ਰੇਲਵੇ ਟਰੈਕ ਨਾਲ ਛੇੜਛਾੜ ਕਰਨ 'ਤੇ ਰੇਲਵੇ ਤੇ ਪੁਲਿਸ ਪ੍ਰਸ਼ਾਸਨ ਨੇ ਕੀਤੀ ਜਾਂਚ ਸ਼ੁਰੂ, ਤੋੜੇ 1200 ਕਲੰਪ

By  Riya Bawa June 4th 2022 12:54 PM -- Updated: June 4th 2022 01:58 PM

ਰਾਜਪੁਰਾ: ਬਿਜਲੀ ਨਾਲ ਜੂਝ ਰਹੇ ਪੰਜਾਬ ਦੇ ਬਿਜਲੀ ਖੇਤਰ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਪ੍ਰਭਾਵਿਤ ਕਰਨ ਦੀ ਅੱਜ ਵੱਡੀ ਕੋਸ਼ਿਸ਼ ਕੀਤੀ ਗਈ। ਇਹ ਮਾਮਲਾ ਸਰਾਏ ਬੰਜਾਰਾ ਤੋਂ ਰਾਜਪੁਰਾ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਥਰਮਲ ਬਿਜਲੀ ਪਲਾਂਟ ਤੱਕ ਰੇਲ ਪਟੜੀ ਤੋਂ ਘੱਟੋ-ਘੱਟ 12 ਕਲੰਪ ਨੂੰ ਹਟਾ ਬਿਜਲੀ ਦੀ ਸਪਲਾਈ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਦੂਜੀ ਕੋਸ਼ਿਸ਼ ਹੈ। ਜਾਣਕਾਰੀ ਦੇ ਮੁਤਾਬਿਕ ਰਾਜਪੁਰਾ ਵਿਖੇ ਸਥਿਤ ਥਰਮਲ ਪਲਾਂਟ ਦਾ ਰੇਲਵੇ ਨਾਲ ਲਿੰਕ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ।

 

power

ਰੇਲਵੇ ਟਰੈਕ ਦੇ 1200 ਕਲੰਪ ਤੋੜ ਦਿੱਤੇ ਗਏ ਹਨ ਜਿਸ ਬਾਰੇ ਅੱਜ ਸਵੇਰੇ ਪਤਾ ਲੱਗਾ ਹੈ। ਸਮਾਂ ਰਹਿੰਦਿਆਂ ਟੁੱਟੇ ਕਲੰਪ ਦਾ ਪਤਾ ਲੱਗਣ 'ਤੇ ਵੱਡਾ ਹਾਦਸਾ ਹੋਣੋਂ ਟਲ ਗਿਆ ਹੈ। ਇਸ ਦੀ ਸੂਚਨਾ ਮਿਲਦਿਆਂ ਹੀ ਰੇਲਵੇ ਤੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਰੇਲਵੇ ਟਰੈਕ 'ਤੇ ਜਾਂਚ ਲਈ ਪੁੱਜ ਚੁੱਕੀਆਂ ਹਨ।

ਸੂਤਰਾਂ ਅਨੁਸਾਰ ਪਿਛਲੇ ਮਹੀਨੇ ਵੀ ਇਸੇ ਟਰੈਕ ਤੋਂ 60 ਕਲੰਪ ਤੋੜੇ ਗਏ ਸਨ। ਦੂਸਰੀ ਵਾਰ ਅਜਿਹੀ ਘਟਨਾ ਵਾਪਰਨਾ ਕਿਸੇ ਵੱਡੀ ਸਾਜ਼ਿਸ਼ ਵੱਲ ਇਸ਼ਾਰਾ ਕਰ ਰਿਹਾ ਹੈ। ਥਰਮਲ ਪਲਾਂਟ ਦਾ ਰੇਲ ਸੰਪਰਕ ਟੁੱਟਣ ਨਾਲ ਪਾਵਰ ਸੈਕਟਰ ਤੇ ਰੇਲਵੇ ਦੋਹਾਂ ਨੂੰ ਹੀ ਵੱਡਾ ਨੁਕਸਾਨ ਪੁੱਜ ਸਕਦਾ ਹੈ।

power

 

ਇਹ ਵੀ ਪੜ੍ਹੋ: ਪੰਜਾਬ ਰਾਜ ਸਭਾ ਦੇ ਉਮੀਦਵਾਰਾਂ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਵਿਕਰਮਜੀਤ ਸਿੰਘ ਸਾਹਨੀ ਨੂੰ ਸੌਂਪੇ ਸਰਟੀਫਿਕੇਟ

ਦੱਸ ਦੇਈਏ ਕਿ ਪਿਛਲੇ ਮਹੀਨੇ ਦੇ ਸ਼ੁਰੂ ਵਿੱਚ 60 ਕਲੰਪ ਨੂੰ ਹਟਾ ਦਿੱਤਾ ਗਿਆ ਸੀ। ਸੁਰੱਖਿਆ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਇਸ ਮੌਕੇ ’ਤੇ ਜ਼ਿਲ੍ਹਾ ਪੁਲੀਸ ਤੇ ਰੇਲਵੇ ਪੁਲੀਸ ਦੇ ਅਧਿਕਾਰੀ ਪਹੁੰਚ ਗਏ ਹਨ। ਗੌਰਤਲਬ ਹੈ ਕਿ ਪੰਜਾਬ 'ਚ ਕਈ ਪਾਵਰ ਪਲਾਂਟਾਂ 'ਚ ਕੋਲੇ ਦੀ ਘਾਟ ਦੱਸੀ ਜਾ ਰਹੀ ਹੈ, ਜਿਸ ਨੂੰ ਲੈ ਕੇ ਸੂਬਾ ਸਰਕਾਰਾਂ ਚਿੰਤਾ ਜ਼ਾਹਰ ਕਰ ਚੁੱਕੀਆਂ ਹਨ ਅਤੇ ਕਈ ਬਿਜਲੀ ਪਲਾਂਟ ਕੋਲੇ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ। ਪੰਜਾਬ ਵੀ ਇਸ ਨਾਲ ਪ੍ਰਭਾਵਿਤ ਹੋਇਆ ਹੈ ਅਤੇ ਕਈ ਇਲਾਕਿਆਂ ਵਿੱਚ ਬਿਜਲੀ ਦਾ ਸੰਕਟ ਡੂੰਘਾ ਹੋ ਗਿਆ ਹੈ।

 

ਪੰਜਾਬ ਦੀ ਬਿਜਲੀ ਸਪਲਾਈ ਠੱਪ ਕਰਨ ਦੀ ਵੱਡੀ ਕੋਸ਼ਿਸ਼

ਪੰਜਾਬ ਦੇ ਕਈ ਇਲਾਕਿਆਂ ਵਿੱਚ ਬਿਜਲੀ ਦਾ ਸੰਕਟ ਡੂੰਘਾ ਹੋ ਗਿਆ ਹੈ। ਪੰਜਾਬ ਵਿੱਚ ਕਈ ਘੰਟਿਆਂ ਕੱਟ ਲੱਗ ਰਹੇ ਹਨ ਅਤੇ ਖਦਸ਼ਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ 'ਚ ਹੋਰ ਵਾਧਾ ਹੋਵੇਗਾ।

 

(ਗਗਨ ਦੀਪ ਆਹੂਜਾ ਦੀ ਰਿਪੋਰਟ)

 

-PTC News

Related Post