ਭਾਰਤੀ ਰਿਜ਼ਰਵ ਬੈਂਕ ਦੇ ਡਾਇਰੈਕਟਰ ਬੋਰਡ ਦੀ ਮੀਟਿੰਗ ਵਿੱਚ ਹੋਏ ਅਹਿਮ ਫ਼ੈਸਲੇ

By  Shanker Badra November 20th 2018 07:20 AM -- Updated: November 20th 2018 07:23 AM

ਭਾਰਤੀ ਰਿਜ਼ਰਵ ਬੈਂਕ ਦੇ ਡਾਇਰੈਕਟਰ ਬੋਰਡ ਦੀ ਮੀਟਿੰਗ ਵਿੱਚ ਹੋਏ ਅਹਿਮ ਫ਼ੈਸਲੇ:ਮੁੰਬਈ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਡਾਇਰੈਕਟਰ ਬੋਰਡ ਦੀ ਅਹਿਮ ਮੀਟਿੰਗ ਹੋਈ ਹੈ।ਇਸ ਮੀਟਿੰਗ ਵਿੱਚ ਕਈ ਅਹਿਮ ਮੁੱਦਿਆਂ ਉੱਤੇ ਚਰਚਾ ਕੀਤੀ ਗਈ ਹੈ।ਇਸ ਮੀਟਿੰਗ ਦੌਰਾਨ ਡਾਇਰੈਕਟਰ ਬੋਰਡ ਅਤੇ ਆਰਬੀਆਈ ਨੇ ਕਈ ਅਹਿਮ ਫ਼ੈਸਲੇ ਲਏ ਹਨ।ਇਸ ਦੌਰਾਨ ਭਾਰਤੀ ਰਿਜ਼ਰਵ ਬੈਂਕ ਦੇ ਡਾਇਰੈਕਟਰ ਬੋਰਡ ਨੇ ਕੇਂਦਰੀ ਬੈਂਕ ਦੇ ਆਰਥਿਕ ਸਥਿਤੀ ਦੀ ਸਮਿੱਖਿਆ ਲਈ ਇੱਕ ਵਿਸ਼ੇਸ਼ ਸਮਿਤੀ ਬਣਾਉਣ ਦਾ ਫ਼ੈਸਲਾ ਲਿਆ ਹੈ। RBI Bank India director board meeting Important decisionsਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਮੀਡੀਆ ਰਿਪੋਰਟ ਦੇ ਮੁਤਾਬਕ ਆਰਬੀਆਈ ਅਤੇ ਕੇਂਦਰ ਸਰਕਾਰ ਵਿਚਾਲੇ ਆਪਸੀ ਵਿਵਾਦ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ।ਇਸ ਮੀਟਿੰਗ 'ਚ ਆਰਬੀਆਈ ਡਾਇਰੈਕਟਰ ਬੋਰਡ ਵਿੱਚ ਕੇਂਦਰ ਸਰਕਾਰ ਦੇ ਕਈ ਨਾਮੀ ਮੈਂਬਰ ਅਤੇ ਕੁਝ ਆਜ਼ਾਦ ਡਾਇਰੈਕਟਰ ਵੀ ਸ਼ਾਮਲ ਹੁੰਦੇ ਹਨ।ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਮੀਟਿੰਗ ਅਹਿਮ ਮੰਨੀ ਜਾ ਰਹੀ ਹੈ।RBI Bank India director board meeting Important decisionsਜਾਣਕਾਰੀ ਅਨੁਸਾਰ ਆਰਬੀਆਈ ਡਾਇਰੈਕਟਰ ਬੋਰਡ ਨੇ ਛੋਟੇ ਅਤੇ ਮੱਧਮ ਉਦਯੋਗਾਂ (ਐਮਐਸਐਮਈ) ਨਾਲ ਸੰਬੰਧਿਤ ਸੁਝਾਅ ਦਿੱਤੇ ਹਨ।ਰਿਜ਼ਰਵ ਬੈਂਕ ਆਫ਼ ਡਾਇਰੈਕਟਰਜ਼ ਨੇ ਰਿਜ਼ਰਵ ਬੈਂਕ ਨੂੰ ਛੋਟੇ ਅਤੇ ਮੱਧਮ ਉਦਯੋਗਾਂ ਦੀ ਅੰਡਰਲਾਇੰਗ ਸੰਪਤੀ ਦਾ ਪੁਨਰਗਠਨ ਨੂੰ 25 ਕਰੋੜ ਰੁਪਏ ਦੀ ਕੁਲ ਕਰਜ਼ਾ ਸਹੂਲਤ ਨਾਲ ਵਿਚਾਰ ਕਰਨ ਦਾ ਸੁਝਾਅ ਦਿੱਤਾ ਹੈ। -PTCNews

Related Post