ਆਪਣੇ ਕੰਮਕਾਰ, ਦਵਾਈ ਆਦਿ ਲੈਣ ਲਈ ਇੱਕ ਤੋਂ ਦੂਜੇ ਸੂਬੇ ਵਿਚ ਨਹੀਂ ਜਾ ਸਕਦਾ। ਕਿਸਾਨਾਂ ਨੂੰ ਫਸਲਾਂ ਦੀ ਬਿਜਾਈ ਲਈ ਖਾਦ ਦੀ ਸਪਲਾਈ ਨਾ ਮਿਲਣ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਥੇ ਹੀ ਇਸ ਮਾਮਲੇ 'ਤੇ ਗੱਲ ਬਾਤ ਕਰਦਿਆਂ ਸਾਬਕਾ ਫੌਜ਼ੀ ਜੀਤ ਸਿੰਘ ਘੁੰਮਣ ਨੇ ਕਿਹਾ ਕਿ ਰੇਲਾਂ ਬੰਦ ਹੋਣ ਕਾਰਨ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਪੰਜਾਬ ਆਉਣ ਵਾਲੇ ਫੌਜ਼ੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।Railways cancel several trains in view of 'rail roko' agitation ਸਾਲ ਵਿਚ ਦੀਵਾਲੀ ਤੇ ਵਿਸਾਖੀ ਦੇ ਤਿਉਹਾਰ ਮੌਕੇ ਜ਼ਿਆਦਾਤਰ ਫੌਜ਼ੀਆਂ ਨੂੰ ਘਰ ਜਾਣ ਲਈ ਕੁੱਝ ਦਿਨਾਂ ਦੀ ਹੀ ਛੁੱਟੀ ਮਿਲਦੀ ਹੈ। ਪ੍ਰੰਤੂ ਇਸ ਵਾਰ ਪੰਜਾਬ ਵਿਚ ਰੇਲ ਸੰਪਰਕ ਬੰਦ ਹੋਣ ਕਾਰਨ ਫੌਜ਼ੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੋਂ ਤੱਕ ਕਿ ਕਈਆਂ ਨੇ ਤਾਂ ਆਪਣੀਆਂ ਛੁੱਟੀਆਂ ਤੱਕ ਮੁਲਤਵੀ ਕਰ ਦਿੱਤੀਆਂ ਹਨ ਕਿਉਂਕਿ ਛੁੱਟੀ ਦਾ ਜ਼ਿਆਦਾ ਸਮਾਂ ਤਾਂ ਸਫ਼ਰ ਵਿਚ ਹੀ ਲੰਘ ਜਾਵੇਗਾ । ਫੌਜ਼ੀ ਜੀਤ ਸਿੰਘ ਦਾ ਕਹਿਣਾ ਹੈ ਕਿ ਦੀਵਾਲੀ ਤੇ ਵਿਸਾਖੀ ਮੌਕੇ ਛੁੱਟੀ ਜਾਣ ਲਈ ਫੌਜ਼ੀਆਂ ਨੂੰ ਫਰੀ ਰੇਲਵੇ ਪਾਸ ਜਾਰੀ ਹੁੰਦੇ ਹਨ ਜਿਨ੍ਹਾਂ ਰਾਹੀਂ ਉਹ ਦੇਸ਼ ਦੇ ਹੋਰਨਾਂ ਰਾਜਾਂ ਵਿਚੋਂ ਰੇਲਵੇ ਸਫ਼ਰ ਕਰਕੇ ਪੰਜਾਬ ਆਪਣੇ ਘਰ ਪਹੁੰਚਦੇ ਹਨ|Coronavirus curbs impact Army formations - The Economic Timesਪਰ ਹੁਣ ਪੰਜਾਬ 'ਚ ਇਹਨਾਂ ਹਲਾਤਾਂ ਨੂੰ ਦੇਖਦੇ ਹੋਏ ਕਈ ਫੌਜੀ ਵੀਰਾਂ ਨੂੰ ਆਪਣੀ ਛੁਟੀ ਦਾ ਬਲੀਦਾਨ ਦੇਣਾ ਪੈ ਰਿਹਾ ਹੈ।ਖੇਤੀ ਬਿੱਲਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਅਤੇ ਕਿਸਾਨਾਂ ਦੇ ਸੰਘਰਸ਼ ਦੇ ਚੱਲਦਿਆਂ ਪੰਜਾਬ ਦਾ ਰੇਲ ਸੰਪਰਕ ਪੂਰੇ ਦੇਸ਼ ਨਾਲੋਂ ਟੁੱਟਿਆ ਪਿਆ ਹੈ।ਰੇਲਾਂ ਬੰਦ ਹੋਣ ਦਾ ਅਸਰ ਪੰਜਾਬ ਦੇ ਹਰ ਵਰਗ ਉਤੇ ਪੈ ਰਿਹਾ ਹੈ ਅਤੇ ਇਸ ਵਾਰ ਪੰਜਾਬ ਦੇ ਲੋਕ ਕਾਲੀ ਦੀਵਾਲੀ ਮਨਾਉਣ ਲਈ ਮਜ਼ਬੂਰ ਹਨ।All India Kisan Sangharsh Coordination Committee Meeting in Delhi for 2 days

solider

Related Post