ਹਲਕਾ ਰਾਜਾਸਾਂਸੀ ਦੇ ਪਿੰਡ ਸ਼ੁਰਾ 'ਚ ਲੋਕਾਂ ਵੱਲੋਂ ਪੰਚਾਇਤੀ ਚੋਣਾਂ ਦਾ ਬਾਈਕਾਟ ,ਪੰਜਾਬ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ

By  Shanker Badra December 30th 2018 10:17 AM

ਹਲਕਾ ਰਾਜਾਸਾਂਸੀ ਦੇ ਪਿੰਡ ਸ਼ੁਰਾ 'ਚ ਲੋਕਾਂ ਵੱਲੋਂ ਪੰਚਾਇਤੀ ਚੋਣਾਂ ਦਾ ਬਾਈਕਾਟ ,ਪੰਜਾਬ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ:ਪੰਜਾਬ 'ਚ ਪੰਚਾਇਤੀ ਚੋਣਾਂ ਲਈ ਅੱਜ ਸਵੇਰੇ 8 ਵਜੇ ਤੋਂ ਵੋਟਾਂ ਪੈ ਰਹੀਆਂ ਹਨ।ਜਿਸ ਦੇ ਲਈ ਵੋਟਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਇਸ ਕਰਕੇ ਅੱਜ ਸਵੇਰੇ ਤੋਂ ਹੀ ਔਰਤਾਂ /ਪੁਰਸ਼ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਲੱਗ ਚੁੱਕੀਆਂ ਹਨ।ਇਸ ਦੌਰਾਨ ਵੋਟਰਾਂ ਨੂੰ ਆਪਣੇ ਮਨ ਪਸੰਦ ਦਾ ਨੁਮਾਇੰਦਾ ਚੁਣਨ ਵਾਸਤੇ ਠੰਡ ਦੀ ਕੋਈ ਪ੍ਰਵਾਹ ਨਹੀਂ ਹੈ।

Rajasansi village Shura Panchayat elections boycott
ਹਲਕਾ ਰਾਜਾਸਾਂਸੀ ਦੇ ਪਿੰਡ ਸ਼ੁਰਾ 'ਚ ਲੋਕਾਂ ਵੱਲੋਂ ਪੰਚਾਇਤੀ ਚੋਣਾਂ ਦਾ ਬਾਈਕਾਟ ,ਪੰਜਾਬ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ

ਇਸ ਦੌਰਾਨ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਸ਼ੁਰਾ 'ਚ ਲੋਕਾਂ ਵੱਲੋਂ ਪੰਚਾਇਤੀ ਚੋਣਾਂ ਦਾ ਬਾਈਕਾਟ ਕੀਤਾ ਗਿਆ ਹੈ।ਓਥੇ ਲੋਕਾਂ ਵੱਲੋਂ ਗ਼ਲਤ ਵਾਰਡ ਬੰਦੀ ਨੂੰ ਲੈ ਕੇ ਬਾਈਕਾਟ ਕੀਤਾ ਗਿਆ ਹੈ।ਇਸ ਤੋਂ ਗੁੱਸੇ ਵਿੱਚ ਲੋਕਾਂ ਨੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਹੈ।

Rajasansi village Shura Panchayat elections boycott
ਹਲਕਾ ਰਾਜਾਸਾਂਸੀ ਦੇ ਪਿੰਡ ਸ਼ੁਰਾ 'ਚ ਲੋਕਾਂ ਵੱਲੋਂ ਪੰਚਾਇਤੀ ਚੋਣਾਂ ਦਾ ਬਾਈਕਾਟ ,ਪੰਜਾਬ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ

ਇਸ ਦੇ ਨਾਲ ਹੀ ਖੰਨਾ ਦੇ ਪਿੰਡ ਅਲੋੜ ਵਿੱਚ ਵੋਟਰ ਲਿਸਟਾਂ ਵਿੱਚ ਹੇਰਾ ਫੇਰੀ ਵੀ ਦੇਖਣ ਨੂੰ ਮਿਲੀ ਹੈ।ਇਸ ਦੌਰਾਨ ਪਿੰਡ ਅਲੋੜ ਵਿਖੇ 5 ਵਾਰ ਸਰਪੰਚ ਅਤੇ ਬਲਾਕ ਸੰਮਤੀ ਚੇਅਰਮੈਨ ਰਹਿ ਚੁੱਕੇ ਅਕਾਲੀ ਦਲ ਦੇ ਸਰਪੰਚ ਦਾ ਨਾਂਅ ਵੋਟਰ ਲਿਸਟ ਵਿੱਚੋਂ ਗਾਇਬ ਹੈ।ਉਨ੍ਹਾਂ ਨੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਪੰਚਾਇਤੀ ਚੋਣਾਂ ਲਈ ਪੁਰਾਣੀਆਂ ਲਿਸਟਾਂ ਦੀਆਂ ਥਾਂ ਰਾਤੋਂ -ਰਾਤ ਨਵੀਆਂ ਲਿਸਟਾਂ ਆਈਆਂ ਹਨ ,ਜਿਸ ਵਿੱਚ ਇਹ ਹੇਰਾ ਫੇਰੀ ਕੀਤੀ ਗਈ ਹੈ।ਇਸ ਤੋਂ ਇਲਾਵਾ ਸਮਰਾਲਾ ਦੇ ਪਿੰਡ ਰੁਪਾਲੋ 'ਚ ਉਮੀਦਵਾਰ ਦਾ ਚੋਣ ਨਿਸ਼ਾਨ ਹੀ ਬਦਲ ਦਿੱਤਾ ਹੈ।ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਾਦੀਆਂ ਦੇ ਪਿੰਡ ਦੁਲੂਆਣਾ 'ਚ ਹੋਣ ਜਾ ਰਹੀਆਂ 3 ਪੰਚਾਂ ਦੀ ਚੋਣ 'ਚ ਇੱਕ ਪੰਚ ਦੇ ਬੈਲਟ ਪੇਪਰ ਨਾਂ ਆਉਣ ਹੰਗਾਮਾ ਮੱਚ ਗਿਆ ਹੈ।

Rajasansi village Shura Panchayat elections boycott
ਹਲਕਾ ਰਾਜਾਸਾਂਸੀ ਦੇ ਪਿੰਡ ਸ਼ੁਰਾ 'ਚ ਲੋਕਾਂ ਵੱਲੋਂ ਪੰਚਾਇਤੀ ਚੋਣਾਂ ਦਾ ਬਾਈਕਾਟ ,ਪੰਜਾਬ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ

ਦੱਸ ਦੇਈਏ ਕਿ ਪੰਜਾਬ ਭਰ 'ਚ ਪੰਚਾਇਤੀ ਚੋਣਾਂ ਲਈ 1,27,87,395 ਵੋਟਰ ਹਨ, ਜਿੰਨ੍ਹਾਂ 'ਚੋਂ 6688245 ਪੁਰਸ਼, 6066245 ਔਰਤਾਂ, 97 ਕਿੰਨਰ ਹਨ।ਇਸ ਦੇ ਨਾਲ ਹੀ 13276 ਪੰਚਾਇਤਾਂ 'ਚੋਂ 4363 ਸਰਪੰਚ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਹਨ।ਪੰਜਾਬ ਅੰਦਰ ਸਰਪੰਚੀ ਦੀਆਂ 8913 ਸੀਟਾਂ ਲਈ 22801 ਤੇ ਪੰਚੀ ਲਈ 76960 ਉਮੀਦਵਾਰ ਚੋਣ ਮੈਦਾਨ 'ਚ ਹਨ ਸੂਬੇ 'ਚ ਪੰਚਾਇਤ ਚੋਣਾਂ ਲਈ 17,268 ਪੋਲਿੰਗ ਬੂਥ ਬਣਾਏ ਗਏ ਹਨ।

-PTCNews

Related Post