ਰਾਜਪੁਰਾ 'ਚ ਗੰਨੇ ਦੀ ਫਸਲ ਨੂੰ ਅਚਾਨਕ ਲੱਗੀ ਅੱਗ, ਇੰਨ੍ਹੇ ਕਿੱਲੇ ਸੜ੍ਹ ਕੇ ਹੋਏ ਸੁਆਹ

By  Joshi October 27th 2018 10:30 AM -- Updated: October 27th 2018 12:07 PM

ਰਾਜਪੁਰਾ 'ਚ ਗੰਨੇ ਦੀ ਫਸਲ ਨੂੰ ਅਚਾਨਕ ਲੱਗੀ ਅੱਗ, ਇੰਨ੍ਹੇ ਕਿੱਲੇ ਸੜ੍ਹ ਕੇ ਹੋਏ ਸੁਆਹ,ਪਟਿਆਲਾ: ਅੰਨਦਾਤਾ ਕਿਹਾ ਜਾਣ ਵਾਲਾ ਕਿਸਾਨ ਉਸ ਸਮੇਂ ਮੁਸ਼ਕਿਲਾਂ ਵਿੱਚ ਪੈ ਜਾਂਦਾ ਹੈ, ਜਦੋ ਉਸ ਦੀ ਫਸਲ ਖਰਾਬ ਹੋ ਜਾਂਦੀ ਹੈ। ਪੁੱਤਾਂ ਵਾਂਗੂ ਪਾਲੀ ਹੋਈ ਫਸਲ ਜਦੋ ਨਸ਼ਟ ਹੋ ਜਾਂਦੀ ਹੈ ਤਾਂ ਇੱਕ ਕਿਸਾਨ ਨੂੰ ਹੀ ਪਤਾ ਹੁੰਦਾ ਹੈ ਕਿ ਉਸ ਤੇ ਕੀ ਬੀਤ ਰਹੀ ਹੈ। ਅਜਿਹਾ ਇੱਕ ਮਾਮਲਾ ਰਾਜਪੁਰਾ 'ਚ ਸਾਹਮਣੇ ਆਇਆ ਹੈ, ਜਿਥੇ ਇੱਕ ਕਿਸਾਨਾਂ ਦੀ 9 ਏਕੜ ਦੇ ਕਰੀਬ ਗੰਨੇ ਦੀ ਫਸਲ ਸੜ੍ਹ ਕੇ ਸੁਆਹ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜਪੁਰਾ ਤੋਂ ਕੁਝ ਕਿਲੋਮੀਟਰ ਦੂਰ ਪੈਂਦੇ ਪਿੰਡ ਬੀਬੀਪੁਰ ਵਿਖੇ ਬੀਤੇ ਦਿਨੀਂ ਖੇਤਾਂ ’ਚ ਲੱਗੀ ਅੱਗ ਨਾਲ 9 ਏਕੜ ਗੰਨੇ ਦੀ ਫਸਲ ਸੜ੍ਹ ਗਈ ਹੈ। ਇਸ ਦੌਰਾਨ ਕਿਸਾਨ ਦਾ ਕਰੀਬ ਸਾਢੇ 12 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਹੋਰ ਪੜ੍ਹੋ: ਮਾਲਕ ਹੋਵੇ ਤਾਂ ਐਸਾ ! ਹੀਰਾ ਕਾਰੋਬਾਰੀ ਨੇ ਦੀਵਾਲੀ ਤੋਂ ਪਹਿਲਾਂ ਆਪਣੇ ਕਰਮਚਾਰੀਆਂ ਨੂੰ ਦਿੱਤੇ ਵੱਡੇ ਗਿਫ਼ਟ ਪਿੰਡ ਬੀਬੀਪੁਰ ਦੇ ਕਿਸਾਨ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ 15 ਕਿੱਲੇ ਗੰਨੇ ਦੀ ਫਸਲ ਨੂੰ ਬੀਤੇ ਦਿਨੀਂ ਅਚਾਨਕ ਅੱਗ ਲੱਗ ਗਈ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਉਹਨਾਂ ਨੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਬੜੀ ਮੁਸ਼ਕਿਲ ਨਾਲ ਕਿਸਾਨ 5 ਕਿੱਲੇ ਫਸਲ ਹੀ ਬਚਾ ਸਕਿਆ। ਕਿਸਾਨ ਨੇ ਪੰਜਾਬ ਸਰਕਾਰ ਤੋਂ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ ਤਾਂ ਜੋ ਉਹ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਸਕੇ। —PTC News

Related Post