ਹੋਰ ਖਬਰਾਂ

ਇਨਸਾਨੀਅਤ ਸ਼ਰਮਸ਼ਾਰ ! 4 ਸਾਲ ਦੀ ਮਾਸੂਮ ਬੱਚੀ ਨਾਲ ਜ਼ਬਰ ਜਨਾਹ ਦੀ ਕੋਸ਼ਿਸ਼ , ਦੋਸ਼ੀ ਫਰਾਰ

By Shanker Badra -- July 27, 2019 11:07 am

ਇਨਸਾਨੀਅਤ ਸ਼ਰਮਸ਼ਾਰ ! 4 ਸਾਲ ਦੀ ਮਾਸੂਮ ਬੱਚੀ ਨਾਲ ਜ਼ਬਰ ਜਨਾਹ ਦੀ ਕੋਸ਼ਿਸ਼ , ਦੋਸ਼ੀ ਫਰਾਰ:ਖੰਨਾ : ਪੰਜਾਬ 'ਚ ਬਲਾਤਕਾਰ ਦੀਆਂ ਘਟਨਾਵਾਂ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ। ਇਨ੍ਹਾਂ ਘਟਨਾਵਾਂ ਨਾਲ ਸ਼ਰਮਸਾਰ ਕਰਨ ਦਾ ਸਿਲਸਿਲਾ ਜਾਰੀ ਹੈ। ਸਾਨੂੰ ਹਰ ਰੋਜ਼ ਬਲਾਤਕਾਰ ਦੀ ਘਟਨਾ ਸੁਣਨ ਅਤੇ ਦੇਖਣ ਨੂੰ ਮਿਲਦੀ ਹੈ। ਹੁਣ ਇੱਕ ਫ਼ਿਰ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਖੰਨਾ ਤੋਂ ਸਾਹਮਣੇ ਆਈ ਹੈ। ਜਿਥੇ ਇਕ ਪ੍ਰਵਾਸੀ ਮਜ਼ਦੂਰ ਦੀ ਮਾਸੂਮ ਬੱਚੀ ਨਾਲ ਜ਼ਬਰ ਜਨਾਹ ਦੀ ਕੋਸ਼ਿਸ਼ ਕੀਤੀ।

Khanna New Model Town Try to rape For 4-year-old girl ਇਨਸਾਨੀਅਤ ਸ਼ਰਮਸ਼ਾਰ ! 4 ਸਾਲ ਦੀ ਮਾਸੂਮ ਬੱਚੀ ਨਾਲ ਜ਼ਬਰ ਜਨਾਹ ਦੀ ਕੋਸ਼ਿਸ਼ , ਦੋਸ਼ੀ ਫਰਾਰ

ਮਿਲੀ ਜਾਣਕਾਰੀ ਅਨੁਸਾਰ ਸਥਾਨਕ ਨਿਊ ਮਾਡਲ ਟਾਊਨ ਅਮਲੋਹ ਰੋਡ ਨੇੜੇ ਇੱਕ ਬਸਤੀ ਵਿਚ ਕੁੱਝ ਮਜ਼ਦੂਰ ਰਹਿੰਦੇ ਹਨ। ਇਸ ਦੌਰਾਨ ਓਥੇ ਬੱਚੀ ਦੇ ਘਰ ਨੇੜੇ ਗੁਆਂਢ 'ਚ ਰਹਿੰਦੇ ਇੱਕ 17-18 ਸਾਲ ਦੇ ਨੌਜਵਾਨ ਨੇ ਸਾਢੇ 4 ਸਾਲ ਦੀ ਬੱਚੀ ਨਾਲ ਜ਼ਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਹੈ।

Khanna New Model Town Try to rape For 4-year-old girl ਇਨਸਾਨੀਅਤ ਸ਼ਰਮਸ਼ਾਰ ! 4 ਸਾਲ ਦੀ ਮਾਸੂਮ ਬੱਚੀ ਨਾਲ ਜ਼ਬਰ ਜਨਾਹ ਦੀ ਕੋਸ਼ਿਸ਼ , ਦੋਸ਼ੀ ਫਰਾਰ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਫਿਲੀਪੀਨਜ਼ ‘ਚ ਲੱਗੇ ਦੋਹਰੇ ਭੂਚਾਲ ਦੇ ਜ਼ਬਰਦਸਤ ਝਟਕੇ ,7 ਲੋਕਾਂ ਦੀ ਮੌਤ , ਕਈ ਜ਼ਖਮੀ

ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਖੰਨਾ ਪੁਲਿਸ ਮੌਕੇ ਤੇ ਪੁੱਜੀ ਅਤੇ ਪੀੜਤ ਬੱਚੀ ਨੂੰ ਮੈਡੀਕਲ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
-PTCNews

  • Share