ਰਾਜਪੁਰਾ ‘ਚ 2 ਸਕੇ ਭਰਾਵਾਂ ਦੇ ਲਾਪਤਾ ਹੋਣ ਦਾ ਮਾਮਲਾ , ਸਰਾਲਾ ਨੇੜੇ ਨਹਿਰ 'ਚੋਂ ਮਿਲੀ ਅਣਪਛਾਤੇ ਬੱਚੇ ਦੀ ਲਾਸ਼

By  Shanker Badra July 27th 2019 11:44 AM -- Updated: July 27th 2019 11:47 AM

ਰਾਜਪੁਰਾ ‘ਚ 2 ਸਕੇ ਭਰਾਵਾਂ ਦੇ ਲਾਪਤਾ ਹੋਣ ਦਾ ਮਾਮਲਾ , ਸਰਾਲਾ ਨੇੜੇ ਨਹਿਰ 'ਚੋਂ ਮਿਲੀ ਅਣਪਛਾਤੇ ਬੱਚੇ ਦੀ ਲਾਸ਼ :ਰਾਜਪੁਰਾ : ਰਾਜਪੁਰਾ ਦੇ ਨਜ਼ਦੀਕ ਪਿੰਡ ਖੇੜੀ ਗੰਡਿਆ ਵਿਖੇ ਪਿਛਲੇ ਦਿਨੀਂ ਦੋ ਸਕੇ ਭਰਾ ਭੇਦਭਰੀ ਹਾਲਤ ‘ਚ ਗਾਇਬ ਹੋ ਗਏ ਸਨ ਪਰ ਅੱਜ ਪੰਜਵੇ ਦਿਨ ਵੀ ਬੱਚਿਆਂ ਦੀ ਕੋਈ ਉੱਘ-ਸੁੱਘ ਨਹੀਂ ਨਿਕਲੀ।ਉਸ ਦਿਨ ਤੋਂ ਲੈ ਕੇ ਪੁਲਿਸ ਬੱਚਿਆਂ ਦੀ ਭਾਲ ਕਰ ਰਹੀ ਹੈ ਪਰ ਪੁਲਿਸ ਦੇ ਹੱਥ ਅਜੇ ਵੀ ਖਾਲੀ ਹਨ , ਜਿਸ ਕਾਰਨ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦਾ ਗ਼ੁੱਸਾ ਪ੍ਰਸ਼ਾਸਨ ਪ੍ਰਤੀ ਵਧਦਾ ਜਾ ਰਿਹਾ ਹੈ।

Rajpura Two brothers Missing case , Sarala near canal unidentified Chlid Deathbody ਰਾਜਪੁਰਾ ‘ਚ 2 ਸਕੇ ਭਰਾਵਾਂ ਦੇ ਲਾਪਤਾ ਹੋਣ ਦਾ ਮਾਮਲਾ , ਸਰਾਲਾ ਨੇੜੇ ਨਹਿਰ 'ਚੋਂ ਮਿਲੀ ਅਣਪਛਾਤੇ ਬੱਚੇ ਦੀ ਲਾਸ਼

ਇਸ ਦੌਰਾਨ ਅੱਜ ਪੁਲਿਸ ਨੇ ਇੱਕ ਅਣਪਛਾਤੇ ਬੱਚੇ ਦੀ ਲਾਸ਼ ਸਰਾਲਾ ਨੇੜੇ ਨਹਿਰ 'ਚੋਂ ਬਰਾਮਦ ਕੀਤੀ ਹੈ।ਇਸ ਬਾਰੇ ਇਹ ਸ਼ੰਕਾ ਕੀਤੀ ਜਾ ਰਿਹਾ ਹੈ ਕਿ ਇਹ ਲਾਸ਼ ਸਕੇ ਭਰਾਵਾਂ 'ਚੋਂ ਇੱਕ ਦੀ ਹੈ। ਇਸ ਮੌਕੇ 'ਤੇ ਬੱਚੇ ਦੀ ਮਾਤਾ-ਪਿਤਾ ਅਤੇ ਹੋਰ ਸਕੇ ਸੰਬੰਧੀ ਪਹੁੰਚ ਗਏ ਹਨ , ਜਿਹੜੇ ਕਿ ਅਜੇ ਤੱਕ ਲਾਸ਼ ਦੀ ਪਹਿਚਾਣ ਨੂੰ ਲੈ ਕੇ ਦੁਚਿੱਤੀ 'ਚ ਹਨ।

Rajpura Two brothers Missing case , Sarala near canal unidentified Chlid Deathbody ਰਾਜਪੁਰਾ ‘ਚ 2 ਸਕੇ ਭਰਾਵਾਂ ਦੇ ਲਾਪਤਾ ਹੋਣ ਦਾ ਮਾਮਲਾ , ਸਰਾਲਾ ਨੇੜੇ ਨਹਿਰ 'ਚੋਂ ਮਿਲੀ ਅਣਪਛਾਤੇ ਬੱਚੇ ਦੀ ਲਾਸ਼

ਦੱਸਿਆ ਜਾਂਦਾ ਹੈ ਕਿ ਜਦੋਂ ਬੱਚੇ ਦੀ ਮਾਤਾ ਨੇ ਮ੍ਰਿਤਕ ਲਾਸ਼ ਦੇਖੀ ਤਾਂ ਕਿਹਾ ਕਿ ਉਸ ਦਾ ਛੋਟਾ ਬੱਚਾ ਹਸਨਦੀਪ ਹੈ ਪਰ ਬਾਅਦ ਵਿੱਚ ਮੁੱਕਰ ਗਈ ਕਿ ਇਹ ਸਾਡਾ ਬੱਚਾ ਨਹੀਂ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਅਣਪਛਾਤੇ ਬੱਚੇ ਦੀ ਲਾਸ਼ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਲਿਆਂਦਾ ਜਾ ਰਿਹਾ ਹੈ।

Rajpura Two brothers Missing case , Sarala near canal unidentified Chlid Deathbody ਰਾਜਪੁਰਾ ‘ਚ 2 ਸਕੇ ਭਰਾਵਾਂ ਦੇ ਲਾਪਤਾ ਹੋਣ ਦਾ ਮਾਮਲਾ , ਸਰਾਲਾ ਨੇੜੇ ਨਹਿਰ 'ਚੋਂ ਮਿਲੀ ਅਣਪਛਾਤੇ ਬੱਚੇ ਦੀ ਲਾਸ਼

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਇਨਸਾਨੀਅਤ ਸ਼ਰਮਸ਼ਾਰ ! 4 ਸਾਲ ਦੀ ਮਾਸੂਮ ਬੱਚੀ ਨਾਲ ਜ਼ਬਰ ਜਨਾਹ ਦੀ ਕੋਸ਼ਿਸ਼ , ਦੋਸ਼ੀ ਫਰਾਰ

ਦੱਸ ਦੇਈਏ ਕਿ ਬੀਤੀ 22 ਜੁਲਾਈ ਦੀ ਰਾਤ ਕਰੀਬ ਸਾਢੇ ਅੱਠ ਵਜੇ ਦੋਵੇਂ ਭਰਾ ਪਿੰਡ ਦੀ ਇੱਕ ਦੁਕਾਨ ਤੋਂ ਕੁਝ ਸਾਮਾਨ ਲੈਣ ਗਏ ਸਨ ਪਰ ਉਹ ਘਰ ਨਹੀਂ ਪਰਤੇ। ਪਰਿਵਾਰ ਨੇ ਉਸੇ ਰਾਤ ਪੁਲਿਸ ਨੂੰ ਬੱਚਿਆਂ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਪਰ ਪੁਲਿਸ ਨੇ ਕੋਈ ਦਿਲਚਸਪੀ ਨਹੀਂ ਦਿਖਾਈ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਪੁਲਿਸ ਦੀ ਢਿੱਲੀ ਕਾਰਵਾਈ ਨੂੰ ਲੈ ਕੇ ਦੋ ਦਿਨ ਰਾਜਪੁਰਾ -ਪਟਿਆਲਾ ਮੁੱਖ ਮਾਰਗ ‘ਤੇ ਧਰਨਾ ਵੀ ਦਿੱਤਾ ਸੀ।

-PTCNews

Related Post