ਗੈਂਗਸਟਰਾਂ ਨਾਲ ਰਹੇਗਾ ਬਲਾਤਕਾਰੀ ਗੁਰਮੀਤ ਰਾਮ ਰਹੀਮ?

By  Joshi August 29th 2017 02:39 PM -- Updated: August 29th 2017 02:40 PM

ਧੀ ਬਣਾ ਕੇ ਸਾਧਵੀਆਂ ਦਾ ਬਲਾਤਕਾਰ ਕਰਨ ਵਾਲਾ ਡੇਰਾ ਸੱਚਾ ਸੌਦਾ ਦੇ ਮੁਖੀ ਆਪਣੇ ਆਸ਼ਰਮ ਤੋਂ ਸਿੱਧਾ ਜੇਲ 'ਚ ਪਹੁੰਚ ਗਿਆ ਹੈ। Ram Rahim

ਵਰਨਣਯੋਗ ਹੈ ਕਿ ਸੋਮਵਾਰ ਨੂੰ ਰਾਮ ਰਹੀਮ ਨੂੰ ੨੦ ਸਾਲ ਦੀ ਸਜਾ ਸੁਣਾਈ ਗਈ ਸੀ, ਜਿਸ ਤੋਂ ਬਾਅਦ ਸੂਤਰਾਂ ਅਨੁਸਾਰ ਉਸਨੂੰ ਬੈਰਕ 'ਚ ਨਹੀਂ ਬਲਕਿ ਜੇਲ 'ਚ ਸ਼ਿਫਟ ਕਰ ਦਿੱਤਾ ਗਿਆ ਹੈ।

ਸਮੇਂ ਦੇ ਬਦਲਦੇ ਰੰਗ ਹਨ ਕਿ ਬਾਬਾ ਬਣ ਕੇ ਰਾਮ ਰਹੀਮ ਨੇ ਬਹੁਤ ਹੀ ਐਸ਼ ਪ੍ਰਸਤੀ ਨਾਲ ਜ਼ਿੰਦਗੀ ਬਸਰ ਕੀਤੀ ਹੈ, ਪਰ ਹੁਣ ਸਿੱਧਾ ਮਖਮਲੀ ਗੱਦਿਆਂ ਤੋਂ ਉਹ ਜੇਲ ਦੀ ਚਾਰਦੀਵਾਰੀ 'ਚ ਪਹੁੰਚ ਗਿਆ ਹੈ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਰਾਮ ਰਹੀਮ ਨੂੰ ਗੈਂਗਸਟਰਾਂ ਨਾਲ ਰਹਿਣਾ ਪੈ ਰਿਹਾ ਹੈ। Ram Rahim

ਖਬਰਾਂ ਅਨੁਸਾਰ ਸੁਨਾਰੀਆ ਜੇਲ੍ਹ ਵਿੱਚ ਰਾਮ ਰਹੀਮ ਤੋਂ ਇਲਾਵਾ ਹੋਰ ਵੀ ਕਈ ਖੂੰਖਾਰ ਗੈਂਗਸਟਰ ਕੈਦੀ ਹਨ, ਜੋ ਕਿ  ਇੱਕ ਦੂਜੇ ਲਈ ਹੀ ਖਤਰਾ ਮੰਨੇ ਜਾਂਦੇ ਹਨ, ਜਿਸ ਕਾਰਨ ਉਹਨਾਂ ਨੂੰ ਬੈਰਕ ਦੀ ਜਗ੍ਹਾ ਸੈਲ ਵਿੱਚ ਰੱਖਿਆ ਜਾਂਦਾ ਹੈ।

ਪੁਲਿਸ ਇੱਥੇ ਸੁਰੱਖਿਆ ਦਾ ਖਾਸ ਖਿਆਲ ਰੱਖਦੀ ਹੈ। ਸਮਰਥਕਾਂ ਤੋਂ ਗੈਂਗਸਟਰਾਂ ਦੇ ਟੋਲੇ 'ਚ ਪਹੁੰਚਿਆ ਰਾਮ ਰਹੀਮ ਕੀ ਮਹਿਸੂਸ ਕਰ ਰਿਹਾ ਹੋ ਸਕਦਾ ਹੈ, ਇਹ ਸੋਚਣ ਵਾਲਾ ਹੈ।

ਸੂਤਰਾਂ ਮੁਤਾਬਕ,  ਜੇਲ੍ਹ 'ਚ ਰਾਤ ਨੂੰ ਰਾਮ ਰਹੀਮ ਨੂੰ ਸੌਣ ਵਿੱਚ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਉਹ ਬੇਚੈਨੀ ਵਿੱਚ ਇਧਰ ਉਧਰ ਟਹਿਲਦਾ ਰਿਹਾ ਸੀ।

ਦੱਸਣਯੋਗ ਹੈ ਕਿ, ਡੇਰਾ ਮੁਖੀ ਨੂੰ ਐਸ਼ ਅਤੇ ਆਰਾਮ ਭਰਿਆ ਜੀਵਨ ਛੱਡ ਕੇ ਜੇਲ ਵਿੱਚ ਮਜਦੂਰੀ ਵੀ ਕਰਨੀ ਪੈ ਸਕਦੀ ਹੈ। ਫਿਲਮਾਂ 'ਚ ਹੀਰੋਪੰਤੀ ਕਰ ਚੁੱਕੇ ਰਾਮ ਰਹੀਮ ਅਗਰ ਮਜਦੂਰੀ ਲਈ ਫਿਟ ਨਹੀਂ ਬੈਠਦੇ ਤਾਂ ਉਹਨਾਂ ਨੂੰ ਕੋਈ ਮਾਮੂਲੀ ਮਜਦੂਰੀ ਦਾ ਕੰਮ ਦਿੱਤੇ ਜਾਣ ਦੀ ਵੀ ਸੰਭਾਵਨਾ ਹੈ।

—PTC News

Related Post