ਸਟੇਸ਼ਨ 'ਤੇ ਭੀਖ ਮੰਗਣ ਵਾਲੀ ਇਸ ਔਰਤ ਦੀ ਇੰਝ ਬਦਲੀ ਕਿਸਮਤ, ਬਾਲੀਵੁੱਡ 'ਚ ਪਹਿਲਾ ਗੀਤ ਹੋਇਆ ਰਿਕਾਰਡ

By  Jashan A August 23rd 2019 03:35 PM

ਸਟੇਸ਼ਨ 'ਤੇ ਭੀਖ ਮੰਗਣ ਵਾਲੀ ਇਸ ਔਰਤ ਦੀ ਇੰਝ ਬਦਲੀ ਕਿਸਮਤ, ਬਾਲੀਵੁੱਡ 'ਚ ਪਹਿਲਾ ਗੀਤ ਹੋਇਆ ਰਿਕਾਰਡ,ਪੱਛਮੀ ਬੰਗਾਲ ਦੇ ਰਾਨਾਘਾਟ ਸਟੇਸ਼ਨ 'ਤੇ ਭੀਖ ਮੰਗ ਕੇ ਗੁਜ਼ਾਰਾ ਕਰਨ ਵਾਲੀ ਰਾਨੂ ਮੰਡਲ ਦੀ ਹੁਣ ਕਿਸਮਤ ਬਦਲ ਗਈ ਹੈ। ਦਰਅਸਲ, ਰਾਨੂ ਮੰਡਲ ਨੇ ਬਾਲੀਵੁੱਡ 'ਚ ਐਂਟਰੀ ਕਰ ਲਈ ਹੈ। ਉਨ੍ਹਾਂ ਨੂੰ ਹਿਮੇਸ਼ ਰੇਸ਼ਮੀਆ ਨੇ ਆਪਣੀ ਅਗਲੀ ਫਿਲਮ 'ਚ ਗਾਉਣ ਦਾ ਪਹਿਲਾ ਮੌਕਾ ਦਿੱਤਾ ਹੈ। https://www.instagram.com/p/B1eVI_cjQS3/?utm_source=ig_web_copy_link ਹਿਮੇਸ਼ ਨੇ ਰਾਨੂ ਨਾਲ ਰੇਕਾਰਡਿੰਗ ਵਾਲਾ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਆਪਣੀ ਬੇਹੱਦ ਸੁਰੀਲੀ ਆਵਾਜ਼ 'ਚ 'ਤੇਰੀ ਮੇਰੀ ਕਹਾਣੀ' ਗੀਤ ਗਾਉਂਦੀ ਨਜ਼ਰ ਆ ਰਹੀ ਹੈ। ਹੋਰ ਪੜ੍ਹੋ: ਪੁਲੀਸ ਨੇ ਪਟਿਆਲਾ 'ਚ ਆਂਗਨਵਾੜੀ ਵਰਕਰਾਂ 'ਤੇ ਕੀਤਾ ਲਾਠੀਚਾਰਜ ਹਿਮੇਸ਼ ਨੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ,''ਸ਼ਾਨਦਾਰ ਆਵਾਜ਼ ਵਾਲੀ ਰਾਨੂ ਮੰਡਲ ਨਾਲ ਫਿਲਮ 'ਹੈਪੀ ਹਾਰਡੀ' ਨਾਲ ਮੇਰੇ ਨਵੇਂ ਗੀਤ 'ਤੇਰੀ ਮੇਰੀ ਕਹਾਣੀ' ਦੀ ਰਿਕਾਰਡਿੰਗ ਹੋ ਗਈ। https://www.instagram.com/p/B0wIx_8B_Ul/?utm_source=ig_web_copy_link ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਰਾਨਾਘਾਟ ਸਟੇਸ਼ਨ 'ਤੇ ਲਤਾ ਮੰਗੇਸ਼ਕ ਦਾ ਗੀਤ ਗਾ ਕੇ ਰਾਨੂ ਮੰਡਲ ਰਾਤੋਂ-ਰਾਤ ਸੁਪਰਸਟਾਰ ਸਿੰਗਰ ਬਣ ਗਈ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਜਿਸ ਤੋਂ ਬਾਅਦ ਮੰਨੇ ਪ੍ਰਮੰਨੇ ਗਾਇਕ ਹਿਮੇਸ਼ ਰੇਸ਼ਮੀਆ ਨੇ ਉਨ੍ਹਾਂ ਨੂੰ ਗਾਉਣ ਦਾ ਮੌਕਾ ਦਿੱਤਾ ਹੈ। ਹੁਣ ਉਹ ਬੱਚਿਆਂ ਦੇ ਸਿੰਗਿੰਗ ਰਿਐਲਿਟੀ ਸ਼ੋਅ 'ਸੁਪਰਸਟਾਰ ਸਿੰਗਰ' ਦੇ ਆਉਣ ਵਾਲੇ ਵੀਕੈਂਡ ਐਪੀਸੋਡ 'ਚ ਸੈੱਟ 'ਤੇ ਨਜ਼ਰ ਆਵੇਗੀ। -PTC News

Related Post