ਕੋਰੋਨਾ ਦਾ ਕਹਿਰ, ਮੋਹਾਲੀ 'ਚ ਇੱਕ ਅਤੇ ਰਾਜਪੁਰਾ 'ਚ 5 ਹੋਰ ਮਿਲੇ ਕੋਰੋਨਾ ਪਾਜ਼ੀਟਿਵ ਮਰੀਜ਼

By  Shanker Badra April 21st 2020 12:29 PM -- Updated: April 21st 2020 12:30 PM

ਕੋਰੋਨਾ ਦਾ ਕਹਿਰ, ਮੋਹਾਲੀ 'ਚ ਇੱਕ ਅਤੇ ਰਾਜਪੁਰਾ 'ਚ 5 ਹੋਰ ਮਿਲੇ ਕੋਰੋਨਾ ਪਾਜ਼ੀਟਿਵ ਮਰੀਜ਼:ਪਟਿਆਲਾ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਪਟਿਆਲਾ ਜ਼ਿਲ੍ਹੇ ਵਿੱਚ ਪਿਛਲੇ ਹਫ਼ਤੇ ਤੱਕ ਸਿਰਫ 2 ਕੇਸ ਸੀ ਪਰ ਅਚਾਨਕ ਲਗਾਤਾਰ ਕੇਸ ਸਾਹਮਣੇ ਆਉਣ ਕਰਕੇ ਹੁਣ ਤੱਕ 31 ਮਾਮਲਿਆਂ ਨਾਲ ਪਟਿਆਲਾ ਵੀ ਹੌਸਸਪੌਟ ਬਣ ਗਿਆ ਹੈ। ਪਟਿਆਲਾ ਦੇ ਰਾਜਪੁਰਾ ਬਲਾਕ ਵਿੱਚ 5 ਹੋਰ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਹੁਣ ਜ਼ਿਲ੍ਹੇ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 31 ਹੋ ਗਈ ਹੈ।

ਇਨ੍ਹਾਂ ਵਿੱਚੋਂ ਇੱਕ ਪ੍ਰਾਈਵੇਟ ਹਸਪਤਾਲ ਦਾ ਡਾਕਟਰ ਵੀ ਪਾਜ਼ੀਟਿਵ ਪਾਇਆ ਗਿਆ ਹੈ। ਜਦਕਿ ਪਹਿਲਾਂ ਤੋਂ ਹੀ ਪਾਜ਼ੀਟਿਵ ਰਾਜਪੁਰਾ ਦੀ ਬਜ਼ੁਰਗ ਮਹਿਲਾ ਦੇ 6 ਹੋਰ ਮੈਂਬਰ ਵੀ ਪਹਿਲਾਂ ਹੀ ਪਾਜੀਟਿਵ ਆ ਚੁੱਕੇ ਹਨ।  ਇਸ ਮਗਰੋਂ ਸਿਹਤ ਵਿਭਾਗ ਨੇ ਇਨ੍ਹਾਂ ਪੰਜਾਂ ਮਰੀਜ਼ਾਂ ਨੂੰ ਵੀ ਆਈਸੋਲੇਟ ਕਰ ਦਿੱਤਾ ਹੈ। ਰਾਜਪੁਰਾ ਦੀ ਉਕਤ ਮਹਿਲਾ ਕੋਰੋਨਾ ਪਾਜੀਟਿਵ ਹੋਣ ਦੀ ਪੁਸ਼ਟੀ ਹੋਣ ਤੋਂ ਪਹਿਲਾਂ ਰਾਜਪੁਰਾ ਦੇ 2 ਹਸਪਤਾਲਾਂ ਵਿੱਚ ਦਾਖ਼ਲ ਰਹੀ ਸੀ,ਜਿਨ੍ਹਾਂ ਵਿੱਚੋਂ ਵੀ ਇੱਕ ਡਾਕਟਰ ਦੀ ਰਿਪੋਰਟ ਪਾਜੀਟਿਵ ਆਈ ਹੈ।

ਇਸ ਦੇ ਇਲਾਵਾ ਮੋਹਾਲੀ ਦੇ ਪਿੰਡ ਨਵਾਂਗਾਓਂ 'ਚ ਇਕ 25 ਸਾਲਾ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਉਹ ਪਹਿਲਾਂ ਪਾਜ਼ੀਟਿਵ ਆਏ ਸਫ਼ਾਈ ਕਰਮਚਾਰੀ ਨਾਲ ਇਕੋ ਇਮਾਰਤ 'ਚ ਰਹਿ ਰਿਹਾ ਸੀ। ਇਸ ਮਾਮਲੇ ਨਾਲ ਜ਼ਿਲ੍ਹੇ 'ਚ ਕੁੱਲ ਗਿਣਤੀ 62 ਹੋ ਗਈ ਹੈ ਜਦੋਂਕਿ ਇਸ ਬਿਮਾਰੀ ਨਾਲ 2 ਜਣਿਆਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ 'ਚੋਂ 8 ਜਣੇ ਠੀਕ ਹੋ ਚੁੱਕੇ ਹਨ। ਜ਼ਿਲ੍ਹੇ 'ਚ ਕੁੱਲ 52 ਸਰਗਰਮ ਮਾਮਲੇ ਹਨ।

ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 251 ਪਾਜ਼ੀਟਿਵ ਮਾਮਲੇ ਪਾਏ ਗਏ ਹਨ। ਇਨ੍ਹਾਂ ‘ਚ ਮੋਹਾਲੀ – 62, ਜਲੰਧਰ – 48, ਪਟਿਆਲਾ – 31 , ਪਠਾਨਕੋਟ – 24 , ਨਵਾਂਸ਼ਹਿਰ – 19 , ਲੁਧਿਆਣਾ – 16, ਅੰਮ੍ਰਿਤਸਰ – 11 , ਮਾਨਸਾ – 11, ਹੁਸ਼ਿਆਰਪੁਰ – 7 ,  ਮੋਗਾ – 4 , ਫਰੀਦਕੋਟ – 3 , ਰੋਪੜ – 3, ਸੰਗਰੂਰ – 3 , ਬਰਨਾਲਾ – 2 , ਫਤਿਹਗੜ੍ਹ ਸਾਹਿਬ – 2 , ਕਪੂਰਥਲਾ – 2 ,  ਗੁਰਦਾਸਪੁਰ- 1, ਸ੍ਰੀ ਮੁਕਤਸਰ ਸਾਹਿਬ – 1 , ਫਿਰੋਜ਼ਪੁਰ - 1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 16 ਮੌਤਾਂ ਹੋ ਚੁੱਕੀਆਂ ਹਨ ਅਤੇ 38 ਮਰੀਜ਼ ਠੀਕ ਹੋ ਚੁੱਕੇ ਹਨ।

-PTCNews

Related Post